Showing posts with label GURMAT VICHAAR. Show all posts
Showing posts with label GURMAT VICHAAR. Show all posts

Wednesday, April 6, 2011

GURMAT VICHAAR-3


 

" ਸਾਢੇ ਤ੍ਰੈ ਮਣ ਦੇਹੁਰੀ ਚਲੈ ਪਾਣੀ ਅੰਨਿ !!
      
ਆਇਓ ਬੰਦਾ ਦੁਨੀ ਵਿਚਿ ਵਤਿ ਆਸੂਣੀ ਬੰਨਿ੍ !!
 
ਮਲਕਲ ਮਉਤ ਜਾਂ ਆਵਸੀ ਸਭ ਦਰਵਾਜੇ ਭੰਨਿ !!
        
ਤਿਨਾ੍ ਪਿਆਰਿਆ ਭਾਈਆਂ ਅਗੈ ਦਿਤਾ ਬੰਨਿ੍ !!
 
ਵੇਖਹੁ ਬੰਦਾ ਚਲਿਆ ਚਹੁ ਜਣਿਆ ਦੈ ਕੰਨਿ੍ !!
         
ਫਰੀਦਾ ਅਮਲ ਜਿ ਕੀਤੇ ਦੁਨੀ ਵਿਚਿ ਦਰਗਹ ਆਏ ਕੰਮਿ "!!੧੦੦!!
                    
                                                ਸਲੋਕ ਭਗਤ ਫਰੀਦ ਜੀ.... (ਪੰਨਾ-੧੩੮੩)

ਸ਼ਬਦਾਵਲੀ

ਦੇਹੁਰੀ           : ਸੋਹਣਾ ਸਰੀਰ
ਚਲੈ             : ਤੁਰਦਾ ਹੈ, ਕੰਮ ਦਿੰਦਾ ਹੈ
ਵਤਿ             : ਮੁੜ ਮੁੜ ਕੇ, ਪਰਤ ਪਰਤ ਕੇ
ਆਸੂਣੀ          : ਨਿੱਕੀ ਜਿਹੀ ਸੋਹਣੀ ਆਸ
ਬੰਨਿ             : ਬੰਨ ਕੇ
ਮਲਕਲ ਮਉਤ  : ਮੌਤ ਦਾ ਫਰਿਸ਼ਤਾ (ਮਲਕ : ਫਰਿਸ਼ਤਾ, ਅਲ : ਦਾ)
ਕੰਨਿ੍             : ਮੋਢੇ ਤੇ
ਆਏ ਕੰਮ        : ਕੰਮ ਆਉਣਾ, ਸਹਾਈ ਹੋਣਾ 

 
ਅਰਥ :

ਭਗਤ ਫਰੀਦ ਜੀ ਆਪਣੇ ਸਲੋਕ ਵਿਚ ਸਮਝਾਉਣਾ ਕਰਦੇ ਹਨ ਕਿ ਮਨੁੱਖਦਾ ਸਰੀਰ ਸਾਢੇ ਤਿੰਨ ਮਣ ਦਾ ਪਲਿਆ ਹੋਇਆ ਸਰੀਰ ਹੈ ਜੋ ਕਿ ਅੰਨ ਅਤੇ ਪਾਣੀ ਦੇ ਜ਼ੋਰ ਤੇ ਚਲਦਾ ਹੈ !  
ਮਨੁਖ ਇਸ  ਧਰਤੀ ਤੇ, ਜਗਤ ਤੇ ਇਕ ਸੋਹਣੀ ਜਿਹੀ ਆਸ ਬੰਨ ਕੇ ਭਾਵ ਲੈ ਕੇ  ਮੁੜ ਮੁੜ ਕੇ ਆਉਂਦਾ ਹੈ ਪਰ ਉਸਦੀ ਇਹ ਆਸ ਪੂਰੀ ਨਹੀਂ ਹੁੰਦੀ  !  
ਜਦੋਂ ਮੌਤ ਦਾ ਫਰਿਸ਼ਤਾ ਇਸ ਦੇਹ ਰੂਪੀ       ਘਰ ਦੇ    ਸਾਰੇ ਦਰਵਾਜੇ ਭੰਨ ਕੇ  (ਭਾਵ ਸਾਰੀ ਇੰਦ੍ਰਿਆਂ ਨੂੰ ਨਕਾਰਾ ਕਰ ਕੇ) ਆ ਖੜਾ ਹੁੰਦਾ ਹੈ  ਤਾਂ ਮਨੁੱਖ  ਦੇ ਪਿਆਰੇ ਵੀਰ, ਰਿਸ਼ਤੇਦਾਰ ਜਿੰਨਾ ਲਈ ਓਹ ਧਨ ਇੱਕਠਾ ਕਰਨ ਵਿੱਚ ਲੱਗਾ ਰਿਹਾ  ਉਸਨੂੰ ਮੌਤ ਦੇ ਫਰਿਸ਼ਤੇ ਅੱਗੇ ਬੰਨ ਕੇ ਤੋਰ ਦਿੰਦੇ ਹਨ  ! ਵੇਖੋ ਬੰਦਾ ਚਾਰ ਬੰਦਿਆਂ ਦੇ ਮੋਢੇ ਤੇ ਤੁਰਿਆ ਜਾ ਰਿਹਾ ਹੈ !
ਹੇ ਫਰੀਦ ! ਪਰਮਾਤਮਾ ਦੀ ਦਰਗਾਹ ਵਿੱਚ ਓਹੀ ਕੰਮ ਸਹਾਈ ਹੁੰਦੇ ਹਨ ਜੋ ਦੁਨੀਆਂ ਵਿੱਚ ਵਿਚਰਦੇ ਹੋਏ ਕੀਤੇ ਜਾਂਦੇ ਹਨ

ਫਰੀਦ ਜੀ ਮੁਨੁਖ ਨੂੰ ਨੇਕ ਕੰਮ ਕਰਨ ਲਈ ਕਹ ਰਹੇ ਹਨ ਤੇ ਸਮਝਾਉਣਾ ਕਰਦੇ ਹਨ ਕਿ ਮਨੁੱਖ  ਦੇ ਮੁੜ੍ਹ ਕਦੀਮੀ ਕਰਮ ਹੀ ਉਸਦੇ ਅੰਤਲੇ ਸਮੇਂ ਵਿੱਚ ਸਹਾਈ ਹੁੰਦੇ ਹਨ !! ਸੰਸਾਰ ਵਿਚ ਵਿਚਰਦੇ ਹੋਏ ਇਕਠਾ ਕੀਤਾ ਧੰਨ-ਦੌਲਤ, ਸਾਕ-ਸਬੰਧੀ ਕੁਝ ਵੀ ਸਾਥ ਨਹੀ ਦੇਂਦਾ ਸਿਰਫ ਮਨੁੱਖ ਦੇ ਕੀਤੇ ਸ਼ੁਭ ਕਰਮਾ ਦੇ ਅਧਾਰ ਤੇ ਨਿਬੇੜਾ ਹੁੰਦਾ ਹੈ ਜੀ....

ਸੋ ਗੁਰੂ ਪਿਆਰੀ ਸਾਧ ਸੰਗਤ ਜੀ,  ਸਿਮਰਨ ਅਤੇ ਨੇਕ ਕਿਰਤ ਕਮਾਈ ਨਾਲ ਜੁੜਨਾ ਕਰੀਏ ਤਾਂ ਜੋ  ਸਾਡੇ ਅੰਤਲੇ ਸਮੇਂ ਵਿਚ ਅਸੀਂ ਵੀ ਗੁਰੂ ਚਰਨਾਂ ਵਿੱਚ ਸਹਾਈ ਹੋ ਸਕੀਏ


ਹੋਈਆਂ ਬਿਅੰਤ ਭੁੱਲਾਂ ਦੀ ਖਿਮਾ ਕਰਨੀ ਜੀ
.........














Saturday, March 5, 2011

GURMAT VICHAAR - 2



      
  “ ਜੇ ਜਰਵਾਣਾ ਪਰਹਰੈ, ਜਰੁ ਵੇਸ ਕਰੇਦੀ ਆਈਐ !!
                        ਕੋ ਰਹੈ ਨ, ਭਰੀਐ ਪਾਈਐ !!੫!! “
                                                      (ਪਉੜੀ, ਆਸਾ ਕੀ ਵਾਰ)

ਜੇ ਕੋਈ ਜੋਰ ਵਾਲਾ ਤਾਕਤਵਰ ਮਨੁੱਖ ਆਪਣੇ ਜੋਰ/ ਤਾਕਤ ਦੇ ਬਲ ਤੇ ਆਪਣੇ ਬੁਢੇਪੇ ਨੂੰ ਪਰੇ ਧੱਕਣਾ ਚਾਹੇ ਤਾਂ ਉਸਦਾ ਇਹ ਯਤਨ ਵਿਅਰਥ ਹੈ, ਕਿਓਂਕਿ ਬਿਰਧ ਅਵਸਥਾ ਰੂਪ ਧਾਰ ਕੇ ਆ ਹੀ ਜਾਂਦੀ ਹੈ ! ਜਦੋਂ ਕਿਸੇ ਜੀਵ ਡੀ ਜਿੰਦਗੀ ਨਾਮਾ ਪਿਆਲਾ ਭਰ ਜਾਂਦਾ ਹੈ, ਉਹ ਸੰਸਾਰ ਵਿਚ ਵਿਚਰ ਨਹੀ ਸਕਦਾ..

ਭਾਵ ਕਿ ਜੀਵਨ ਇਕ ਪਾਈ ਸਮਾਨ ਹੈ ਜਿਹੜੀ ਸਮਾਂ ਲੰਗੜੇ ਭਰ ਜਾਂਦੀ ਹੈ ਅਤੇ ਅਖੀਰ ਡੁੱਬ ਜਾਂਦੀ ਹੈ ਇਸੇ ਤਰਾਂ ਜਦ ਸਵਾਸ ਪੂਰੇ ਹੋ ਜਾਂ ਤਾਂ ਕੋਈ ਸੰਸਾਰਿਕ ਵਸਤੁ ਯਾ ਤਾਕਤ ਜੀਵ ਨੂ ਰੋਕ ਨਹੀ ਸਕਦੀ....
ਵਾਹਿਗੁਰੂ ਨਾਮ ਹੀ ਇਸ ਸੰਸਾਰ ਤੋਂ ਪਾਰ ਲੰਗਣ ਦਾ ਸਭ ਤੋਂ ਸੂਖਮ ਰਸਤਾ ਹੈ ਜੀ..
       
        

ਵਾਹਿਗੁਰੂ ਭਲੀ ਕਰਨ ਜੀ
ਗੁਰ ਫਤਿਹ ਜੀ

ਗੁਰਮਤਿ ਪ੍ਰਚਾਰ ਕੋਂਸਿਲ, ਲੁਧਿਆਣਾ

GURMAT VICHAAR - 1


                  
                    “ ਨਾਨਕ, ਜਿਨ ਮਨਿ ਭਉ  ਤਿਨਾ ਮਨਿ ਭਾਉ !!੨!! “
                                                                             (ਆਸਾ ਕੀ ਵਾਰ )

ਹੇ ਨਾਨਕ ! ਰੱਬ ਦਾ ਸੱਚਾ ਪ੍ਰੇਮ ਕੇਵਲ ਉਹਨਾਂ ਦੇ ਮੰਨ ਵਿੱਚ ਹੁੰਦਾ ਹੈ ਜਿਹਨਾਂ ਦੇ ਮੰਨ ਵਿੱਚ ਰੱਬ ਦਾ ਡਰ ਹੁੰਦਾ ਹੈ ਭਾਵ ਕਿ ਵਾਹਿਗੁਰੂ ਦਾ ਅਦਬ ਸਤਿਕਾਰ ਮੰਨਣ ਵਾਲਿਆਂ ਦੇ ਮੰਨ ਵਿਚ ਹੀ ਪ੍ਰਭੁ ਦਾ ਵਾਸ ਹੁੰਦਾ ਹੈ , ਓਹੀ ਇਸ ਮਾਇਆ ਰੂਪੀ ਸੰਸਾਰਿਕ ਮੋਹ ਮਾਇਆ ਤੋਂ ਪਾਰ ਲੰਘ ਸਕਦਾ ਹੈ .... 

ਸੋ ਆਓ ਕੱਚੀ ਬਾਣੀ ਤੇ ਕੱਚੇ ਸਾਧ-ਸੰਤਾਂ ਨੂੰ ਛਡ ਸੱਚੇ ਗੁਰੂ – "ਸ਼ਬਦ ਗੁਰੂ" ਦੇ ਲੜ ਲਗਣਾ ਕਰੀਏ ਜੀ.......



ਵਾਹਿਗੁਰੂ ਭਲੀ ਕਰਨ ਜੀ,

ਗੁਰ ਫਤਿਹ ਜੀ !!



ਗੁਰਮਤਿ ਪ੍ਰਚਾਰ ਕੋਂਸਿਲ, ਲੁਧਿਆਣਾ