Pages

Monday, May 14, 2012

" ਸਾਕਾ ਨਨਕਾਣਾ ਸਾਹਿਬ "

੧੯੨੧ ਵਿੱਚ ਪਹਿਲੀ ਪਾਤਸ਼ਾਹੀ ਧੰਨ ਧੰਨ ਸ਼੍ਰੀ ਗੁਰੂ ਨਾਨਕ ਸਾਹਿਬ ਜੀ ਦੇ ਜਨਮ ਅਸਥਾਨ "ਨਨਕਾਣਾ ਸਾਹਿਬ" ਨੂੰ ਕੂੜ੍ਹ ਮਹੰਤਾਂ ਦੇ ਕਬਜ਼ੇ ਵਿੱਚੋ ਛੁਡਵਾਉਣ ਲਈ  ਗੁਰੂਦਵਾਰਾ ਸੁਧਾਰ ਲਹਿਰ ਦੇ ਚਲਦੇ ਗੁਰੂ ਦੇ ਸਿੰਘਾਂ ਨੇ ਮਹੰਤਾਂ ਅਤੇ ਅੰਗ੍ਰੇਜ਼ ਹੁਕੂਮਤ ਖਿਲਾਫ਼ ਮੋਰਚਾ ਕੱਢਿਆ ਜਿਸ ਵਿੱਚ ਅਨੇਕਾਂ ਸਿੰਘ ਸ਼ਹੀਦ ਹੋਏ !

ਉਹਨਾਂ ਸਾਰੇ ਸ਼ਹੀਦਾਂ ਦੀ ਲਾਸਾਨੀ ਸ਼ਹਾਦਤ ਨੂੰ ਕੋਟਾਂਨ-ਕੋਟ ਪ੍ਰਨਾਮ !

ਹੇਠ ਲਿਖੇ ਲੇਖ ਵਿੱਚ ਸੰਖੇਪ ਇਤਿਹਾਸਿਕ ਸਾਕੇ ਦੀ ਜਾਣਕਾਰੀ ਦਿੱਤੀ ਗਈ ਹੈ ! ਪੜਨ ਦੀ ਖੇਚਲ ਜ਼ਰੂਰ ਕਰਨਾ ਜੀ !






ਮਹਾਰਾਜਾ ਰਣਜੀਤ ਸਿੰਘ ਦੀ ਮੌਤ ਉਪਰੰਤ ਸਿੱਖ ਰਾਜ ਢਹਿੰਦੀਆਂ ਕਲਾਂ ਵੱਲ ਨੂੰ ਬੜੀ ਤੇਜ਼ੀ ਨਾਲ ਵਧਣ ਲੱਗ ਗਿਆ ਅਤੇ ੧੮੪੯ ਈ. ਵਿੱਚ ਅੰਗ੍ਰੇਜ਼ੀ ਹੁਕੂਮਤ ਨੇ ਪੰਜਾਬ ਨੂੰ ਆਪਣੀ ਰਿਆਸਤ ਵਜੋਂ ਸਥਾਪਿਤ ਕਰ ਲਿਆ ! ਇਸੇ ਸਮੇਂ ਦਾ ਫਾਇਦਾ ਓਠਾਉਂਦੇ ਹੋਏ ਮਹੰਤਾਂ ਨੇ ਜ਼ਮੀਨ ਦੀ ਵੰਡ ਅਤੇ ਹਿੱਸੇਦਾਰੀ ਵੇਲੇ ਗੁਰੂਦਵਾਰਾ ਸਾਹਿਬ ਦੀ ਵਾਂਗ-ਡੋਰ ਆਪਣੇ ਹੱਥਾਂ ਵਿੱਚ ਲੈ ਲਈ !
ਸੱਤਾ ਹੱਥ ਵਿੱਚ ਆਉਂਦੇ ਹੀ ਮਹੰਤਾਂ ਨੇ ਗੁਰੁਦਵਾਰਿਆਂ ਦੇ ਆਦਰ-ਸਤਿਕਾਰ ਨੂੰ ਫਿਟਕਾਰਦੇ ਹੋਏ ਨੰਗੇ ਨਾਚ, ਸ਼ਰਾਬਾਂ ਪੀਣੀਆਂ, ਧੀਆਂ-ਭੈਣਾ ਨੂੰ ਬੇ-ਆਬਰੂ ਕਰਨਾ ਆਰੰਭ ਕਰ ਦਿੱਤਾ ! ਗੁਰੁਦਵਾਰਿਆਂ ਵਿੱਚ ਸੇਵਾ ਵੱਜੋ ਚੜਨ ਵਾਲੀ ਮਾਇਆ ਨੂੰ ਆਪਣੇ ਨਿੱਜੀ ਐਸ਼ੋ-ਆਰਾਮ ਲਈ ਵਰਤਣਾ ਸ਼ੁਰੂ ਕਰ ਦਿੱਤਾ ! ਮਹੰਤ ਨਾਰਾਇਣ ਦਾਸ ਇਸ ਸਭ ਵਿੱਚ ਪ੍ਰਧਾਨ ਸੀ ! ਗੁਰੂ ਸਾਹਿਬ ਦੇ ਜਨਮ ਅਸਥਾਨ "ਨਨਕਾਣਾ ਸਾਹਿਬ" ਵਿਖੇ ਵੀ ਇਹੀ ਸਭ ਕੂੜ੍ਹ ਵਾਪਰ ਰਿਹਾ  ਸੀ !

ਗੁਰੂ ਕੇ ਪਿਆਰੇ ਸਿੰਘਾਂ ਤੋਂ ਇਹ ਅਸ਼ਲੀਲਤਾ, ਗੁੰਡਾਗਰਦੀ ਅਤੇ ਗੁਰ-ਮਰਿਆਦਾ ਦੀ ਬੇਪਤੀ ਵੇਖੀ ਨਾ ਗਈ ! ਸਿੱਖ-ਸੰਗਤਾਂ ਨੇ ਨਾਰਾਇਣ ਦਾਸ ਅਤੇ ਉਸਦੇ ਪੁਰਖੇ ਮਹੰਤ ਸਾਧੂ ਰਾਮ ਵੱਲੋ ਗੁਰੂ ਘਰ ਦੀ ਕੀਤੀ ਜਾ ਰਹੀ ਇਸ ਨਿਖੇਦੀ ਦੇ ਜਵਾਬ ਵਿੱਚ ਅਕਤੂਬਰ ੧੯੨੦ ਵਿੱਚ ਧਾਰੋਵਾਲ ਵਿਖੇ ਇੱਕ ਵੱਡਾ ਦੀਵਾਨ ਸਜਾਇਆ ਗਿਆ ਅਤੇ ਸਿਖ ਸੰਗਤ ਨੂੰ ਮਹੰਤ ਨਾਰਾਇਣ ਦਾਸ ਦੀਆਂ ਅਸ਼ਲੀਲ ਕਰਤੂਤਾਂ ਬਾਰੇ ਜਾਗਰੂਕ ਕਰਦੇ ਹੋਏ ਫੈਸਲਾ ਲਿਆ ਗਿਆ ਕਿ ਇੱਕ ਵਾਰ ਸਖਤ ਲਫਜਾਂ ਵਿੱਚ ਮਹੰਤ ਨੂੰ ਵਰਜਿਆ ਜਾਵੇ ਪਰ ਮਹੰਤ ਉੱਤੇ ਕੋਈ ਅਸਰ ਨਾ ਹੋਇਆ ਅਤੇ ਉਸ ਦਾ ਕੂੜ੍ਹ ਵਧਦਾ ਹੀ ਗਿਆ ! ਅੰਤ ੨੦ ਫਰਵਰੀ ੧੯੨੧ ਨੂੰ ਸਿੱਖਾਂ ਨੇ ਗੁਰੂਦਵਾਰਾ ਸੁਧਾਰ ਲਹਿਰ ਹੇਠ ਮਹੰਤਾਂ ਕੋਲੋਂ ਗੁਰੂ-ਘਰ ਦਾ ਕਬਜਾ ਖੋਹਣ ਦਾ ਫੈਸਲਾ ਕਰਦੇ ਹੋਏ ਮੋਰਚਾ ਆਰੰਭਿਆ !
ਤਕਰੀਬਨ ੨੦੦ ਸਿੰਘ ਇਸ ਮਾਰਚ ਵਿੱਚ ਸ਼ਾਮਿਲ ਹੋਏ ! ਇਸ ਸਮੂਲੀਅਤ ਵਿੱਚ ਭਾਈ ਕਰਤਾਰ ਸਿੰਘ ਝੱਬਰ, ਭਾਈ ਲਛਮਣ ਸਿੰਘ ਜੀ ਆਪਣੇ ਜੱਥਿਆ ਸਮੇਤ ਰਵਾਨਾ ਹੋਏ ! ਨਿਜ਼ਾਮ ਦੇਵਾ ਸਿੰਘ ਵਿਖੇ ਜਥੇਦਾਰ ਟਹਿਲ ਸਿੰਘ ਜੀ ਆਪਣੇ ੧੫੦ ਸਿੰਘਾਂ ਦੇ ਜੱਥੇ ਨਾਲ ਤਿਆਰ-ਬਰ-ਤਿਆਰ ਸਨ ! ਜੱਥੇਦਾਰ ਟਹਿਲ ਸਿੰਘ ਦੀ ਅਗਵਾਈ ਹੇਠ ਇਸ ਸ਼ਹੀਦੀ ਜੱਥੇ ਨੇ ਨਨਕਾਣਾ ਸਾਹਿਬ ਵੱਲ ਕੂਚ ਕੀਤਾ ! ਗੁਰੂਦਵਾਰਾ ਸਾਹਿਬ ਪਹੁੰਚ ਕੇ ਆਪ ਜੀ ਨੇ ਗੁਰੁ ਘਰ ਤੇ ਕਾਬਜ਼ ਹੁੰਦੇ ਹੋਏ ਗੁਰੂਦਵਾਰਾ ਸਾਹਿਬ ਦੀ ਵਾਗ-ਢੋਰ ਸੰਭਾਲੀ ! ਕੁਝ ਸਿੰਘਾਂ ਨੇ ਦਰਸ਼ਨੀ ਦਿਓੜੀ ਤੇ ਕਬਜਾ ਕਰ ਕੇ ਪਹਿਰਾ ਦਿੱਤਾ ਅਤੇ ਕੁਝ ਸਿੰਘਾਂ ਨੇ ਤਾਬਿਆ ਬੈਠ ਕੇ ਪਾਠ ਕਰਨਾ ਆਰੰਭ ਕੀਤਾ ! ਮਹੰਤਾਂ ਵੱਲੋ ਸਿੰਘਾਂ ਤੇ ਗੋਲੀਬਾਰੀ ਵੀ ਕੀਤੀ ਗਈ ਪਰ ਸਿੰਘਾਂ ਨੇ ਸ਼ਾਂਤਮਈ ਢੰਗ ਨਾਲ ਮੋਰਚਾ ਚਲਾਇਆ !

ਅਗਲੇ ਦਿਨ ਭਾਈ ਕਰਤਾਰ ਸਿੰਘ ਝੱਬਰ ਵੀ ੨੨੦੦ ਦੇ ਕਰੀਬ ਸਿੰਘਾਂ ਦੇ ਜੱਥੇ ਸਮੇਤ ਪਹੁੰਚ ਗਿਆ ! ਸਿੰਘਾਂ ਦੇ ਇਸ ਰੋਹ ਨੂੰ ਵੇਖਦੇ ਹੋਏ ਅੰਗ੍ਰੇਜ਼ ਹੁਕੂਮਤ ਨੇ ਗੁਰੂਦਵਾਰਾ ਨਨਕਾਣਾ ਸਾਹਿਬ ਦੀ ਵਾਗ-ਡੋਰ ਸ਼ਿ੍ਰੋਮਣੀ ਕਮੇਟੀ ਨੂੰ ਸੌੰਪ ਦਿੱਤੀ ਅਤੇ ਮਹੰਤ ਨਾਰਾਇਣ ਦਾਸ ਨੂੰ ਗਿ੍ਫਤਾਰ ਕਰ ਲਿਆ !

No comments:

Post a Comment