Wednesday, December 22, 2010

"NIKKIAN JINDAN VADDE SAAKE"

      
   "ਇੱਕ ਸੀ ਅਜੀਤ ਤੇ ਇੱਕ ਸੀ ਜੂਝਾਰ, ਕਲਗੀਧਰ ਦੇ ਲਾਡ ਪਿਆਰ !!
                         ਦੋਹਾਂ ਪੁੱਤਰਾਂ ਦੀਆਂ ਜੰਝਾਂ ਚੜੀਆਂ, ਪੰਜ ਪੰਜ ਘੋੜ ਸਵਾਰ !!"


ਖਾਲਸਾ ਜੀਓ...

ਆਪ ਜੀ ਦੇ ਸਨਮੁੱਖ ਕਲਗੀਧਰ ਦਸਮੇਸ਼ ਪੀਤਾ ਦੇ ਲਾਲਾਂ, ਸਾਹਿਬਜ਼ਾਦਾ ਅਜੀਤ ਸਿੰਘ ਜੀ ਅਤੇ ਸਾਹਿਬਜ਼ਾਦਾ ਜੂਝਾਰ ਸਿੰਘ ਜੀ, ਬਾਰੇ ਸੰਖੇਪ ਵਿੱਚ ਕੁਜ ਜਾਣਕਾਰੀ ਦੇਣ ਦਾ ਉਪਰਾਲਾ ਕੀਤਾ ਗਿਆ ਹੈ ਕਿ ਕਿਸ ਤਰਾਂ ਓਹਨਾ ਨਿੱਕੀਆਂ ਜਿੰਦਾਂ ਨੇ ਖਾਲਸਾ ਦੀ ਰਾਖਿਆਂ ਕਰਨ ਖਾਤਿਰ ਸ਼ਹਾਦਤ ਦੇ ਜਾਮ ਪੀਤੇ ਅਤੇ ਸਾਨੂ ਇਹ ਸੋਹਣਾ ਗੁਰਸਿੱਖੀ ਜੀਵਨ ਦਿਤਾ ਪਰ ਅਸੀਂ ਅੱਜ ਇਸ ਇਤਿਹਾਸ ਅਤੇ ਇਸ ਕੁਰਬਾਨੀ ਨੂੰ ਭੁਲਾ ਕੇ ਕੁਰਾਹੇ ਪਏ ਹੋਏ ਹਾਂ l

ਆਓ ਇਹਨਾਂ ਛੋਟੀਆਂ ਜਿੰਦਾਂ ਦੇ ਵੱਡੇ ਸਾਕੇ ਨੂੰ ਨਤਮਸਤਕ ਕਰੀਏ ਤੇ ਅਰਦਾਸ ਕਰੀਏ ਕਿ ਵਾਹਿਗੁਰੂ ਜੀ ਸਾਨੂੰ ਧਰਮ ਦੇ ਮਾਰਗ ਤੇ ਚਲਣ ਅਤੇ ਬਾਣੀ ਨਾਲ ਜੋੜਨ ਜੀ........







                   ਸਾਹਿਬਜ਼ਾਦਾ ਅਜੀਤ ਸਿੰਘ ਜੀ (1687-1705)


ਕਲਗੀਧਰ ਦਸਮੇਸ਼ ਪਿਤਾ ਦੇ 4 ਪੁੱਤਰਾਂ ਵਿੱਚੋਂ ਸਭ ਤੋਂ ਵੱਡੇ ਸਨ "ਸਾਹਿਬਜ਼ਾਦਾ ਅਜੀਤ ਸਿੰਘ ਜੀ" l 

ਆਪ ਜੀ ਦਾ ਜਨਮ ਮਾਤਾ ਸੁੰਦਰੀ ਜੀ ਦੀ ਕੁਖੋਂ 1687 ਵਿੱਚ ਪਉਂਟਾ ਸਾਹਿਬ ਵਿਖੇ ਹੋਇਆ ਸੀ l  

ਆਪ ਜੀ ਦੀ ਪਰਵਰਿਸ਼ ਅਨੰਦਪੁਰ ਸਾਹਿਬ ਦੀ ਸੁਭਾਗ ਧਰਤੀ ਤੇ ਹੋਈ ਅਤੇ ਆਪ ਜੀ ਬਚਪਨ ਤੋਂ ਹੀ ਸ਼ਸਤਰ ਵਿਦਿਆ, ਘੋੜ ਸਵਾਰੀ ਅਤੇ ਤਲਵਾਰ ਬਾਜੀ ਵਿੱਚ ਨਿਪੁੰਨ ਸਨ

ਆਪ ਜੀ ਨੇ ਛੋਟੀ ਉਮਰ ਵਿੱਚ ਹੀ ਕਈ ਜੰਗਾਂ ਵਿੱਚ ਵਿਜੈ ਹਾਸਿਲ ਕੀਤੀ

ਆਪ ਜੀ ਨੇ 12 ਸਾਲ ਦੀ ਉਮਰ ਵਿੱਚ ਪਹਿਲੀ ਜੰਗ ਲੜੀ ਤੇ ਫਤਿਹ ਹਾਸਿਲ ਕੀਤੀ l






                 ਸਾਹਿਬਜ਼ਾਦਾ ਜੂਝਾਰ ਸਿੰਘ ਜੀ (1691-1705)


 
1691 ਵਿੱਚ ਮਾਤਾ ਸੁੰਦਰੀ ਜੀ ਨੇ ਸਾਹਿਬਜ਼ਾਦਾ ਜੂਝਾਰ ਸਿੰਘ ਜੀ ਨੂੰ ਜਨਮ ਦਿੱਤਾ l

ਸਾਹਿਬਜ਼ਾਦਾ ਜੂਝਾਰ ਸਿੰਘ ਜੀ ਨੇ ਵੱਡੇ ਸਾਹਿਬਜ਼ਾਦਾ ਜੀ ਦੇ ਕਦੀਮਾਂ ਉੱਤੇ ਚਲਦੇ ਹੋਏ ਸ਼ਸਤਰ ਵਿਦਿਆ, ਘੋੜ ਸਵਾਰੀ ਅਤੇ ਤਲਵਾਰ ਬਾਜੀ ਵਿੱਚ ਨਿਪੁੰਨਤਾ ਹਾਸਿਲ ਕਰ ਲਈ ਸੀ l  

ਆਪ ਜੀ 8 ਸਾਲ ਦੀ ਉਮਰ ਵਿੱਚ ਹੀ ਖਾਲਸਾ ਸੱਜ ਗਏ ਸਨ l
                         



                             ਚਮਕੌਰ ਦੀ ਜੰਗ
 

1705 ਵਿੱਚ ਮੁਗਲ ਫੌਜਾਂ ਅਤੇ ਪਹਾੜੀ ਰਾਜਿਆਂ ਨੇ ਅਨੰਦਪੁਰ ਸਾਹਿਬ ਨੂੰ ਘੇਰਾ ਪਾ ਲਿਆ l ਉਹਨਾ ਦੀ ਝੂਠੀਆਂ ਕਸਮਾਂ ਤੇ ਯਕੀਨ ਕਰਕੇ  ਗੁਰੂ ਸਾਹਿਬ ਨੇ ਕਿਲਾ ਖਾਲੀ ਕਰਨ ਦਾ ਹੁਕਮ ਦਿੱਤਾ ਪਰ ਮੁਗਲ ਫੌਜ ਨੇ ਦਗਾ ਕਰਦੇ ਹੋਏ ਸਿਰਸਾ ਨਦੀ ਦੇ ਨੇੜੇ ਸਿੱਖਾਂ ਉੱਤੇ ਹਮਲਾ ਕਰ ਦਿੱਤਾ l ਜਿਸ ਕਰਕੇ ਸਾਰਾ ਪਰਿਵਾਰ ਵਿਛੜ ਗਿਆ l

ਗੁਰੂ ਸਾਹਿਬ, ਦੋਨੋਂ ਸਾਹਿਬਜ਼ਾਦਾ ਜੀ ਅਤੇ ੪੦ ਕੁ ਸਿੱਖ  ਚਮਕੌਰ ਦੀ ਗੜੀ ਆ ਕੇ ਬਸੇਰਾ ਕੀਤਾ l ਸਿੰਘਾਂ ਨੇ ਭੁੱਖਣ-ਭਾਣੇ ਬੜੀ ਦਲੇਰੀ ਨਾਲ ਮੁਗਲ ਫੌਜ ਦਾ ਟਾਕਰਾ ਕੀਤਾ ਅਤੇ ਜੱਦ ਅਸਲੇ ਦੀ ਕਮੀ ਅਤੇ ਸਿਖਾਂ ਦੀ ਗਿਣਤੀ ਘਟਣ ਲੱਗੀ ਤਾਂ - ਸਿੰਘਾਂ ਦੀ ਟੋਲੀ(ਜੱਥਾ) ਲੜਾਈ ਆਰੰਭ ਕੀਤੀ ਗਈ

ਇਸ ਤਰਾਂ ਉਸ ਚਮਕੌਰ ਦੀ ਗੜੀ ਦੀ ਜੰਗ ਬੜੀ ਦਲੇਰੀ ਤੇ ਸੂਰਬੀਰਤਾ ਨਾਲ ਸਾਹਿਬਜ਼ਾਦਾ ਅਜੀਤ ਸਿੰਘ ਜੀ, ਸਾਹਿਬਜ਼ਾਦਾ ਜੂਝਾਰ ਸਿੰਘ ਜੀ ਅਤੇ ਅਨੇਕਾਂ ਸਿੰਘਾਂ ਨੇ ਸ਼ਹਾਦਤ ਦਾ ਜਾਮ ਪੀਤਾ l



ਉਹ ਸੁਭਾਗ ਧਰਤੀ, ਜਿਥੇ ਇਹਨਾ ਸੂਰਬੀਰ ਨਿੱਕੀਆਂ ਜਿੰਦਾਂ ਦੇ ਖੂਨ ਡੁੱਲੇ, ਉੱਤੇ ਗੁਰੂਦਵਾਰਾ ਕ਼ਤਲਗੜ ਸਾਹਿਬ ਸਸ਼ੋਭਿਤ ਹੈ l



                     
                         ਗੁਰੂਦਵਾਰਾ ਕ਼ਤਲਗੜ ਸਾਹਿਬ












ਭੁੱਲ  ਚੁੱਕ  ਦੀ ਖਿਮਾ ਕਰਨੀ ਜੀ...

ਵਾਹਿਗੁਰੂ ਜੀ ਕਾ ਖਾਲਸਾ !!
ਵਾਹਿਗੁਰੂ ਜੀ ਕਿ ਫਤਿਹ !!



               Also visit  http://savesikhism.blogspot.com/

                    e-mail: gurmatparcharcouncil@gmail.com

No comments: