Tuesday, September 28, 2010

Why Read Gurbani?


Why Read Gurbani?

Often Sangat (People) asks a question: "What's the use of reading Gurbani if I'm not able to understand it?"
The Explanation goes this way which I understood :
Ego is a disease which separates oneself from the DIVINE POWER (WAHEGURU). Ridding oneself of ego is the task of Sikhism.
When one is unwell, a doctor is sought for a cure. The doctor prescribes medicine and it is taken daily. The medicine heals, whether or not one knows what the ingredients are. The effect is the same regardless of whether one understands exactly how the remedy works to combat disease.
In either Way, “Gurbani Is The Medicine For The Soul”. It Heals Our Soul ! It is the Divine Prescription !
Nitnem is the Daily Prescription which counteracts Ego. The first hurdle to subduing the ego comes with the faithful practice of Nitnem(Regular review). NITNEM is the only way,one can ever understand and become familiar with Gurbani. Intuitive insight develops over time as the effect of ego is reduced and realization occurs. Eventually intrinsic comprehension occurs.
One never goes for these sort of queries while taking medicine that heals our outer body, then Why one indulges oneself in such aimless queries while Reading NITNEM & GURBANI???
Reading Nitnem and Gurbani are a Divine Presciption meant to be taken for life, one only needs to begin.
Rehraas, the evening prayer of Nitnem advises:
“ ਦੁਖੁ ਦਾਰੂ ਸੁਖੁ ਰੋਗੁ ਭਇਆ ਜਾ ਸੁਖੁ ਤਾਮਿ ਹੋਈ !!”
Dukh daaroo sukh rog bhaiaa jaa sukh taam na hoee||”
** Suffering is the Medicine and Pleasure the Disease, For where There is Pleasure, there is No Desire for God." (Ang-469)




Bhulan Chukan di Khima..........
Waheguru Ji Ka Khalsa !!
Waheguru Ji Ki Fateh !!

Friday, September 24, 2010

"ਸਿੱਖ ਧਰਮ ਪ੍ਰਸ਼ਨੋਤਰੀ - 1"

ਪ੍ਰ:੧.  ਸ੍ਰੀ ਗੁਰੂ ਨਾਨਕ  ਸਾਹਿਬ ਜੀ ਦੇ ਪਿਤਾ ਜੀ ਅਤੇ ਮਾਤਾ ਜੀ ਦਾ ਨਾਮ ਕੀ ਹੈ ?

ਉ:੧.  ਸ੍ਰੀ ਗੁਰੂ ਨਾਨਕ ਸਾਹਿਬ ਜੀ ਦੇ ਪਿਤਾ ਜੀ ਦਾ ਨਾਮ "ਕਲ੍ਯਾਨ ਦਾਸ ਜੀ" ਅਤੇ ਮਾਤਾ ਜੀ ਦਾ ਨਾਮ " ਮਾਤਾ
        ਤ੍ਰਿਪਤਾ"
ਜੀ ਹੈ l

ਪ੍ਰ:੨. ਸ੍ਰੀ ਗੁਰੂ ਨਾਨਕ ਸਾਹਿਬ ਜੀ ਦਾ ਪ੍ਰਕਾਸ਼ ਕਦੋਂ ਅਤੇ ਕਿੱਥੇ ਹੋਇਆ ?

ਉ:੨. ਸ੍ਰੀ ਗੁਰੂ ਨਾਨਕ ਸਾਹਿਬ ਜੀ ਦਾ ਪ੍ਰਕਾਸ਼ ੧੪੬੯ ਈ. ਵਿਚ ਰਾਇ ਭੋਇ ਕੀ ਤਲਵੰਡੀ ਦੀ ਸੁਭਾਗ ਧਰਤੀ ਉੱਤੇ
        ਹੋਇਆ ਜਿਸ ਨੂੰ ਨਨਕਾਣਾ ਸਾਹਿਬ ਦੇ ਨਾਮ ਨਾਲ ਜਾਣਿਆ ਜਾਂਦਾ ਹੈ ਤੇ ਇਹ  ਹੁਣ ਪਾਕਿਸਤਾਨ ਵਿਚ ਹੈ l

ਪ੍ਰ:੩. ਸ੍ਰੀ ਗੁਰੂ ਨਾਨਕ ਸਾਹਿਬ ਜੀ ਦੀਆਂ ਉਚਾਰਨ ਕੀਤੀਆਂ ਬਾਣੀਆਂ ਦੇ ਨਾਮ ਦੱਸੋ ?

ਉ:੩. ਜਪੁਜੀ , ਸਿਧ ਘੋਸਟ , ਸੋਦਰ , ਸੋਹਿਲਾ ਸਾਹਿਬ , ਆਰਤੀ ਓਂਕਾਰ , ਆਸਾ ਦੀ ਵਾਰ , ਮਲਾਰ & ਮਾਝੁ ਦੀ ਵਾਰ,
        ਪੱਤੀ ਬਰਾਮਾਹਾ l

ਪ੍ਰ:੪. ਸ੍ਰੀ ਗੁਰੂ ਨਾਨਕ ਸਾਹਿਬ ਜੀ ਦੀ ਭੈਣ ਦਾ ਨਾਮ ਦੱਸੋ l
ਉ:੪. ਸ੍ਰੀ ਗੁਰੂ ਨਾਨਕ ਸਾਹਿਬ ਜੀ ਦੀ ਭੈਣ ਦਾ ਨਾਮ "ਬੇਬੇ ਨਾਨਕੀ ਜੀ" ਹੈ l


ਪ੍ਰ.੫. ਦੱਸ ਗੁਰੂ ਸਾਹਿਬਾਨ ਦੇ ਨਾਮ ਦੱਸੋ ?
ਉ:੫. ਦੱਸ ਗੁਰੂ ਸਾਹਿਬਾਨ ਦੇ ਨਾਮ ਇਸ ਪਰਕਾਰ ਹਨ ........
  •  ਸ੍ਰੀ ਗੁਰੂ ਨਾਨਕ ਸਾਹਿਬ ਜੀ
  •  ਸ੍ਰੀ ਗੁਰੂ ਅੰਗਦ ਸਾਹਿਬ ਜੀ
  •  ਸ੍ਰੀ ਗੁਰੂ ਅਮਰ ਦਾਸ ਸਾਹਿਬ ਜੀ
  •  ਸ੍ਰੀ ਗੁਰੂ ਰਾਮ ਦਾਸ ਸਾਹਿਬ ਜੀ
  •  ਸ੍ਰੀ ਗੁਰੂ ਅਰਜਨ ਸਾਹਿਬ ਜੀ
  •  ਸ੍ਰੀ ਗੁਰੂ ਹਰਗੋਬਿੰਦ ਸਾਹਿਬ ਜੀ
  •  ਸ੍ਰੀ ਗੁਰੂ ਹਰ ਰਾਇ ਸਾਹਿਬ ਜੀ
  •  ਸ੍ਰੀ ਗੁਰੂ ਹਰਕ੍ਰਿਸ਼ਨ ਸਾਹਿਬ ਜੀ
  •  ਸ੍ਰੀ ਗੁਰੂ ਤੇਗ ਬਹਾਦਰ ਸਾਹਿਬ ਜੀ
  •  ਸ੍ਰੀ ਗੁਰੂ ਗੋਬਿੰਦ ਸਿੰਘ ਸਾਹਿਬ ਜੀ

ਪ੍ਰ:੬. ਵਰਤਮਾਨ ਗੁਰੂ ਸਾਹਿਬਾਨ ਕੌਣ ਹਨ ?
ਉ:੬. ਜੁਗੋ ਜੁਗ ਅਟਲ " ਸ੍ਰੀ ਗੁਰੂ ਗ੍ਰੰਥ ਸਾਹਿਬ ਜੀ" ਵਰਤਮਾਨ ਗੁਰੂ ਸਾਹਿਬਾਨ ਹਨ l


ਪ੍ਰ:੭. ਸੁਖਮਨੀ ਸਾਹਿਬ ਕਿਸ ਰਾਗ ਵਿੱਚ ਅੰਕਿਤ ਹੈ ?
ਉ.੭.
ਸੁਖਮਨੀ ਸਾਹਿਬ ਦੀ ਬਾਣੀ "ਰਾਗ ਗਉੜੀ" ਵਿੱਚ ਉਚਾਰਨ ਕੀਤੀ ਗਈ ਹੈ l


ਪ੍ਰ.੮. ਸੁਖਮਨੀ ਸਾਹਿਬ ਦੇ ਰਚਨਹਾਰ ਕਿਹੜੇ ਗੁਰੂ ਸਾਹਿਬਾਨ ਹਨ ?
ਉ.੮. ਸਿਰਲੇਖ "ਮਹਲਾ ੫" ਤੋਂ ਸਪਸ਼ਟ ਹੈ ਕਿ ਸੁਖਮਨੀ ਸਾਹਿਬ ਪੰਜਵੇਂ ਪਾਤਸ਼ਾਹ 'ਸ੍ਰੀ ਗੁਰੂ ਅਰਜਨ ਸਾਹਿਬ ਜੀ'
        ਦੀ ਉਚਾਰਨ ਕੀਤੀ ਹੋਈ  ਬਾਣੀ ਹੈ l


ਪ੍ਰ.੯. ਸੁਖਮਨੀ ਸਾਹਿਬ ਦੀ ਬਾਣੀ ਸ੍ਰੀ ਗੁਰੂ ਗ੍ਰੰਥ ਸਾਹਿਬ ਜੀ ਦੇ ਕਿਸ ਅੰਗ ਤੇ ਦਰਜ ਹੈ ?
ਉ.੯. ਇਹ ਬਾਣੀ ੨੬੨(262) ਤੋਂ ੨੯੬ (296) ਅੰਗ ਤੱਕ  ਦਰਜ ਹੈ l


ਪ੍ਰ.੧੦. ਸੁਖਮਨੀ ਸਾਹਿਬ ਵਿੱਚ ਕਿੰਨੇ ਸਲੋਕ ਤੇ ਅਸਟਪਦੀਆਂ  ਹਨ ?
ਉ.੧੦. ਸੁਖਮਨੀ ਸਾਹਿਬ ਵਿੱਚ ੨੪ ਸਲੋਕ ਅਤੇ ੨੪ ਅਸਟਪਦੀਆਂ ਹਨ l


ਪ੍ਰ.੧੧. ਅਸਟਪਦੀ ਤੋਂ ਕੀ ਭਾਵ ਹੈ ?
ਉ.੧੧. ਅਸਟਪਦੀ ਤੋਂ ਭਾਵ ਹੈ - " ੮ (8) ਬੰਦਾਂ ਵਾਲੀ ਰਚਨਾ" l


ਪ੍ਰ.੧੨. ਸਲੋਕ ਅਤੇ ਅਸਟਪਦੀ ਦਾ ਆਪਸੀ ਕੀ ਸੰਬੰਧ ਹੈ?
ਉ.੧੨.ਸਲੋਕ ਥੀਮ ਹੈ ਅਤੇ ਅਸਟਪਦੀ ਵਿਆਖਿਆ ਹੈ l

ਪ੍ਰ.੧੩. ਸ੍ਰੀ ਗੁਰੂ ਤੇਗ ਬਹਾਦਰ  ਸਾਹਿਬ ਜੀ ਨੂੰ ਹੋਰ ਕਿਸ ਨਾਮ ਨਾਲ ਬੁਲਾਇਆ ਜਾਂਦਾ ਹੈ ?
ਉ.੧੩. ਸ੍ਰੀ ਗੁਰੂ ਤੇਗ ਬਹਾਦਰ ਸਾਹਿਬ ਜੀ ਨੂੰ "ਹਿੰਦ ਦੀ ਚਾਦਰ" ਦੇ ਨਾਮ ਨਾਲ ਬੁਲਾਇਆ ਜਾਂਦਾ ਹੈ l


ਪ੍ਰ.੧੪. ਸਿੱਖ ਕੌਮ ਦੀ ਪਹਿਲੀ ਸਿੱਖ ਬੀਬੀ ਕੌਣ ਸਨ ?
ਉ.੧੪. ਸਿੱਖ ਕੌਮ ਦੀ ਪਹਿਲੀ ਸਿੱਖ ਬੀਬੀ "ਬੇਬੇ ਨਾਨਕੀ ਜੀ" ਸਨ l


ਪ੍ਰ.੧੫. ਸਿੱਖ ਕੌਮ ਦੇ ਪਹਿਲੇ ਸਿੰਘ ਕੌਣ ਸਨ ?
ਉ.੧੫. ਸਿੱਖ ਕੌਮ ਦੇ ਪਹਿਲੇ ਸਿੰਘ "ਭਾਈ ਦਇਆ ਸਿੰਘ" ਜੀ ਸਨ l


ਪ੍ਰ.੧੬.  ਸਿੱਖ ਕੌਮ ਦੀ ਪਹਿਲੀ ਸ਼ਹੀਦ ਬੀਬੀ ਕੌਣ ਸੀ ?
ਉ.੧੬. ਸਿੱਖ ਕੌਮ ਦੀ ਪਹਿਲੀ ਸ਼ਹੀਦ ਬੀਬੀ " ਮਾਤਾ ਗੁਜਰੀ ਜੀ" ਸਨ l


ਪ੍ਰ.੧੭ .ਸਿੱਖ ਕੌਮ ਦੇ ਪਹਿਲੇ ਸ਼ਹੀਦ ਕੌਣ ਸਨ ?
ਉ.੧੭. ਸਿੱਖ ਕੌਮ ਦੇ ਪਹਿਲੇ ਸ਼ਹੀਦ " ਸ੍ਰੀ ਗੁਰੂ ਅਰਜਨ ਸਾਹਿਬ ਜੀ" ਸਨ l


ਪ੍ਰ.੧੮. ਸ੍ਰੀ ਗੁਰੂ ਗ੍ਰੰਥ ਸਾਹਿਬ ਜੀ ਦੇ ਸੰਪੂਰਨ ਦਰਸ਼ਨ ਕਿੰਵੇ ਹੁੰਦੇ ਹਨ ?
ਉ.੧੮ . ਸ੍ਰੀ ਗੁਰੂ ਗ੍ਰੰਥ ਸਾਹਿਬ ਜੀ ਦੇ ਸੰਪੂਰਨ ਦਰਸ਼ਨ ਸਹਿਜ ਪਾਠ ਵਿਚਾਰ ਕੇ ਕਰਨ ਨਾਲ ਹੁੰਦੇ ਹਨ l


ਪ੍ਰ. ੧੯. 4  ਕੁਰਿਹਤਾਂ  ਕਿਹੜੀਆਂ  ਹਨ ?
ਉ. ੧੯. 4  ਕੁਰਿਹਤਾਂ ਇਸ ਪ੍ਰਕਾਰ ਹਨ :-
  •  ਕੇਸ ਕਤਲ ਕਰਨਾ 
  •  ਹਲਾਲ ਖਾਣਾ
  •  ਨਸ਼ੇ ਕਰਨਾ 
  •  ਪਰ-ਇਸਤਰੀ ਦਾ ਸੰਗ ਕਰਨਾ


ਪ੍ਰ.੨੦. ਸ੍ਰੀ ਗੁਰੂ ਗ੍ਰੰਥ ਸਾਹਿਬ ਜੀ ਦੀ ਪਹਿਲੀ ਬਾਣੀ ਕਿਹੜੀ ਹੈ ਅਤੇ ਉਸ ਵਿਚ ਕਿੰਨੀਆਂ ਪੌੜੀਆਂ ਤੇ ਕਿੰਨੇ ਸਲੋਕ ਹਨ ?
ਉ.੨੦. ਸ੍ਰੀ ਗੁਰੂ ਗ੍ਰੰਥ ਸਾਹਿਬ ਜੀ ਦੀ ਪਹਿਲੀ ਬਾਣੀ "ਜਪੁਜੀ ਸਾਹਿਬ" ਹੈ ਅਤੇ ਇਸ ਵਿਚ ੩੮ ਪੌੜੀਆਂ ਅਤੇ ੨ ਸਲੋਕ
          ਹਨ l


ਪ੍ਰ.੨੧. ਜਪੁਜੀ ਸਾਹਿਬ ਵਿਚ ੨ ਸਲੋਕ ਕਿਹੜੇ ਹਨ ?
ਉ.੨੧.                   ਜਪੁ !!
               ਆਦਿ ਸਚੁ ਜੁਗਾਦਿ ਸਚੁ !!
               ਹੈ ਭੀ ਸਚੁ ਨਾਨਕ ਹੋਸੀ ਭੀ ਸਚੁ !!੧!!

       
                               ਸਲੋਕ !
           ਪਵਣੁ ਗੁਰੂ ਪਾਣੀ ਪਿਤਾ ਮਾਤਾ ਧਰਤ ਮਹਤੁ !
           ਦਿਵਸੁ ਰਾਤਿ ਦੁਇ  ਦਾਈ ਦਾਇਆ ਖੇਲੈ ਸਗਲ ਜਗਤੁ !
           ਚੰਗਿਆਇਆ  ਬੁਰਿਆਈਆ ਵਾਚੈ ਧਰਮੁ ਹਦੂਰਿ  !  
           ਕਰਮੀ ਆਪੋ ਆਪਣੀ ਕੇ ਨੇੜੇ ਕੇ ਦੂਰਿ !
           ਜਿਨੀ ਨਾਮੁ ਧਿਆਇਆ ਗਏ ਮਸਕਤਿ ਘਾਲਿ !
           ਨਾਨਕ ਤੇ ਮੁਖ ਉਜਲੇ ਕੀਤੀ ਛੁਟੀ ਨਾਲ !੧!


ਪ੍ਰ.੨੨. ਸੁਖਮਨੀ ਸਾਹਿਬ ਜੀ ਦੀ ਬਾਣੀ ਕਿਸ ਨੇ ਉਚਾਰੀ ਹੈ ਅਤੇ ਇਹ ਕਿਹੜੇ ਅੰਗ ਤੇ ਅੰਕਿਤ ਹੈ ?
ਉ.੨੨. ਸੁਖਮਨੀ ਸਾਹਿਬ ਜੀ ਦੀ ਬਾਣੀ "ਸ੍ਰੀ ਗੁਰੂ ਅਰਜਨ ਸਾਹਿਬ ਜੀ" ਨੇ ਰਾਗ ਗਉੜੀ ਵਿੱਚ ਉਚਾਰਨ ਕੀਤੀ ਹੈ
         ਅਤੇ ਇਹ ਅੰਗ-੨੬੨ ਉੱਤੇ ਅੰਕਿਤ ਹੈ l


ਪ੍ਰ.੨੩. ਸ੍ਰੀ ਗੁਰੂ ਅਮਰ ਦਾਸ ਸਾਹਿਬ ਜੀ ਨੇ ਬਾਣੀ ਸਭ ਤੋਂ ਪਹਿਲਾਂ ਕਿਸ ਕੋਲੋਂ ਸੁਣੀ ਸੀ ?
ਉ.੨੩. ਸ੍ਰੀ ਗੁਰੂ ਅਮਰ ਦਾਸ ਸਾਹਿਬ ਜੀ ਨੇ ਬਾਣੀ ਸਭ ਤੋਂ ਪਹਿਲਾਂ "ਬੀਬੀ ਅਮਰੋ ਜੀ" ਕੋਲੋਂ ਸੁਣੀ ਸੀ l


ਪ੍ਰ.੨੪. ਰਣਜੀਤ ਨਗਾਰਾ ਕਿਸ ਨੇ ਤਿਆਰ ਕਰਵਾਇਆ ਸੀ ਅਤੇ ਕਿਓਂ ?
ਉ.੨੪. ਰਣਜੀਤ ਨਗਾਰਾ ਸ੍ਰੀ ਗੁਰੂ ਗੋਬਿੰਦ ਸਿੰਘ ਸਾਹਿਬ ਜੀ ਨੇ ਤਿਆਰ ਕਰਵਾਇਆ ਸੀ l ਇਹ ਖਾਲਸੇ ਦੀ
          ਚੜਦੀਕਲਾ ਦਾ ਪ੍ਰਤੀਕ ਹੈ l


ਪ੍ਰ.੨੫. ਸ੍ਰੀ ਗੁਰੂ ਤੇਗ ਬਹਾਦਰ ਸਾਹਿਬ ਜੀ ਕੋਲ ਧਰਮ ਦੀ ਰੱਖਿਆ ਲਈ ਕੌਣ ਆਏ ਸੀ ?
ਉ.੨੫. ਸ੍ਰੀ ਗੁਰੂ ਤੇਗ ਬਹਾਦਰ ਸਾਹਿਬ ਜੀ ਕੋਲ ਧਰਮ ਦੀ ਰੱਖਿਆ ਲਈ "ਕਸ਼ਮੀਰੀ ਪੰਡਿਤ" ਆਏ ਸਨ l


ਪ੍ਰ.੨੬. ਸ੍ਰੀ ਗੁਰੂ ਨਾਨਕ ਸਾਹਿਬ ਜੀ ਦੇ ੩ ਸੁਨਿਹਰੀ ਉਪੇਸ਼ ਕਿਹੜੇ ਹਨ ?
ਉ.੨੬. ਸ੍ਰੀ ਗੁਰੂ ਨਾਨਕ ਸਾਹਿਬ ਜੀ ਦੇ ੩ ਸੁਨਿਹਰੀ ਉਪਦੇਸ਼ ਇਸ ਪ੍ਰਕਾਰ ਹਨ :-
  •           " ਕਿਰਤ ਕਰੋ "
  •           " ਨਾਮ ਜਪੋ "
  •           " ਵੰਡ ਛਕੋ "

ਪ੍ਰ.੨੭. ਸ੍ਰੀ ਗੁਰੂ ਨਾਨਕ ਸਾਹਿਬ ਜੀ ਦੇ ਗੁਰੂ ਕੌਣ ਸਨ ?
ਉ.੨੭. ਸ੍ਰੀ ਗੁਰੂ ਨਾਨਕ ਸਾਹਿਬ ਜੀ ਦੇ ਗੁਰੂ -- " ਸ਼ਬਦ ਗੁਰੂ " ਸਨ l
          " ਸ਼ਬਦ ਗੁਰੂ ਸੂਰਤ ਧੁਨ ਚੇਲਾ "


ਪ੍ਰ.੨੮. ਬਾਬਾ ਬੰਦਾ ਸਿੰਘ ਬਹਾਦਰ ਜੀ ਦੇ ਪੁੱਤਰ ਦਾ ਨਾਮ ਦੱਸੋ l
ਉ.੨੮. ਬਾਬਾ ਬੰਦਾ ਸਿੰਘ ਬਹਾਦਰ ਜੀ ਦੇ ਪੁੱਤਰ ਦਾ ਨਾਮ  "ਅਜੈ ਸਿੰਘ" ਸੀ l


ਪ੍ਰ.੨੯. ਕਿਸ ਨੇ ਸ੍ਰੀ ਗੁਰੂ ਤੇਗ ਬਹਾਦਰ ਸਾਹਿਬ ਜੀ ਦੇ ਧੜ ਦਾ ਸੰਸਕਾਰ ਕਰਨ ਲਈ ਆਪਣੇ ਘਰ ਨੂੰ ਅੱਗ ਲਗਾਈ
          ਸੀ ?
ਉ.੨੯. ਲੱਖੀ ਸ਼ਾਹ ਲਬਾਣਾ ਜੀ ਨੇ ਸ੍ਰੀ ਗੁਰੂ ਤੇਗ ਬਹਾਦਰ ਸਾਹਿਬ ਜੀ ਦੇ ਧੜ ਦਾ ਸੰਸਕਾਰ ਕਰਨ ਲਈ ਆਪਣੇ ਘਰ
          ਨੂੰ  ਅੱਗ  ਲਗਾਈ ਸੀ l

ਪ੍ਰ.੩੦. ਸ੍ਰੀ ਗੁਰੂ ਨਾਨਕ ਸਾਹਿਬ ਜੀ ਨੇ ਜਨੇਊ ਦੀ ਰਸਮ ਰੱਦ ਕਿਓਂ ਕੀਤੀ ?
ਉ.੩੦. ਸ੍ਰੀ ਗੁਰੂ ਨਾਨਕ ਸਾਹਿਬ ਜੀ ਓਹ ਜਨੇਊ ਪਾਉਣਾ ਚਾਹੁੰਦੇ ਸੀ ਜਿਹੜਾ ਸਦਾ ਨਾਲ ਰਹੇ ਅਤੇ ਕਦੀ ਟੁੱਟੇ ਨਾ l ਓਹ ਨਾਮ ਦਾ ਜਨੇਊ ਪਾਉਣਾ ਚਾਹੁੰਦੇ ਸਨ ਜਿਹੜਾ ਥਿਰ ਹੈ l


ਪ੍ਰ.੩੧. ਗਨੀ ਖਾਨ ਅਤੇ ਨਬੀ ਖਾਨ ਕੌਣ ਸਨ ?
ਉ.੩੧. ਗਨੀ ਖਾਨ ਅਤੇ ਨਬੀ ਖਾਨ ਮਾਛੀਵਾੜੇ ਦੇ ਰਹਿਣ ਵਾਲੇ ੨ ਭਰਾ ਸਨ l ਇਹਨਾਂ ਨੇ ਦਸਮੇਸ਼ ਪਿਤਾ "ਸ੍ਰੀ ਗੁਰੂ
         ਗੋਬਿੰਦ ਸਿੰਘ ਸਾਹਿਬ ਜੀ" ਨੂੰ ਉਚ ਦਾ ਪੀਰ ਕਹਿ ਕੇ ਹਿਫ਼ਾਜ਼ਤ ਨਾਲ ਆਲਮਗੀਰ ਲਿਆਂਦਾ ਸੀ l


ਪ੍ਰ.੩੨. ਬਾਬਾ ਬੋਤਾ ਸਿੰਘ ਅਤੇ ਬਾਬਾ ਗਰਜਾ ਸਿੰਘ ਕੌਣ ਸਨ ਅਤੇ ਇਹਨਾਂ ਨੇ ਕੀ ਕੀਤਾ ਸੀ?
ਉ.੩੨. ਬਾਬਾ ਬੋਤਾ ਸਿੰਘ ਅਤੇ ਬਾਬਾ ਗਰਜਾ ਸਿੰਘ ਗੁਰੂ ਜੀ ਦੇ ੨ ਸਿੰਘ ਸਨ ਜਿੰਨਾ ਨੇ ਮੁਘਲ ਰਾਜ ਵਿਚ ਟੈਕ੍ਸ
         ਲਗਾ ਕੇ ਸਿਖਾਂ ਦੀ ਹੋਂਦ ਦਾ ਸਬੂਤ ਦਿੱਤਾ ਸੀ ਅਤੇ ਸ਼ਹੀਦੀ ਪਾਈ l


ਪ੍ਰ.੩੩. ਸ੍ਰੀ ਗੁਰੂ ਅਮਰਦਾਸ ਸਾਹਿਬ ਜੀ ਨੇ ਕਿੰਨੇ ਸਾਲ ਸ੍ਰੀ ਗੁਰੂ ਅੰਗਦ ਸਾਹਿਬ ਜੀ ਦੀ ਸੇਵਾ ਕੀਤੀ ਸੀ?
ਉ.੩੩. ਸ੍ਰੀ ਗੁਰੂ ਅਮਰਦਾਸ ਸਾਹਿਬ ਜੀ ਨੇ ੧੨ ਸਾਲ ਸ੍ਰੀ ਗੁਰੂ ਅੰਗਦ ਸਾਹਿਬ ਜੀ ਦੀ ਸੇਵਾ ਕੀਤੀ ਸੀ l



ਪ੍ਰ.੩੪. ਰਹਿਤ ਮਰਿਆਦਾ ਅਨੁਸਾਰ ਨਿਤਨੇਮ ਦੀਆਂ ਕਿਹੜੀਆਂ ਬਾਣੀਆਂ ਹਨ?
ਉ.੩੪. ਰਹਿਤ ਮਰਿਆਦਾ ਅਨੁਸਾਰ ਨਿਤਨੇਮ ਦੀਆਂ ਹੇਠ ਲਿਖੀਆਂ ਬਾਣੀਆਂ ਹਨ:-

  • ਜਪੁਜੀ ਸਾਹਿਬ
  • ਜਾਪੁ ਸਾਹਿਬ
  • ਤ੍ਵ ਪ੍ਰਸਾਦਿ ਸ੍ਵਏ
  • ਚੌਪਈ ਸਾਹਿਬ
  • ਅਨੰਦੁ ਸਾਹਿਬ (ਪਹਿਲੀਆਂ 4 ਪੌੜੀਆਂ ਅਤੇ 1 ਅਖੀਰਲੀ ਪੌੜੀ )
  • ਰਹਿਰਾਸ ਸਾਹਿਬ
  • ਕੀਰਤਨ ਸੋਹਿਲਾ

ਪ੍ਰ.੩੫. ਸ੍ਰੀ ਦਰਬਾਰ ਸਾਹਿਬ ਜੀ ਦੇ ਪਹਿਲੇ ਹੈੱਡ ਗ੍ਰੰਥੀ ਕੌਣ ਸਨ ?
ਉ.੩੫. ਸ੍ਰੀ ਦਰਬਾਰ ਸਾਹਿਬ ਜੀ ਦੇ ਪਹਿਲੇ ਹੈੱਡ ਗ੍ਰੰਥੀ "ਬਾਬਾ ਬੁੱਢਾ ਜੀ" ਸਨ  l



ਪ੍ਰ.੩੬. ਸ੍ਰੀ ਗੁਰੂ ਅਰਜਨ ਸਾਹਿਬ ਜੀ ਨੂੰ ਕਿਸ ਕਾਨੂੰਨ ਤਹਿਤ ਤਸੀਹੇ ਦਿੱਤੇ ਗਏ ਸਨ ?
ਉ.੩੬. ਸ੍ਰੀ ਗੁਰੂ ਅਰਜਨ ਸਾਹਿਬ ਜੀ ਨੂੰ "ਯਾਸਾ" ਦੇ ਕਾਨੂੰਨ ਤਹਿਤ ਤਸੀਹੇ ਦਿੱਤੇ ਗਏ ਸਨ l 









Continues............................ 

Wednesday, September 8, 2010

Gurmat Parchar Council, Ludhiana


Gurmat Parchar Council, Ludhiana
Ik udham GURU MAHARAJ di likhi BAANI da Sandesh SIKH kaum tak pahunchan da …
Ik udham GURU SAHIB di BAANI nu Saukhe dhang nal Sikhan sahmne rakhan da….
Ik udham Bachean nu Nivekale dhang nal GURBANI ITIHAAS nal jodan da….
Ik udham GURBANI de SAAR nu samjhan ate samjhaun da…..
Ik udham Jo Gurmat Parchar Council  ne aap sikheya oh sab naal Sanjhi karn da ……




GURMAT PARCHAR COUNCIL (GPCL) is available for spiritual healing religious services at
(+91) 9814061699
Head Office :
S. Jagjeet Singh
Guru Nanak Furniture
Partap Singh Wala
Hambraan Road
Ludhiana, PUNJAB