"ਧੰਨ ਸ਼੍ਰੀ ਗੁਰੂ ਹਰ ਰਾਇ ਸਾਹਿਬ ਜੀ "
(1630-1661 )
(1630-1661 )
ਦਾਦਾ ਜੀ : ਸ਼੍ਰੀ ਗੁਰੂ ਹਰਗੋਬਿੰਦ ਸਾਹਿਬ ਜੀ
ਪਿਤਾ ਜੀ : ਬਾਬਾ ਗੁਰਦਿੱਤਾ ਜੀ
ਮਾਤਾ ਜੀ : ਮਾਤਾ ਅਨੰਤੀ ਜੀ (ਮਾਤਾ ਨਿਹਾਲ ਕੋਰ ਜੀ )
ਜਨਮ : 1630 , ਕੀਰਤਪੁਰ ਸਾਹਿਬ (ਰੋਪੜ )
ਗੁਰਿਆਈ ਸਮਾਂ : 1644-1661
ਗੁਰੂ ਕੇ ਮਹਿਲ : ਮਾਤਾ ਕਿਸ਼ਨ ਕੋਰ ਜੀ ( ਬੀਬੀ ਸੁਲੱਖਣੀ ਜੀ )
ਸੰਤਾਂਨ : ਰਾਮਰਾਇ ਜੀ, (ਗੁਰੂ ) ਹਰਕ੍ਰਿਸ਼ਨ ਸਾਹਿਬ ਜੀ
ਜੋਤੀ-ਜੋਤ : 1661, ਕੀਰਤਪੁਰ ਸਾਹਿਬ
"ਧੰਨ ਧੰਨ ਸ਼੍ਰੀ ਗੁਰੂ ਹਰ ਰਾਇ ਸਾਹਿਬ ਜੀ" ਗੁਰੂ ਨਾਨਕ ਸਾਹਿਬ ਜੀ ਦੀ ਸਤਵੀਂ ਜੋਤ ਦਾ ਪ੍ਰਕਾਸ਼ ਧੰਨ ਧੰਨ ਸ਼੍ਰੀ ਗੁਰੂ ਹਰ ਗੋਬਿੰਦ ਸਾਹਿਬ ਜੀ ਦੇ ਸਪੁੱਤਰ ਬਾਬਾ ਗੁਰਦਿੱਤਾ ਜੀ ਦੇ ਘਰ ੧੬੩੦ ਈ. ਵਿੱਚ ਕੀਰਤਪੁਰ ਸਾਹਿਬ ਵਿਖੇ ਹੋਇਆ !
ਗੁਰੂ ਜੀ ਬਚਪਨ ਤੌ ਹੀ ਬਹੁਤ ਹੀ ਨਿਰਮਤਾ ਅਤੇ ਸ਼ਾਂਤ ਬਿਰਤੀ ਦੇ ਮਾਲਿਕ ਸਨ, ਇਕ ਵਾਰ ਆਪ ਜੀ ਦੇ ਕਲੀਆ ਵਾਲੇ ਕੁੜਤੇ ਕਰਕੇ ਬਾਗ ਵਿੱਚੌ ਲੰਘਣ ਵੇਲੇ ਕਈ ਫੁੱਲ ਟੁੱਟ ਗਏ ਤਾ ਆਪ ਜੀ ਦੇ ਨੇਤਰ ਹੰਜੂਆ ਨਾਲ ਭਰ ਗਏ ਅਤੇ ਆਪ ਜੀ ਨੇ ਅੱਗੇ ਤੌ ਆਪਣੇ ਕੁੜਤੇ ਨੂੰ ਸੰਭਾਲ ਕੇ ਰੱਖਦੇ ਹੋਏ ਬਾਗ ਵਿਚੌ ਲੰਘਣਾ ਆਰੰਭ ਕੀਤਾ, ਗੁਰੂ ਸਾਹਿਬ ਨੇ ਜਾਨਵਰਾਂ ਦੀ ਸਾੰਭ -ਸੰਭਾਲ ਵਾਸਤੇ ਚਿੜੀਆ-ਘਰ ਉਸਾਰੇ !
ਦਾਦਾ-ਗੁਰੂ "ਗੁਰੂ ਹਰ ਗੋਬਿੰਦ ਸਾਹਿਬ ਜੀ" ਵਾਂਗ ਆਪ ਜੀ ਨੇ ਵੀ ਅਧਿਆਤਮਿਕ ਜੀਵਨ ਦੇ ਨਾਲ-ਨਾਲ ਸ਼ਕਤੀ ਨੂੰ ਵੀ ਬਰਾਬਰ ਦਾ ਦਰਜਾ ਦਿੱਤਾ ਅਤੇ ਤਕਰੀਬਨ 2200 ਸਿਪਾਹੀ ਤਿਆਰ-ਬਰ-ਤਿਆਰ ਕੀਤੇ ਹੋਏ ਸਨ !
ਗੁਰੂ ਸਾਹਿਬ ਜੀ ਨੇ ਪੂਰਨ ਲੋਕਾਈ ਦੇ ਇਲਾਜ ਲਈ ਇਕ ਆਯੁਰਵੈਦਿਕ ਹਸਪਤਾਲ ਵੀ ਤਿਆਰ ਕਰਵਾਇਆ ਸੀ ਜਿੱਥੇ ਸਮਾ ਪਾ ਕੇ ਸ਼ਾਹਜਹਾਂ ਦੇ ਪੁੱਤਰ ਦਾਰਾ ਸ਼ਿਕੋਹ ਦਾ ਇਲਾਜ ਵੀ ਹੋਇਆ !
ਹੋਈਆਂ ਬਿਅੰਤ ਭੁੱਲਾਂ ਦੀ ਖਿਮਾ ਕਰਨੀ ਜੀ,
ਵਾਹਿਗੁਰੂ ਜੀ ਕਾ ਖਾਲਸਾ
ਵਾਹਿਗੁਰੂ ਜੀ ਕੀ ਫਤਿਹ !!
ਵਾਹਿਗੁਰੂ ਜੀ ਕਾ ਖਾਲਸਾ
ਵਾਹਿਗੁਰੂ ਜੀ ਕੀ ਫਤਿਹ !!
ਗੁਰਮਤ ਪ੍ਰਚਾਰ ਕੋਂਸਿਲ, ਲੁਧਿਆਣਾ
No comments:
Post a Comment