Sunday, February 19, 2012

ਮੌਤ - ਇੱਕ ਸਚ (ਲਘੁ ਕਹਾਣੀ)

ਇੱਕ ਰੱਬੀ ਫਕੀਰ ਨੂੰ ਇੱਕ ਸਰਧਾਲੂ ਨੇ ਪੁੱਛਿਆ ਕਿ ਫਕੀਰ ਜਦ ਤਹਾਨੂੰ ਸੋਹਣੇ ਚੇਹਰੇ ਮੱਥਾ ਟੇਕਦੇ ਹਨ ਤੁਹਾਡੇ ਮਨ ਵਿੱਚ ਬੁਰੇ ਖਿਆਲ ਨਹੀਂ ਉਠਦੇ ਤਦ ਫਕੀਰ ਨੇ ਜਵਾਬ ਦੇਣ ਦੀ ਥਾਂ ਕਿਹਾ -
"ਨੌਜਵਾਨ ਤੇਰੀ ਜਿੰਦਗੀ ਦੇ ਸਿਰਫ ਸੱਤ ਦਿਨ ਹਨ ਜੋ ਮਰਜੀ ਖਾ ਪੀ ਲੈ ਅਤੇ ਦੇਖ ਲੈ।"

ਫਕੀਰ ਦੇ ਉਪਰ ਯਕੀਨ ਸੀ ਉਸ ਨੌਜਵਾਨ ਨੂੰ।
 
ਫਕੀਰ ਦੇ ਆਖੇ ਬਚਨ ਕਰ ਕੇ ਨੌਜਵਾਨ ਫਿਕਰ ਵਿੱਚ ਪੈ ਗਿਆ ਅਤੇ ਉਸਨੂੰ ਹਰ ਪਲ ਹਰ ਪਾਸੇ ਮੌਤ ਦਿਖਾਈ ਦੇਣ ਲੱਗੀ। ਖਾਣਾਂ ਪੀਣਾਂ ਛੱਡ ਗਿਆ ਦੁਨੀਆਂ ਛੱਡ ਕੇ ਮੰਜਾਂ ਮੱਲ ਬੈਠਾ।
ਫਕੀਰ... ਕੋਲ ਵੀ ਨਾਂ ਗਿਆ !
 
ਸੱਤਵੇਂ ਦਿਨ ਫਕੀਰ ਨੇ ਕਿਹਾ ਕਿ ਉਸ ਨੌਜਵਾਨ ਨੁੰ ਲਿਆਉ ਜੋ ਰੋਜਾਨਾ ਆਉਂਦਾ ਸੀ ਤੇ ਹੁਣ ਕਿਉਂ ਨਹੀਂ ਆਇਆ ਇਨੇ ਦਿਨ ਤੋਂ ।
ਨੌਜਵਾਨ ਬਿਮਾਰ ਮੰਜੇ ਉਪਰ ਪਾਕੇ ਲਿਆਂਦਾ ਗਿਆ !
 
ਫਕੀਰ ਨੇ ਪੁੱਛਿਆ :- 
"ਕੀ ਤੈਨੂੰ ਤੇਰੇ ਪ੍ਰਸਨ ਦਾ ਜਵਾਬ ਮਿਲ ਗਿਆ ਹੈ ? ਇਹਨਾਂ ਸੱਤ ਦਿਨਾਂ ਵਿੱਚ ਕਿੰਨੇ ਸੁਆਦੀ ਭੋਜਨ ਖਾਦੇ ਹਨ, ਕਿੰਨਾਂ ਕੁ ਹੁਸਨ ਸੁਹੱਪਣ ਦੇਖਿਆ ਹੈ?"
 
ਨੌਜਵਾਨ ਨੇ ਕਿਹਾ :-
"ਫਕੀਰ ਮੈਨੂੰ ਮੇਰੀ ਮੌਤ ਹੀ ਯਾਦ ਆ ਰਹੀ ਹੈ ਸੱਤ ਦਿਨਾਂ ਤੋਂ। ਮੈਨੂੰ ਹੁਸਨ ਅਤੇ ਸਵਾਦ ਭੁੱਲ ਗਏ ਹਨ ਪਰ ਮੌਤ ਯਾਦ ਹੈ। "

ਫਕੀਰ ਨੇ ਕਿਹਾ ਕਿ ਇਹ ਹੀ ਤੇਰੇ ਪ੍ਰਸਨ ਦਾ ਜਵਾਬ ਹੈ ਜੋ ਮਨੁੱਖ ਮੌਤ ਯਾਦ ਰੱਖਦਾ ਹੈ ਉਸ ਵਿੱਚੋਂ ਬੁਰੇ ਵਿਚਾਰ ਉੱਡ ਜਾਂਦੇ ਹਨ।
ਜਿੰਦਗੀ ਸਿਰਫ ਉਹ ਹੀ ਹੈ ਜੋ ਮੌਤ ਨੂੰ ਯਾਦ ਰੱਖਕੇ ਜੀਵੀ ਜਾਂਦੀ ਹੈ।
 
ਐ ਨੌਜਵਾਨ ਮੈਂ ਹਮੇਸਾਂ ਮੌਤ ਯਾਦ ਰੱਖਦਾ ਹਾਂ ਅਤੇ ਮੈਨੂੰ ਸੁਹੱਪਣ ਨਹੀ ਦਿਖਾਈ ਦਿੰਦਾਂ।

ਦੁਨੀਆਂ ਦਾ ਜੋ ਕੋਈ ਵੀ ਮਨੁੱਖ ਮੌਤ ਰੂਪੀ ਸਚ ਨੂੰ ਯਾਦ ਰੱਖਦਾ ਹੈ ਉਸ ਅੰਦਰ ਕਦੇ ਬੁਰੇ ਵਿਚਾਰ ਜਨਮ ਨਹੀਂ ਲੈਦੇ ਅਤੇ ਉਹ ਵਿਕਾਰਾਂ ਰਹਿਤ ਜਿੰਦਗੀ ਜਿਉਂ ਸਕਦਾ ਹੈ।
ਕਾਸ਼ ਅਸੀਂ (ਪਦਾਰਥਵਾਦੀ ਮਨੁੱਖ ) ਵੀ ਮੌਤ ਦੀ ਸਚਾਈ ਨੂੰ ਸਮਝ ਸਕੀਏ ।...........
 
 
THIS IS A SHORT STORY TO EXPLAIN THAT "DEATH IS THE ONLY TRUTH OF OUR LIFE WHICH EVERYONE SHOULD REMIND ALWAYS !!"
HOPING FOR A POSITIVE RESPONSE FROM SANGAT.... 

No comments: