ਧੰਨ ਸ੍ਰੀ ਗੁਰੂ ਗੋਬਿੰਦ ਸਿੰਘ ਜੀ
(1666 -1708 )
(1666 -1708 )
ਧੰਨ ਗੁਰੂ ਨਾਨਕ ਸਾਹਿਬ ਜੀ ਦੀ ਦਸਵੀਂ ਜੋਤ "ਸ਼੍ਰੀ ਗੁਰੂ ਗੋਬਿੰਦ ਸਿੰਘ ਸਾਹਿਬ ਜੀ" ਦਾ ਜਨਮ 1666 ਵਿੱਚ ਪਟਨਾ ਸ਼ਹਿਰ ਵਿਖੇ ਪਿਤਾ "ਧੰਨ ਸ੍ਰੀ ਗੁਰੂ ਤੇਗ ਬਹਾਦੁਰ ਸਾਹਿਬ ਜੀ" ਅਤੇ ਮਾਤਾ ਗੁਜਰੀ ਜੀ" ਦੇ ਘਰ ਹੋਇਆ !
ਕਲਗੀਧਰ ਦਸਮੇਸ਼ ਪਿਤਾ ਬਚਪਨ ਤੋਂ ਹੀ ਸੂਰਬੀਰ ਅਤੇ ਸੰਤ-ਬਿਰਤੀ ਦੇ ਸਨ ! ਆਪ ਜੀ ਨੇ ਗੁਰਮਤਿ ਸਿੱਖਿਆ ਦੇ ਨਾਲ-ਨਾਲ ਜੰਗੀ-ਵਿੱਦਿਆ ਦਾ ਵੀ ਅਧਿਆਇਨ ਕੀਤਾ !
ਆਪ ਜੀ ਉਚ-ਕੋਟੀ ਦੇ ਵਿਦਵਾਨ, ਕਵੀ ਅਤੇ ਸੰਤ-ਸਿਪਾਹੀ ਸਨ !
ਆਪ ਜੀ ਨੇ ੯ ਸਾਲ ਦੀ ਕੋਮਲ, ਬਾਲਪਨ ਅਵਸਥਾ ਵਿੱਚ ਗੁਰੂ-ਪਿਤਾ "ਸਾਹਿਬ ਸ੍ਰੀ ਗੁਰੂ ਤੇਗ ਬਹਾਦੁਰ ਜੀ" ਨੂੰ ਕਸ਼ਮੀਰੀ ਪੰਡਿਤਾਂ ਦੀ ਮਦਦ ਕਰਨ ਸਦਕਾ ਦਿੱਲੀ ਜਾਣ ਬਾਰੇ ਕਿਹਾ !
ਆਪ ਜੀ ਨੇ ਜਗਤ-ਗੁਰੂ "ਧੰਨ ਸ੍ਰੀ ਗੁਰੂ ਨਾਨਕ ਸਾਹਿਬ ਜੀ" ਦੇ ਨਿਰਮਲ-ਪੰਥ ਨੂੰ ਇੱਕ ਪੂਰਨਤਾ ਬਖਸ਼ਦੇ ਹੋਏ "ਖਾਲਸਾ-ਪੰਥ" ਦੀ ਸਾਜਨਾ ੧੬੯੯ ਵਿੱਚ ਕੀਤੀ !
ਆਪ ਜੀ ਨੇ ਜੁਗਾਂ ਤੱਕ ਖਾਲਸਾ ਨਿਵਾਜਿਆ ਰਹੇ, ਆਪਣਾ ਸਰਬੰਸ ਵਾਰ ਦਿੱਤਾ ! ਆਪਣੇ ਪਿਤਾ-ਗੁਰੂ, ਛੋਟੇ ਛੋਟੇ ਲਾਲ (੪ ਪੁੱਤਰ), ਮਾਤਾ ਜੀ (ਮਾਤਾ ਗੁਜਰੀ ਜੀ) ਨੂੰ ਕੌਮ ਤੋਂ ਵਾਰ ਦਿੱਤਾ ਤਾਂ ਜੋ ਖਾਲਸਾ ਅਤੇ ਸਿੱਖ ਕੌਮ ਹਜਾਰ-ਹਜੂਰ ਰਹੇ !
" ਧੰਨ ਧੰਨ ਗੁਰੂ ਗੋਬਿੰਦ ਸਿੰਘ ਤੇਰੀ ਮਹਿਮਾ ਅਪਰ ਅਪਾਰ,
ਦੇਸ਼ ਕੌਮ ਤੋਂ ਹੱਸਦੇ ਹੱਸਦੇ ਵਾਰ ਦਿੱਤਾ ਪਰਿਵਾਰ !!
ਤੇਰੇ ਵਰਗਾ ਕੋਈ ਨਾ ਬਲੀਦਾਨ ਦਾ ਦਾਤਾ
ਦਿੱਲੀ ਦੇ ਵਿੱਚ ਪਿਤਾ ਗਵਾਇਆ, ਠੰਡੇ ਬੁਰਜ ਵਿੱਚ ਮਾਤਾ,
ਵੱਡੇ ਪੁੱਤਰ ਚਮਕੌਰ ਚ ਵਾਰੇ, ਛੋਟੇ ਵਿੱਚ ਦੀਵਾਰ !!
ਕੱਲੇ ਕੱਲੇ ਸਿੰਘ ਨੂੰ ਤੁਸੀਂ ਲੱਖਾਂ ਨਾਲ ਲੜਾਇਆ ,
ਪਾਣੀ ਪਾਣੀ ਹੋ ਗਈ ਡਰ ਕੇ ਜ਼ਾਲਮ ਦੀ ਤਲਵਾਰ !!
ਧੰਨ ਬਾਜਾਂ ਵਾਲੇ ਤੇਰੀ ਸਿੱਖੀ ਸਿਦਕ, ਤੁਹਾਨੂੰ ਕੋਟ ਕੋਟ ਨਮਸਕਾਰ....!!
ਬਾਦਸ਼ਾਹ-ਦਰਵੇਸ਼, ਸੰਤ-ਸਿਪਾਹੀ, ਅਮ੍ਰਿਤ ਦੇ ਦਾਤੇ, ਸਾਹਿਬ-ਏ-ਕਮਾਲ, ਧੰਨ-ਧੰਨ ਸਾਹਿਬ ਸ਼੍ਰੀ ਗੁਰੂ ਗੋਬਿੰਦ ਸਿੰਘ ਜੀ" ਦਾ ਜਨਮ ਪਿਤਾ ਸ਼੍ਰੀ ਗੁਰੂ ਤੇਗ ਬਹਾਦੁਰ ਸਾਹਿਬ ਜੀ ਅਤੇ ਮਾਤਾ ਗੂਜਰੀ ਜੀ ਦੇ ਗ੍ਰਿਹ, ਪਟਨਾ ਸ਼ਹਿਰ (ਬਿਹਾਰ) ਵਿਖੇ 1666 ਵਿੱਚ ਹੋਇਆ !
" ਤਹੀ ਪ੍ਰਕਾਸ ਹਮਾਰਾ ਭਯੋ !!
ਪਟਨਾ ਸਹਰ ਬਿਖੈ ਭਵ ਲਯੋ !! "
ਆਪ ਜੀ ਦੇ ਜਨਮ ਸਮੇਂ ਪਿਤਾ-ਗੁਰੂ "ਸ੍ਰੀ ਗੁਰੂ ਤੇਗ ਬਹਾਦੁਰ ਸਾਹਿਬ ਜੀ" ਅਸਾਮ ਵੱਲ ਗੁਰਮਤਿ ਪਰਚਾਰ ਦੋਰੇ ਤੇ ਗਏ ਹੋਏ ਸਨ ! ਆਪ ਜੀ ਗੁਰਮਤਿ ਦੇ ਧਾਰਨੀ ਤਾਂ ਹੈ ਹੀ ਸਨ ਅਤੇ ਨਾਲ-ਨਾਲ ਆਪ ਜੀ ਨੇ ਫ਼ਾਰਸੀ ਅਤੇ ਸੰਸਕ੍ਰਿਤ ਵਿੱਦਿਆ ਵੀ ਪ੍ਰਾਪਤ ਕੀਤੀ ! ਆਪ ਜੀ ਨੇ ਸ਼ਸਤਰ-ਵਿੱਦਿਆ ਦੇ ਨਾਲ-ਨਾਲ ਸ਼ਾਸਤਰ-ਵਿੱਦਿਆ ਵੀ ਬਚਪਨ ਵਿੱਚ ਹੀ ਹਾਸਿਲ ਕੀਤੀ !
ਆਪ ਜੀ ਜਿੱਥੇ ਤੇਗ ਦੇ ਧਨੀ ਸਨ, ਓਥੇ ਨਾਲ ਦੀ ਨਾਲ ਕਲਮ ਦੇ ਵੀ ਧਨੀ ਸਨ ! ਇਨਾ ਹੀ ਨਹੀਂ ਆਪ ਜੀ ਕਲਮ ਦੇ ਵੱਡੇ ਸਰਪ੍ਰਸਤ ਵੀ ਸਨ ! ਆਪ ਜੀ ਨੇ ੫੨ ਕਵੀਆ ਨੂੰ ਆਪਣੇ ਦਰਬਾਰ ਵਿੱਚ ਸਨਮਾਨਿਤ ਕਰ ਕੇ ਥਾਪਿਆ ਹੋਇਆ ਸੀ !
ਆਪ ਜੀ ਦਾ ਵਿਆਹ "ਮਾਤਾ ਸੁੰਦਰੀ ਜੀ" ਨਾਲ 1684 ਵਿੱਚ ਹੋਇਆ ! ਆਪ ਜੀ ਦੇ 4 ਪੁੱਤਰ (ਸਾਹਿਬਜ਼ਾਦਾ ਅਜੇਤ ਸਿੰਘ ਜੀ, ਸਾਹਿਬਜ਼ਾਦਾ ਜੁਝਾਰ ਸਿੰਘ ਜੀ, ਸਾਹਿਬਜ਼ਾਦਾ ਜੋਰਾਵਰ ਸਿੰਘ ਜੀ ਅਤੇ ਸਾਹਿਬਜ਼ਾਦਾ ਫਤਿਹ ਸਿੰਘ ਜੀ) ਸਨ ਜੋ ਕੀ ਆਪ ਜੀ ਵਾਂਗ ਹੀ ਸੂਰਬੀਰ ਸਨ !
ਧਰਮ ਅਤੇ ਮਨੁੱਖਤਾ ਦੀ ਰੱਖਿਆ ਹਿੱਤ ਕਲਗੀਧਰ ਪਾਤਸ਼ਾਹ ਜੀ ਨੇ ਆਪਣੇ ਪਿਤਾ 'ਹਿੰਦ ਦੀ ਚਾਦਰ" ਸ਼੍ਰੀ ਗੁਰੂ ਤੇਗ ਬਹਾਦੁਰ ਸਾਹਿਬ ਜੀ, ਮਾਤਾ ਗੂਜਰੀ ਜੀ, ਅਤੇ ਚਾਰੇ ਸਪੁੱਤਰਾਂ ਨੂੰ ਕੁਰਬਾਨ ਕਰ ਦਿੱਤਾ !
ਖਾਲਸਾ ਸਾਜਨਾ:
ਸਾਹਿਬ ਸ੍ਰੀ ਗੁਰੂ ਗੋਬਿੰਦ ਸਿੰਘ ਜੀ ਨੇ ਊਚ-ਨੀਚ ਦੇ ਫ਼ਰਕ ਨੂ ਮਿਟਾਉਂਦੇ ਹੋਏ ਅਤੇ ਮੁਗਲਾਂ ਦੇ ਜ਼ੁਲਮ ਨੂੰ ਠੱਲ ਪਾਉਂਦੇ ਹੋਏ ੧੬੯੯ ਨੂੰ ਵੈਸਾਖ ਮਹੀਨੇ ਦੀ ਆਰੰਭਤਾ ਦੇ ਦਿੰਨ ਅਨੰਦਪੁਰ ਸਾਹਿਬ ਵਿਖੇ "ਖਾਲਸਾ ਪੰਥ" ਦੀ ਸਿਰਜਨਾ ਕੀਤੀ ! ਖਾਲਸਾ ਇੱਕ ਐਸੀ ਕੌਮ ਸੀ ਜਿਸ ਨੇ ਕੌਮ ਅੰਦਰ ਏਕਤਾ, ਕੁਰਬਾਨੀ, ਦਲੇਰੀ ਅਤੇ ਜ਼ੁਲਮ ਵਿਰੁਧ ਡੱਟ ਜਾਣ ਦੀ ਭਾਵਨਾ ਕੁੱਟ-ਕੁੱਟ ਕੇ ਭਰ ਦਿੱਤੀ ! ਗੁਰੂ ਸਾਹਿਬ ਨੇ ਸਮੂਹ ਲੋਕਾਈ (ਭਾਵ ਕਿ ਸਾਰੀਆਂ ਜਾਤਾਂ) ਨੂੰ ਇੱਕ ਸੂਤਰ ਵਿੱਚ ਬੰਨਦੇ ਹੋਏ ਵੱਖ- ਵੱਖ ਜਾਤਾਂ ਵਿੱਚੋਂ ਪੰਜ ਪਿਆਰੇ ਸਾਜੇ !
ਆਪ ਜੀ ਨੇ ਇਸ ਪ੍ਰਕਾਰ
"ਮਾਨਸ ਕੀ ਜਾਤ ਸਭੈ ਏਕੈ ਪਹਿਚਾਨਬੋ !"
ਦੇ ਕਥਨ ਨੂੰ ਸਾਬਿਤ ਕੀਤਾ !
ਪੰਜ ਪਿਆਰੇ ਸਨ :
ਭਾਈ ਦਇਆ ਸਿੰਘ ਜੀ
ਭਾਈ ਧਰਮ ਸਿੰਘ ਜੀ
ਭਾਈ ਹਿੰਮਤ ਸਿੰਘ ਜੀ
ਭਾਈ ਮੋਹਕਮ ਸਿੰਘ ਜੀ
ਭਾਈ ਸਾਹਿਬ ਸਿੰਘ ਜੀ
ਅੰਮ੍ਰਿਤ ਦਾ ਬਾਟਾ ਤਿਆਰ ਕਰਨ ਵਿੱਚ ਮਾਤਾ ਸਾਹਿਬ ਕੋਰ ਜੀ ਨੇ ਵੀ ਯੋਗਦਾਨ ਪਾਇਆ ! ਇਸ ਪ੍ਰਕਾਰ ਮਾਤਾ ਸਾਹਿਬ ਕੌਰ ਜੀ ਸਿੱਖ ਦੇ ਗੁਰੂ-ਮਾਤਾ ਅਤੇ ਗੁਰੂ ਸਾਹਿਬ ਗੁਰੂ-ਪਿਤਾ ਹੋਏ !
ਗੁਰੂ ਦਾ ਖਾਲਸਾ ਇੱਕ ਅਜਿਹਾ ਸੂਰਮਾ, ਯੋਧਾ ਹੈ ਜਿਸ ਵਿੱਚ ਸਵਾ-ਸਵਾ ਲੱਖ ਨਾਲ ਟਾਕਰਾ ਲੈਣ ਦੀ ਸਮਰਥਾ ਹੈ !
ਕਿਲਾ ਅਨੰਦਪੁਰ ਸਾਹਿਬ ਖਾਲੀ ਕਰਨਾ :
੧੭੦੫ ਵਿੱਚ ਮੁਘਲਾਂ ਨੇ ਆਨੰਦਪੁਰ ਸਾਹਿਬ ਵਿੱਖੇ ਹਮਲਾ ਕੀਤਾ ! ਫੌਜਦਾਰ ਨੇ ਗੁਰੂ ਗੁਰੂ ਗੋਬਿੰਦ ਸਿੰਘ ਸਾਹਿਬ ਜੀ ਨਾਲ ਵਾਇਦਾ, (Promise) ਕੀਤਾ ਕੀ ਜੇਕਰ ਕਿਲ੍ਹਾ ਖਾਲੀ ਕਰ ਦਿਤਾ ਜਾਵੇ ਤਾ ਉਹ ਕਿਸੇ ਨੂੰ ਨੁਕਸਾਨ ਨਹੀਂ ਪਹੁੰਚਾਉਣਗੇ ! ਗੁਰੂ ਸਾਹਿਬ ਨੇ ਉਸ ਉੱਤੇ ਯਕੀਨ ਕਰਦੇ ਹੋਏ ਅਤੇ ਸਭ ਸੰਗਤ, ਜੱਥੇ ਦੇ ਜੋਰ ਪਾਉਣ ਤੇ 19-20 ਦਸੰਬਰ 1705 ਨੂੰ ਅਨੰਦਪੁਰ ਸਾਹਿਬ ਦਾ ਕਿਲਾ ਛੱਡ ਦਿੱਤਾ ! ਗੁਰੂ ਸਾਹਿਬ ਜੀ ਨੇ ਸਾਹਿਬਜ਼ਾਦਾ ਅਜੀਤ ਸਿੰਘ ਅਤੇ ਭਾਈ ਉਦੈ ਸਿੰਘ ਜੀ ਨੂੰ ਸੰਗਤ ਦੀ ਰੱਖਿਆ ਦੇ ਹੁਕਮ ਦਿੱਤੇ ਪਰ ਫੋਜਦਾਰ ਨੇ ਆਪਣੀ ਕੂੜ-ਮਤ ਦਾ ਪ੍ਰਚਾਰ ਕਰਦੇ ਹੋਏ ਸ਼ਾਹੀ-ਟਿੱਬੀ ਵਿਖੇ ਹਮਲਾ ਕਰ ਦਿੱਤਾ !
ਸਰਸਾ ਨਦੀ ਦੇ ਕੰਢੇ ਭਾਰੀ ਲੜਾਈ ਹੋਈ, ਜਿਸ ਵਿੱਚ ਸਾਹਿਬਜ਼ਾਦਾ ਅਜੀਤ ਸਿੰਘ ਜੀ ਨੇ ਅਗਵਾਈ ਕੀਤੀ ਜਦੋਂ ਬਾਕੀ ਸਿੰਘ ਸਰਸਾ ਨਦੀ ਪਾਰ ਕਰ ਗਏ ਪਿੱਛੋਂ ਸਾਹਿਬਜ਼ਾਦਾ ਅਜੀਤ ਸਿੰਘ ਜੀ ਨੇ ਵੀ ਸਰਸਾ ਪਾਰ ਕੀਤੀ। ਇਥੇ ਹੀ ਪਰਿਵਾਰ ਵਿਛੋੜਾ ਪੈ ਗਿਆ ਅਤੇ ਛੋਟੇ ਸਾਹਿਬਜ਼ਾਦੇ ( ਸਾਹਿਬਜ਼ਾਦਾ ਜੋਰਾਵਰ ਸਿੰਘ ਜੀ, ਸਾਹਿਬਜ਼ਾਦਾ ਫਤਿਹ ਸਿੰਘ ਜੀ) ਅਤੇ ਮਾਤਾ ਗੁਜਰ ਕੌਰ ਜੀ ਵੱਖ ਹੋ ਗਏ !
ਸਾਕਾ ਚਮਕੌਰ ਸਾਹਿਬ :
ਇਸ ਉਪਰੰਤ ਗੁਰੂ ਸਾਹਿਬ ਬਾਕੀ 40 ਸਿੰਘਾ ਸਮਤੇ ਸਰਸਾ ਪਾਰ ਕਰਨ ਉਪਰੰਤ ਚਮਕੌਰ ਸਾਹਿਬ ਪਹੁੰਚੇ। ਇਥੇ ਚੌਧਰੀ ਬੁਧੀ ਚੰਦ ਦੀ ਇੱਕ ਗੜ੍ਹੀ, ਹਵੇਲੀ ਸੀ ਜਿਸ ਵਿੱਚ ਗੁਰੂ ਜੀ ਦੋ ਵੱਡੇ ਸਾਹਿਬਜ਼ਾਦਿਆਂ ਅਤੇ 40 ਸਿੰਘਾਂ ਨੇ 10 ਲੱਖ ਦੀ ਫੌਜ ਦਾ ਡੱਟ ਕੇ ਸਾਹਮਣਾ ਕੀਤਾ, ਘਮਾਸਾਨ ਯੁੱਧ ਹੋਇਆ ਜਿਸ ਵਿੱਚ ਸਾਹਿਬਜ਼ਾਦਾ ਅਜੀਤ ਸਿੰਘ ਜੀ ਅਤੇ ਜੁਝਾਰ ਸਿੰਘ ਜੀ ਨੇ ਸੂਰਬੀਰਤਾ ਨਾਲ ਮੁਗਲ ਫੌਜ ਦਾ ਸਾਹਮਣਾ ਕੀਤਾ ਅਤੇ ਸ਼ਹੀਦੀ ਦਾ ਜਾਮ ਪੀ ਗਏ !
" ਐਸੀ ਮਰਨੀ ਜੋ ਮਰੈ ਬਹੁਰਿ ਨਾ ਮਰਨਾ ਹੋਇ !! ੧ !! "
(ਅੰਗ-੫੫੫)
ਗੁਰੂ ਸਾਹਿਬ ਨੇ ਆਪਣੇ ਜੀਵਨ ਕਾਲ ਵਿੱਚ ਹੋਰ ਵੀ ਅਨੇਕਾਂ ਜੰਗਾਂ ਫਤਿਹ ਕੀਤੀਆਂ ! ਆਪ ਜੀ ਨੇ ਔਰੰਗਜ਼ੇਬ ਦੇ ਫਰੇਬ ਨੂੰ ਜ਼ਫਰਨਾਮ ਵਿੱਚ ਕੈਦ ਕਰਦੇ ਹੋਏ ਉਸ ਨੂੰ ਝਿੰਝੋੜ ਕੇ ਰੱਖ ਦਿੱਤਾ !
ਅੰਤਿਮ ਸਮਾਂ:
ਛੋਟੇ ਸਾਹਿਬਜ਼ਾਦਿਆਂ ਉੱਤੇ ਜ਼ੁਲਮ ਧਾਹ ਕੇ ਉਹਨਾਂ ਨੂੰ ਨੀਹਾਂ ਵਿੱਚ ਚਿਨ ਕੇ ਸ਼ਹੀਦ ਕਰ ਦੇਣ ਵਾਲੇ ਸਰਹਿੰਦ ਸੂਬੇਦਾਰ, ਵਜੀਰ ਖਾਨ ਨੇ ਜਮਸ਼ੇਦ ਖਾਨ ਅਤੇ ਵਾਸਿਲ ਬੇਗ ਨੂ ਗੁਰੂ ਸਾਹਿਬ ਜੀ ਨੂ ਕਤਲ ਕਰ ਦੇਣ ਲਈ ਭੇਜਿਆ ! ਇਹਨਾਂ ਦੋਵਾਂ ਕਾਫਿਰਾਂ ਨੇ ਗੁਰੂ ਸਾਹਿਬ ਉੱਤੇ ਧੋਖੇ ਨਾਲ ਨੰਦੇੜ ਵਿਖੇ ਆਰਾਮ ਫਰਮਾਉਂਦੇ ਹੋਏ ਛਾਤੀ ਵਿੱਚ ਛੁਰਾ ਖੋਬ ਕੇ ਜ਼ਖਮੀ ਕਰ ਦਿੱਤਾ ! ਗੁਰੂ ਸਾਹਿਬ ਜੀ ਇਸ ਵੇਲੇ ਵੀ ਸੂਰਬੀਰਤਾ ਵਿਖਾਉਂਦੇ ਹੋਏ ਇਹਨਾਂ ਕਾਫਿਰਾਂ ਉੱਤੇ ਹਮਲਾ ਕੀਤਾ ਅਤੇ ਮਾਰ ਗਿਰਾਇਆ !
ਆਪ ਜੀ ਦਾ ਇਲਾਜ ਵੱਡੇ ਵੱਡੇ ਵੈਦਾਂ ਨੇ ਕੀਤਾ ਪਰ ਆਪ ਜੀ ਨੇ ਆਪਣਾ ਅੰਤਿਮ ਸਮਾਂ ਨੇੜੇ ਜਾਂਦੇ ਹੋਏ ਧੰਨ ਸ਼੍ਰੀ ਗੁਰੂ ਗ੍ਰੰਥ ਸਾਹਿਬ ਜੀ ਨੂੰ ਜੁਗੋ-ਜੁਗ ਅਟਲ ਗੁਰੂ ਥਾਪਣਾ ਦਿੱਤੀ ਅਤੇ ਸਮੂਹ ਲੋਕਾਈ ਨੂੰ ਇੱਕ ਗੁਰੂ, "ਸ਼ਬਦ-ਗੁਰੂ" ਦੇ ਲੜ ਲਗਾ ਕੇ ਨਾਂਦੇੜ ਵਿਖੇ ੧੭੦੮ ਵਿੱਚ ਜੋਤੀ-ਜੋਤ ਸਮਾ ਗਏ !!
ਕਾਰਜਕਾਰੀ ਸੰਖੇਪ:
ਗੁਰੂ ਗੋਬਿੰਦ ਸਿੰਘ ਸਾਹਿਬ ਜੀ ਦੀ ਕੁਰਬਾਨੀ ਅਤੇ ਸੂਰਬੀਰਤਾ ਵਾਹ-ਵਾਹ ਦੇ ਯੋਗ ਹੈ ਸਿਰਫ ਇਸ ਲਈ ਨਹੀਂ ਕਿ ਆਪ ਜੀ ਨੇ ਆਪਣੇ ਹੀ ਚੇਲਿਆਂ ਪਾਸੋਂ ਖੰਡੇ-ਬਾਟੇ ਦੀ ਪਾਹੁਲ ਛਕੀ ਯਾ ਫਿਰ ਆਪ ਜੀ ਨੇ ਆਪਣੀ ਉਮੱਤ ਦੀ ਖੁਦਾ ਪਾਸ ਸਿਫ਼ਾਰਿਸ਼ ਕਰਨ ਦਾ ਜ਼ਿੰਮਾ ਲਿਆ, ਸਗੋਂ ਆਪ ਜੀ ਦੀ ਉਸਤਤ ਇਸ ਕਰ ਕੇ ਹੈ ਕਿਓਂਕਿ ਆਪ ਜੀ ਨੇ ਕੀਟਾਂ ਨੂੰ ਸਿੰਘਾਸਨ ਉੱਤੇ ਬਿਠਾਇਆ ਅਤੇ ਮੈਲੈ-ਕੁਚੈਲੇ ਅਤੇ ਡਿੱਗੀਆਂ-ਢੱਠਿਆਂ ਨੂੰ ਗੁਰੂ ਗੋਬਿੰਦ ਬਣਾਇਆ ! ਮਨੁੱਖ ਦੀ ਬਾਹਰਲੀ ਜੋਤ ਨੂੰ ਜਗਾ ਕੇ ਸੰਸਾਰ ਦੇ ਅੰਧਿਆਰ ਨੂੰ ਚਾਨਣ ਕਰਨ ਵਾਲੇ ਸਨ ਕਲਗੀਧਰ ਦਸਮੇਸ਼ ਪਿਤਾ !
ਇੱਕ ਮਹਾਂ ਸਖਸ਼ਿਅਤ, ਰੂਹਾਨੀਅਤ ਦੇ ਰਹਿਬਰ ਸਨ ਗੁਰੂ ਸਾਹਿਬ ਜਿੰਨਾ ਪੁੱਤਰਾਂ ਨੂੰ ਕੌਮ ਤੌ ਵਾਰ ਕਿਹਾ ,
"ਇਨ ਪੁਤ੍ਰਨ ਕੇ ਸੀਸ ਪਰ ਵਾਰ ਦੀਏ ਸੁੱਤ ਚਾਰ !!
ਚਾਰ ਮੂਏ ਤੋ ਕਿਆ ਹੂਆ ਜੀਵਤ ਕਈ ਹਜ਼ਾਰ !!"
ਆਪਣਾ ਸਰਬੰਸ ਵਾਰ ਕੇ ਵੀ ਬਾਦਸ਼ਾਹ-ਦਰਵੇਸ ਗੁਰੂ ਗੋਬਿੰਦ ਸਿੰਘ ਜੀ ਨੇ ਕੇਵਲ ਅਕਾਲ-ਪੁਰਖ ਦੀ ਹੀ ਉਸਤਤ ਕੀਤੀ ! ਸੋ ਸਾਨੂੰ ਵੀ ਗੁਰੂ ਜੀ ਦੇ ਦਰਸਾਏ ਸਾਂਝੀ-ਵਾਲਤਾ ਦੇ ਪੈਗਾਮ ਨੂੰ ਅੱਗੇ ਲਈ ਕੇ ਜਾਂਦੇ ਹੋਏ ਕਥਨੀ ਅਤੇ ਕਰਨੀ ਦੇ ਸੂਰੇ ਬਣਨਾ ਚਾਹੀਦਾ ਹੈ !
ਜੀਵਨ ਸੰਖੇਪ:
ਬਾਦਸ਼ਾਹ-ਦਰਵੇਸ਼, ਸੰਤ-ਸਿਪਾਹੀ, ਅਮ੍ਰਿਤ ਦੇ ਦਾਤੇ, ਸਾਹਿਬ-ਏ-ਕਮਾਲ, ਧੰਨ-ਧੰਨ ਸਾਹਿਬ ਸ਼੍ਰੀ ਗੁਰੂ ਗੋਬਿੰਦ ਸਿੰਘ ਜੀ" ਦਾ ਜਨਮ ਪਿਤਾ ਸ਼੍ਰੀ ਗੁਰੂ ਤੇਗ ਬਹਾਦੁਰ ਸਾਹਿਬ ਜੀ ਅਤੇ ਮਾਤਾ ਗੂਜਰੀ ਜੀ ਦੇ ਗ੍ਰਿਹ, ਪਟਨਾ ਸ਼ਹਿਰ (ਬਿਹਾਰ) ਵਿਖੇ 1666 ਵਿੱਚ ਹੋਇਆ !
" ਤਹੀ ਪ੍ਰਕਾਸ ਹਮਾਰਾ ਭਯੋ !!
ਪਟਨਾ ਸਹਰ ਬਿਖੈ ਭਵ ਲਯੋ !! "
ਆਪ ਜੀ ਦੇ ਜਨਮ ਸਮੇਂ ਪਿਤਾ-ਗੁਰੂ "ਸ੍ਰੀ ਗੁਰੂ ਤੇਗ ਬਹਾਦੁਰ ਸਾਹਿਬ ਜੀ" ਅਸਾਮ ਵੱਲ ਗੁਰਮਤਿ ਪਰਚਾਰ ਦੋਰੇ ਤੇ ਗਏ ਹੋਏ ਸਨ ! ਆਪ ਜੀ ਗੁਰਮਤਿ ਦੇ ਧਾਰਨੀ ਤਾਂ ਹੈ ਹੀ ਸਨ ਅਤੇ ਨਾਲ-ਨਾਲ ਆਪ ਜੀ ਨੇ ਫ਼ਾਰਸੀ ਅਤੇ ਸੰਸਕ੍ਰਿਤ ਵਿੱਦਿਆ ਵੀ ਪ੍ਰਾਪਤ ਕੀਤੀ ! ਆਪ ਜੀ ਨੇ ਸ਼ਸਤਰ-ਵਿੱਦਿਆ ਦੇ ਨਾਲ-ਨਾਲ ਸ਼ਾਸਤਰ-ਵਿੱਦਿਆ ਵੀ ਬਚਪਨ ਵਿੱਚ ਹੀ ਹਾਸਿਲ ਕੀਤੀ !
ਆਪ ਜੀ ਜਿੱਥੇ ਤੇਗ ਦੇ ਧਨੀ ਸਨ, ਓਥੇ ਨਾਲ ਦੀ ਨਾਲ ਕਲਮ ਦੇ ਵੀ ਧਨੀ ਸਨ ! ਇਨਾ ਹੀ ਨਹੀਂ ਆਪ ਜੀ ਕਲਮ ਦੇ ਵੱਡੇ ਸਰਪ੍ਰਸਤ ਵੀ ਸਨ ! ਆਪ ਜੀ ਨੇ ੫੨ ਕਵੀਆ ਨੂੰ ਆਪਣੇ ਦਰਬਾਰ ਵਿੱਚ ਸਨਮਾਨਿਤ ਕਰ ਕੇ ਥਾਪਿਆ ਹੋਇਆ ਸੀ !
ਆਪ ਜੀ ਦਾ ਵਿਆਹ "ਮਾਤਾ ਸੁੰਦਰੀ ਜੀ" ਨਾਲ 1684 ਵਿੱਚ ਹੋਇਆ ! ਆਪ ਜੀ ਦੇ 4 ਪੁੱਤਰ (ਸਾਹਿਬਜ਼ਾਦਾ ਅਜੇਤ ਸਿੰਘ ਜੀ, ਸਾਹਿਬਜ਼ਾਦਾ ਜੁਝਾਰ ਸਿੰਘ ਜੀ, ਸਾਹਿਬਜ਼ਾਦਾ ਜੋਰਾਵਰ ਸਿੰਘ ਜੀ ਅਤੇ ਸਾਹਿਬਜ਼ਾਦਾ ਫਤਿਹ ਸਿੰਘ ਜੀ) ਸਨ ਜੋ ਕੀ ਆਪ ਜੀ ਵਾਂਗ ਹੀ ਸੂਰਬੀਰ ਸਨ !
ਖਾਲਸਾ ਸਾਜਨਾ:
ਸਾਹਿਬ ਸ੍ਰੀ ਗੁਰੂ ਗੋਬਿੰਦ ਸਿੰਘ ਜੀ ਨੇ ਊਚ-ਨੀਚ ਦੇ ਫ਼ਰਕ ਨੂ ਮਿਟਾਉਂਦੇ ਹੋਏ ਅਤੇ ਮੁਗਲਾਂ ਦੇ ਜ਼ੁਲਮ ਨੂੰ ਠੱਲ ਪਾਉਂਦੇ ਹੋਏ ੧੬੯੯ ਨੂੰ ਵੈਸਾਖ ਮਹੀਨੇ ਦੀ ਆਰੰਭਤਾ ਦੇ ਦਿੰਨ ਅਨੰਦਪੁਰ ਸਾਹਿਬ ਵਿਖੇ "ਖਾਲਸਾ ਪੰਥ" ਦੀ ਸਿਰਜਨਾ ਕੀਤੀ ! ਖਾਲਸਾ ਇੱਕ ਐਸੀ ਕੌਮ ਸੀ ਜਿਸ ਨੇ ਕੌਮ ਅੰਦਰ ਏਕਤਾ, ਕੁਰਬਾਨੀ, ਦਲੇਰੀ ਅਤੇ ਜ਼ੁਲਮ ਵਿਰੁਧ ਡੱਟ ਜਾਣ ਦੀ ਭਾਵਨਾ ਕੁੱਟ-ਕੁੱਟ ਕੇ ਭਰ ਦਿੱਤੀ ! ਗੁਰੂ ਸਾਹਿਬ ਨੇ ਸਮੂਹ ਲੋਕਾਈ (ਭਾਵ ਕਿ ਸਾਰੀਆਂ ਜਾਤਾਂ) ਨੂੰ ਇੱਕ ਸੂਤਰ ਵਿੱਚ ਬੰਨਦੇ ਹੋਏ ਵੱਖ- ਵੱਖ ਜਾਤਾਂ ਵਿੱਚੋਂ ਪੰਜ ਪਿਆਰੇ ਸਾਜੇ !
ਆਪ ਜੀ ਨੇ ਇਸ ਪ੍ਰਕਾਰ
"ਮਾਨਸ ਕੀ ਜਾਤ ਸਭੈ ਏਕੈ ਪਹਿਚਾਨਬੋ !"
ਦੇ ਕਥਨ ਨੂੰ ਸਾਬਿਤ ਕੀਤਾ !
ਪੰਜ ਪਿਆਰੇ ਸਨ :
ਭਾਈ ਦਇਆ ਸਿੰਘ ਜੀ
ਭਾਈ ਧਰਮ ਸਿੰਘ ਜੀ
ਭਾਈ ਹਿੰਮਤ ਸਿੰਘ ਜੀ
ਭਾਈ ਮੋਹਕਮ ਸਿੰਘ ਜੀ
ਭਾਈ ਸਾਹਿਬ ਸਿੰਘ ਜੀ
ਗੁਰੂ ਦਾ ਖਾਲਸਾ ਇੱਕ ਅਜਿਹਾ ਸੂਰਮਾ, ਯੋਧਾ ਹੈ ਜਿਸ ਵਿੱਚ ਸਵਾ-ਸਵਾ ਲੱਖ ਨਾਲ ਟਾਕਰਾ ਲੈਣ ਦੀ ਸਮਰਥਾ ਹੈ !
ਕਿਲਾ ਅਨੰਦਪੁਰ ਸਾਹਿਬ ਖਾਲੀ ਕਰਨਾ :
੧੭੦੫ ਵਿੱਚ ਮੁਘਲਾਂ ਨੇ ਆਨੰਦਪੁਰ ਸਾਹਿਬ ਵਿੱਖੇ ਹਮਲਾ ਕੀਤਾ ! ਫੌਜਦਾਰ ਨੇ ਗੁਰੂ ਗੁਰੂ ਗੋਬਿੰਦ ਸਿੰਘ ਸਾਹਿਬ ਜੀ ਨਾਲ ਵਾਇਦਾ, (Promise) ਕੀਤਾ ਕੀ ਜੇਕਰ ਕਿਲ੍ਹਾ ਖਾਲੀ ਕਰ ਦਿਤਾ ਜਾਵੇ ਤਾ ਉਹ ਕਿਸੇ ਨੂੰ ਨੁਕਸਾਨ ਨਹੀਂ ਪਹੁੰਚਾਉਣਗੇ ! ਗੁਰੂ ਸਾਹਿਬ ਨੇ ਉਸ ਉੱਤੇ ਯਕੀਨ ਕਰਦੇ ਹੋਏ ਅਤੇ ਸਭ ਸੰਗਤ, ਜੱਥੇ ਦੇ ਜੋਰ ਪਾਉਣ ਤੇ 19-20 ਦਸੰਬਰ 1705 ਨੂੰ ਅਨੰਦਪੁਰ ਸਾਹਿਬ ਦਾ ਕਿਲਾ ਛੱਡ ਦਿੱਤਾ ! ਗੁਰੂ ਸਾਹਿਬ ਜੀ ਨੇ ਸਾਹਿਬਜ਼ਾਦਾ ਅਜੀਤ ਸਿੰਘ ਅਤੇ ਭਾਈ ਉਦੈ ਸਿੰਘ ਜੀ ਨੂੰ ਸੰਗਤ ਦੀ ਰੱਖਿਆ ਦੇ ਹੁਕਮ ਦਿੱਤੇ ਪਰ ਫੋਜਦਾਰ ਨੇ ਆਪਣੀ ਕੂੜ-ਮਤ ਦਾ ਪ੍ਰਚਾਰ ਕਰਦੇ ਹੋਏ ਸ਼ਾਹੀ-ਟਿੱਬੀ ਵਿਖੇ ਹਮਲਾ ਕਰ ਦਿੱਤਾ !
ਸਰਸਾ ਨਦੀ ਦੇ ਕੰਢੇ ਭਾਰੀ ਲੜਾਈ ਹੋਈ, ਜਿਸ ਵਿੱਚ ਸਾਹਿਬਜ਼ਾਦਾ ਅਜੀਤ ਸਿੰਘ ਜੀ ਨੇ ਅਗਵਾਈ ਕੀਤੀ ਜਦੋਂ ਬਾਕੀ ਸਿੰਘ ਸਰਸਾ ਨਦੀ ਪਾਰ ਕਰ ਗਏ ਪਿੱਛੋਂ ਸਾਹਿਬਜ਼ਾਦਾ ਅਜੀਤ ਸਿੰਘ ਜੀ ਨੇ ਵੀ ਸਰਸਾ ਪਾਰ ਕੀਤੀ। ਇਥੇ ਹੀ ਪਰਿਵਾਰ ਵਿਛੋੜਾ ਪੈ ਗਿਆ ਅਤੇ ਛੋਟੇ ਸਾਹਿਬਜ਼ਾਦੇ ( ਸਾਹਿਬਜ਼ਾਦਾ ਜੋਰਾਵਰ ਸਿੰਘ ਜੀ, ਸਾਹਿਬਜ਼ਾਦਾ ਫਤਿਹ ਸਿੰਘ ਜੀ) ਅਤੇ ਮਾਤਾ ਗੁਜਰ ਕੌਰ ਜੀ ਵੱਖ ਹੋ ਗਏ !
ਸਾਕਾ ਚਮਕੌਰ ਸਾਹਿਬ :
ਇਸ ਉਪਰੰਤ ਗੁਰੂ ਸਾਹਿਬ ਬਾਕੀ 40 ਸਿੰਘਾ ਸਮਤੇ ਸਰਸਾ ਪਾਰ ਕਰਨ ਉਪਰੰਤ ਚਮਕੌਰ ਸਾਹਿਬ ਪਹੁੰਚੇ। ਇਥੇ ਚੌਧਰੀ ਬੁਧੀ ਚੰਦ ਦੀ ਇੱਕ ਗੜ੍ਹੀ, ਹਵੇਲੀ ਸੀ ਜਿਸ ਵਿੱਚ ਗੁਰੂ ਜੀ ਦੋ ਵੱਡੇ ਸਾਹਿਬਜ਼ਾਦਿਆਂ ਅਤੇ 40 ਸਿੰਘਾਂ ਨੇ 10 ਲੱਖ ਦੀ ਫੌਜ ਦਾ ਡੱਟ ਕੇ ਸਾਹਮਣਾ ਕੀਤਾ, ਘਮਾਸਾਨ ਯੁੱਧ ਹੋਇਆ ਜਿਸ ਵਿੱਚ ਸਾਹਿਬਜ਼ਾਦਾ ਅਜੀਤ ਸਿੰਘ ਜੀ ਅਤੇ ਜੁਝਾਰ ਸਿੰਘ ਜੀ ਨੇ ਸੂਰਬੀਰਤਾ ਨਾਲ ਮੁਗਲ ਫੌਜ ਦਾ ਸਾਹਮਣਾ ਕੀਤਾ ਅਤੇ ਸ਼ਹੀਦੀ ਦਾ ਜਾਮ ਪੀ ਗਏ !
" ਐਸੀ ਮਰਨੀ ਜੋ ਮਰੈ ਬਹੁਰਿ ਨਾ ਮਰਨਾ ਹੋਇ !! ੧ !! "
ਗੁਰੂ ਸਾਹਿਬ ਨੇ ਆਪਣੇ ਜੀਵਨ ਕਾਲ ਵਿੱਚ ਹੋਰ ਵੀ ਅਨੇਕਾਂ ਜੰਗਾਂ ਫਤਿਹ ਕੀਤੀਆਂ ! ਆਪ ਜੀ ਨੇ ਔਰੰਗਜ਼ੇਬ ਦੇ ਫਰੇਬ ਨੂੰ ਜ਼ਫਰਨਾਮ ਵਿੱਚ ਕੈਦ ਕਰਦੇ ਹੋਏ ਉਸ ਨੂੰ ਝਿੰਝੋੜ ਕੇ ਰੱਖ ਦਿੱਤਾ !
ਅੰਤਿਮ ਸਮਾਂ:
ਆਪ ਜੀ ਦਾ ਇਲਾਜ ਵੱਡੇ ਵੱਡੇ ਵੈਦਾਂ ਨੇ ਕੀਤਾ ਪਰ ਆਪ ਜੀ ਨੇ ਆਪਣਾ ਅੰਤਿਮ ਸਮਾਂ ਨੇੜੇ ਜਾਂਦੇ ਹੋਏ ਧੰਨ ਸ਼੍ਰੀ ਗੁਰੂ ਗ੍ਰੰਥ ਸਾਹਿਬ ਜੀ ਨੂੰ ਜੁਗੋ-ਜੁਗ ਅਟਲ ਗੁਰੂ ਥਾਪਣਾ ਦਿੱਤੀ ਅਤੇ ਸਮੂਹ ਲੋਕਾਈ ਨੂੰ ਇੱਕ ਗੁਰੂ, "ਸ਼ਬਦ-ਗੁਰੂ" ਦੇ ਲੜ ਲਗਾ ਕੇ ਨਾਂਦੇੜ ਵਿਖੇ ੧੭੦੮ ਵਿੱਚ ਜੋਤੀ-ਜੋਤ ਸਮਾ ਗਏ !!
ਕਾਰਜਕਾਰੀ ਸੰਖੇਪ:
- ਆਪ ਜੀ ਨੇ ਸਮੇਂ ਦੀ ਲੋੜ ਅਨੁਸਾਰ "ਜੁਗੋ-ਜੁਗ ਅਟਲ ਸ਼੍ਰੀ ਗੁਰੂ ਗ੍ਰੰਥ ਸਾਹਿਬ ਜੀ" ਦੇ ਹਸਤ-ਲਿਖਿਤ ਉਤਾਰੇ ਕਰਵਾਏ !
- ਧਰਮ ਅਤੇ ਮਨੁੱਖਤਾ ਦੇ ਬੇਜੋੜ ਉਪਾਸਕ ਸਨ ਸਾਹਿਬ-ਏ-ਕਮਾਲ ਗੁਰੂ ਗੋਬਿੰਦ ਸਿੰਘ ਜੀ !
- ਜਿਸ ਧਰਮ ਰੂਪੀ ਮਹੱਲ "ਨਿਰਮਲ ਪੰਥ" ਦੀ ਬੁਨਿਆਦ ਜਗਤ ਗੁਰੂ "ਗੁਰੂ ਨਾਨਕ ਸਾਹਿਬ ਜੀ" ਨੇ ਰੱਖੀ ਸੀ ਅਤੇ ਜਿਸ ਦੀਆਂ ਨੀਹਾਂ ਵਿੱਚ ਗੁਰੂ ਅਰਜਨ ਸਾਹਿਬ ਜੀ ਤੇ ਗੁਰੂ ਤੇਗ ਬਹਾਦੁਰ ਸਾਹਿਬ ਜੀ ਅਤੇ ਹੋਰਨਾਂ ਅਨੇਕਾਂ ਸਿੰਘਾਂ ਨੇ ਮਹਾਂ ਸ਼ਹੀਦੀਆਂ ਦੀ ਰੱਤ ਪਾ ਕੇ ਇਸ ਨੂੰ ਮਜਬੂਤੀ ਬਖਸ਼ੀ ਸੀ , ਉਸ ਨੂੰ ਗੁਰੂ ਗੋਬਿੰਦ ਸਿੰਘ ਸਾਹਿਬ ਜੀ ਨੇ "ਖਾਲਸਾ" ਸਾਜ ਕੇ ਸੰਪੂਰਨਤਾ ਬਖਸ਼ੀ !
- ਗੁਰੂ ਸਾਹਿਬ ਨੇ ਪੈਰਾਂ ਹੇਠ ਲਿਤਾੜੀ ਜਾ ਰਹੀ ਮਨੁੱਖਤਾਂ ਦੀ ਰੱਖਿਆ ਕਰਨ ਹਿੱਤ ਭਾਰੀ ਜੱਦੋ-ਜਹਿਦ ਕੀਤੀ ! ਅਨੇਕਾਂ ਜੰਗਾਂ ਲੜੀਆਂ ਅਤੇ ਫਤਿਹ ਹਾਸਿਲ ਕੀਤੀ !
- ੯ ਸਾਲ ਦੀ ਉਮਰ ਵਿੱਚ ਆਪ ਜੀ ਨੇ ਕਸ਼ਮੀਰੀ ਪੰਡਿਤਾਂ ਦੇ ਧਰਮ ਦੀ ਰਾਖੀ ਵਾਸਤੇ ਪਿਤਾ-ਗੁਰੂ ਨੂੰ ਦਿੱਲੀ ਵਿਖੇ ਸ਼ਹਾਦਤ ਲਈ ਪ੍ਰੇਰਿਆ !
- ਆਪ ਜੀ ਨੇ ਦੱਬੀ ਕੁਚਲੀ ਜਾਂਦੀ ਲੋਕਾਈ ਨੂੰ ਇੱਕ ਕਰਨ ਹਿੱਤ ੧੬੯੯ ਵਿੱਚ ਖਾਲਸਾ ਪੰਥ ਦੀ ਸਾਜਨਾ ਕੀਤੀ !
ਇੱਕ ਮਹਾਂ ਸਖਸ਼ਿਅਤ, ਰੂਹਾਨੀਅਤ ਦੇ ਰਹਿਬਰ ਸਨ ਗੁਰੂ ਸਾਹਿਬ ਜਿੰਨਾ ਪੁੱਤਰਾਂ ਨੂੰ ਕੌਮ ਤੌ ਵਾਰ ਕਿਹਾ ,
"ਇਨ ਪੁਤ੍ਰਨ ਕੇ ਸੀਸ ਪਰ ਵਾਰ ਦੀਏ ਸੁੱਤ ਚਾਰ !!
ਚਾਰ ਮੂਏ ਤੋ ਕਿਆ ਹੂਆ ਜੀਵਤ ਕਈ ਹਜ਼ਾਰ !!"
ਆਪਣਾ ਸਰਬੰਸ ਵਾਰ ਕੇ ਵੀ ਬਾਦਸ਼ਾਹ-ਦਰਵੇਸ ਗੁਰੂ ਗੋਬਿੰਦ ਸਿੰਘ ਜੀ ਨੇ ਕੇਵਲ ਅਕਾਲ-ਪੁਰਖ ਦੀ ਹੀ ਉਸਤਤ ਕੀਤੀ ! ਸੋ ਸਾਨੂੰ ਵੀ ਗੁਰੂ ਜੀ ਦੇ ਦਰਸਾਏ ਸਾਂਝੀ-ਵਾਲਤਾ ਦੇ ਪੈਗਾਮ ਨੂੰ ਅੱਗੇ ਲਈ ਕੇ ਜਾਂਦੇ ਹੋਏ ਕਥਨੀ ਅਤੇ ਕਰਨੀ ਦੇ ਸੂਰੇ ਬਣਨਾ ਚਾਹੀਦਾ ਹੈ !
No comments:
Post a Comment