ਸਿੱਖ ਇਤਿਹਾਸ ਵਿਚ ਇਸ ਤਰ੍ਹਾਂ ਦਾ ਸਿੱਖ ਵਿਅਕਤੀ, ਜਿਸ ਨੇ ਸਿਰਫ਼ 6 ਗੁਰੂ ਸਾਹਿਬਾਨ ਦੇ ਦਰਸ਼ਨ ਹੀ ਨਹੀਂ ਕੀਤੇ, ਸਗੋਂ ਪੰਜ ਗੁਰੂ ਸਾਹਿਬਾਨ ਦੀ ਗੁਰਗੱਦੀ (ਗੁਰਿਆਈ) ਦੀ ਰਸਮ ਵੀ ਨਿਭਾਈ, ਉਹ ਸਿੱਖ "ਬਾਬਾ ਬੁੱਢਾ ਜੀ" ਹੋਏ ਹਨ।
ਬ੍ਰਹਮ
ਗਿਆਨੀ ਬਾਬਾ ਬੁੱਢਾ ਜੀ ਦਾ ਜਨਮ 22 ਅਕਤੂਬਰ
1506 ਈਸਵੀ
ਮੁਤਾਬਕ 7 ਕੱਤਕ
ਸੰਮਤ 1563
ਬਿੱਕਰਮੀ ਨੂੰ ਪਿਤਾ ਭਾਈ ਸੁੱਖੇ ਰੰਧਾਵੇ ਦੇ ਘਰ ਮਾਤਾ ਗੌਰਾਂ ਜੀ ਦੀ
ਕੁੱਖ ਤੋਂ ਪਿੰਡ
ਕੱਥੂਨੰਗਲ ਜ਼ਿਲ੍ਹਾ ਅੰਮ੍ਰਿਤਸਰ ਵਿੱਚ ਹੋਇਆ। ਮਾਤਾ-ਪਿਤਾ ਨੇ ਆਪ ਦਾ ਨਾਂਅ ਬੂੜਾ ਰੱਖਿਆ। ਸੰਮਤ 1575 ਸੰਨ 1518 ਈ. ਨੂੰ ਬੂੜਾ ਮੱਝਾਂ
ਚਾਰ ਰਹੇ ਸਨ ਕਿ ਸ੍ਰੀ ਗੁਰੂ ਨਾਨਕ
ਦੇਵ ਜੀ ਨਾਲ ਮੇਲ ਹੋ ਗਿਆ।
ਆਪ ਜੀ ਦਾ
ਬਚਪਨ ਕੱਥੂਨੰਗਲ ਵਿਚ ਹੀ ਬੀਤਿਆ। ਬਾਅਦ
ਵਿਚ ਆਪ ਮਾਤਾ-ਪਿਤਾ ਦੇ ਨਾਲ ਇਕ ਪਿੰਡ ਰਮਦਾਸ ਵਿਚ ਆ ਵਸੇ। ਉਸ ਸਮੇਂ ਆਪ ਜੀ ਦੀ ਉਮਰ 12 ਕੁ ਸਾਲ ਦੀ ਸੀ। ਇਸ ਉਮਰ 'ਚ ਅਚਾਨਕ ਬੂੜਾ ਜੀ ਦੇ ਮਨ ਵਿਚ ਗੁਰੂ ਨਾਨਕ ਸਾਹਿਬ ਜੀ
ਦੇ ਦਰਸ਼ਨਾਂ
ਦੀ ਤਾਂਘ ਉੱਠੀ।
ਸੰਮਤ 1575 ਸੰਨ
1518 ਈ.
ਨੂੰ ਬੂੜਾ ਮੱਝਾਂ ਚਾਰ ਰਹੇ ਸਨ ਕਿ ਸ੍ਰੀ ਗੁਰੂ
ਨਾਨਕ ਸਾਹਿਬ ਜੀ ਨਾਲ ਮੇਲ ਹੋ ਗਿਆ।
ਗੁਰੂ
ਨਾਨਕ ਸਾਹਿਬ ਜੀ
ਬਾਲਕ "ਬੂੜਾ" ਦੀਆਂ ਗੱਲਾਂ ਤੋਂ
ਬਹੁਤ ਪ੍ਰਭਾਵਿਤ ਹੋਏ ਤੇ ਕਿਹਾ ਕਿ ਬੁੱਢਿਆਂ ਵਰਗੀਆਂ ਗੱਲਾਂ
ਕਰਦਾ ਹੈਂ, ਉਦੋਂ
ਤੋਂ ਆਪ ਦਾ
ਨਾਂ ਬੁੱਢਾ ਪ੍ਰਸਿੱਧ ਹੋ ਗਿਆ।
ਜੱਦ ਗੁਰੂ ਨਾਨਕ ਸਾਹਿਬ ਜੀ ਆਪਣੀਆਂ ਉਦਾਸੀਆਂ
ਸੰਪੂਰਨ ਕਰਕੇ
ਕਰਤਾਰਪੁਰ ਵਿਚ ਆਏ ਤਾਂ ਬਾਬਾ ਬੁੱਢਾ ਜੀ ਵੀ
ਗੁਰੂ ਚਰਨਾਂ ਵਿਚ ਆ ਗਏ ! ਆਪ
ਜੀ ਗੁਰੂ ਨਾਨਕ ਸਾਹਿਬ ਜੀ ਦੇ ਸਿੱਖ ਬਣ ਗਏ
ਅਤੇ ਗੁਰੂ
ਘਰ ਦੀ ਸੇਵਾ ਵਿੱਚ ਜੁੜ ਗਏ। ਗੁਰੂ ਘਰ ਦੀ ਸੇਵਾ ਕਰਦਿਆਂ ਕਾਫੀ ਸਮਾਂ ਲੰਘ ਗਿਆ।
ਉਹ ਸਾਰਾ ਦਿਨ ਸੰਗਤਾਂ ਦੀ ਸੇਵਾ ਕਰਦੇ, ਖੇਤਾਂ ਵਿੱਚ ਜਾ ਕੇ ਖੇਤੀ-ਬਾੜੀ ਦਾ ਕੰਮ ਵੀ ਨਿਭਾਉਂਦੇ
ਅਤੇ ਨਾਮ ਜਪਦੇ ਰਹਿੰਦੇ। ਉਨ੍ਹਾਂ ਨੇ ਆਪਣਾ ਜੀਵਨ ਸਿੱਖਾਂ ਲਈ ਨਮੂਨਾ ਬਣਾਇਆ ਅਤੇ
ਗੁਰੂ ਜੀ ਦੇ 'ਨਾਮ
ਜਪਣ, ਕਿਰਤ
ਕਰਨ ਤੇ ਵੰਡ ਕੇ ਛਕਣ' ਦੇ
ਉਪਦੇਸ਼ ਨੂੰ ਕਮਾ ਕੇ ਦਿਖਾਇਆ।
ਗੁਰੂ ਆਗਿਆ ਦੇ ਅਨੁਸਾਰ
1523 ਈ. 15 ਫੱਗਣ
ਸੰਮਤ 1580 ਬਿੱਕਰਮੀ
ਨੂੰ ਆਪ ਜੀ ਦਾ ਵਿਆਹ ਪਿੰਡ ਅਚੱਲ ਬਟਾਲੇ
ਵਿੱਚ ਸਮਰਾਹ ਗੋਤ ਦੀ ਸਪੁੱਤਰੀ ਬੀਬੀ ਮਿਰੋਆ ਨਾਲ ਹੋਇਆ। ਆਪ ਜੀ ਦੇ ਚਾਰ
ਪੁੱਤਰ ਭਾਈ ਸੁਧਾਰੀ, ਭਾਈ ਬਿਖਾਰੀ, ਭਾਈ ਮਹਿਮੂ ਤੇ ਭਾਈ ਭਾਨਾ ਜੀ ਹੋਏ। ਕੁੱਝ
ਸਮਾਂ ਪਰਿਵਾਰ ਨਾਲ ਬਿਤਾ
ਕੇ ਫਿਰ ਬਾਬਾ ਜੀ ਗੁਰੂ ਦੀ ਸੇਵਾ ਵਿੱਚ ਲੱਗ ਗਏ।
ਸੰਨ 1539
ਈ. ਵਿਚ ਜੱਦ ਸ੍ਰੀ ਗੁਰੂ ਨਾਨਕ ਸਾਹਿਬ ਜੀ ਜੋਤੀ-ਜੋਤ ਸਮਾਉਣ
ਲੱਗੇ ਤਾਂ ਬਾਬਾ ਜੀ ਤੋਂ ਦੂਜੇ ਗੁਰੂ ਸਾਹਿਬ ਸ੍ਰੀ ਗੁਰੂ ਅੰਗਦ ਸਾਹਿਬ ਜੀ ਨੂੰ ਗੁਰਿਆਈ ਤੇ ਵਿਰਾਜਮਾਨ ਕੀਤਾ ।
ਗੁਰੂ ਅੰਗਦ ਸਾਹਿਬ ਜੀ ਨੇ ਖਡੂਰ ਸਾਹਿਬ ਵਿਖੇ
ਨਿਵਾਸ ਕੀਤਾ ਤੇ ਬਾਬਾ ਬੁੱਢਾ ਜੀ ਵੀ ਖਡੂਰ ਸਾਹਿਬ ਆ ਗਏ ਅਤੇ ਗੁਰੂ ਜੀ ਦੇ ਹੁਕਮ ਅਨੁਸਾਰ ਗੁਰਮੁੱਖੀ ਲਿਪੀ ਵਿੱਚ ਵਿੱਦਿਆ ਦੇਣੀ
ਅਤੇ ਲੰਗਰ ਦੀ ਸੇਵਾ ਕਰਨੀ
ਆਰੰਭ ਕਰ ਦਿੱਤੀ।
ਸੰਨ 1552
ਈ. ਵਿਚ ਜੱਦ ਗੁਰਗੱਦੀ ਤੀਜੇ ਗੁਰੂ "ਧੰਨ ਸ੍ਰੀ ਗੁਰੂ ਅਮਰਦਾਸ ਸਾਹਿਬ ਜੀ" ਨੂੰ ਦਿੱਤੀ
ਤਾਂ ਇਕ ਵਾਰ
ਫਿਰ ਬਾਬਾ ਬੁੱਢਾ ਜੀ ਨੇ ਆਪਣੇ ਕਰ-ਕਮਲਾਂ ਨਾਲ ਗੁਰਗੱਦੀ ਦਾ ਕਾਰਜ ਕੀਤਾ।
ਸ੍ਰੀ ਗੁਰੂ ਅਮਰਦਾਸ ਸਾਹਿਬ ਜੀ ਨੇ ਗੋਇੰਦਵਾਲ ਸਾਹਿਬ ਵਿਖੇ ਨਿਵਾਸ ਕਰਨਾ
ਆਰੰਭ ਕੀਤਾ ਸੋ ਬਾਬਾ
ਜੀ ਖਡੂਰ
ਸਾਹਿਬ ਤੋਂ ਗੋਇੰਦਵਾਲ ਸਾਹਿਬ ਆ ਗਏ।
ਇਸ ਸਮੇਂ ਗੁਰੂ ਅੰਗਦ ਸਾਹਿਬ ਜੀ ਦੇ ਪੁੱਤਰ ਦਾਤੂ ਨੇ ਗੁਰਗੱਦੀ 'ਤੇ ਆਪਣਾ ਪਿਤਾ ਪੁਰਖੀ ਹੱਕ ਜਤਾਇਆ ਤਾਂ ਗੁਰੂ
ਅਮਰਦਾਸ ਜੀ ਗੋਇੰਦਵਾਲ
ਛੱਡ ਆਪਣੇ ਪਿੰਡ ਬਾਸਰਕੇ ਵਿਚ ਚਲੇ ਗਏ ਅਤੇ ਇਕ ਕੋਠੇ ਵਿਚ ਦਰਵਾਜ਼ਾ ਬੰਦ ਕਰਕੇ ਬੈਠ ਗਏ ਅਤੇ ਤਪੱਸਿਆ ਕਰਨ ਲੱਗੇ।
ਗੁਰੂ ਜੀ ਨੇ ਕਿਹਾ ਕਿ ਜੋ ਕੋਈ ਵੀ ਕੋਠੇ
ਦਾ ਦਰਵਾਜ਼ਾ
ਖੋਲ੍ਹਣ-ਖੁੱਲ੍ਹਵਾਉਣ ਦਾ ਯਤਨ ਕਰੇਗਾ, ਉਹ
ਗੁਰੂ ਵਿਰੋਧੀ ਹੋਵੇਗਾ।
ਇਸ ਸਮੇਂ ਬਾਬਾ ਬੁੱਢਾ ਜੀ ਨੇ ਆਪਣੀ ਸੂਝ-ਬੂਝ ਤੋਂ ਕੰਮ
ਲਿਆ ਅਤੇ ਕੋਠੇ ਦੀ ਪਿਛਲੀ ਕੰਧ
ਵਿਚ ਸੰਨ੍ਹ
ਲਾ ਕੇ ਅੰਦਰ ਚਲੇ ਗਏ। ਗੁਰੂ ਵਚਨਾਂ ਦਾ ਸਨਮਾਨ ਵੀ ਕੀਤਾ ਅਤੇ ਗੁਰੂ ਜੀ ਨੂੰ ਮਨਾ
ਕੇ ਵਾਪਿਸ ਗੋਇੰਦਵਾਲ ਸਾਹਿਬ ਵੀ ਲੈ ਆਏ।
ਗੁਰੂ ਅਮਰਦਾਸ ਜੀ ਨੇ ਬਾਹਰ ਆ ਕੇ ਜਦ ਵੇਖਿਆ ਕਿ ਛੂਤ-ਛਾਤ, ਊਚ-ਨੀਚ ਕਾਰਨ ਮਨੁੱਖ ਮਨੁੱਖ ਨੂੰ
ਨਫਰਤ ਕਰਦਾ ਹੈ ਤਾਂ ਉਨ੍ਹਾਂ ਇਸ ਦੇ ਹੱਲ ਲਈ ਬਾਊਲੀ ਬਣਾਉਣੀ ਚਾਹੀ। ਗੁਰੂ ਜੀ ਨੇ ਬਾਊਲੀ
ਦਾ ਟੱਕ 1552 ਈ.
ਨੂੰ ਬਾਬਾ ਬੁੱਢਾ ਜੀ ਪਾਸੋਂ ਲਗਵਾਇਆ। ਗੁਰੂ ਅਮਰਦਾਸ ਜੀ ਨੇ ਸਿੱਖੀ ਦੇ ਪ੍ਰਚਾਰ ਖੇਤਰ ਨੂੰ ਵਧਾਉਣ ਹਿੱਤ 22 ਮੰਜੀਆਂ ਦੀ ਅਸਥਾਪਨਾ ਕੀਤੀ। ਇਸ ਮੰਜੀ ਪ੍ਰਥਾ
ਦੇ ਮੁੱਖ ਪ੍ਰਬੰਧਕ ਬਾਬਾ ਬੁੱਢਾ ਜੀ ਸਨ।
ਅਕਬਰ ਬਾਦਸ਼ਾਹ ਜਦ ਪਹਿਲੀ ਵਾਰ ਗੁਰੂ ਦਰਸ਼ਨਾਂ ਲਈ ਗੁਰੂ ਦਰਬਾਰ ਵਿੱਚ ਹਾਜ਼ਰ ਹੋਇਆ ਤਾਂ ਬਾਬਾ ਬੁੱਢਾ ਜੀ ਨੇ ਉਸ ਨੂੰ ਨਿਰਮਲ ਮੰਥ ਦੀ ਮਰਿਯਾਦਾ ਤੋਂ ਜਾਣੂੰ ਕਰਵਾਇਆ ਸੀ।
ਅਕਬਰ ਬਾਦਸ਼ਾਹ ਗੁਰੂ ਕਾ ਲੰਗਰ ਵਿੱਚ ਕੜਾਹ ਪ੍ਰਸ਼ਾਦ ਤੇ ਲੰਗਰ ਛੱਕ ਕੇ ਪ੍ਰਸੰਨ ਹੋਇਆ। ਉਸ ਨੇ ਗੁਰੂ ਅਮਰਦਾਸ ਜੀ ਦੇ ਦਰਸ਼ਨ ਕਰਕੇ ਸੁੱਖਣਾ ਦੀ 500 ਮੋਹਰ ਗੁਰੂ ਜੀ ਨੂੰ ਭੇਂਟ ਕੀਤੀ। ਬਾਬਾ ਬੁੱਢਾ ਜੀ ਤੋਂ ਲੰਗਰ ਦੀ ਮਹਿਮਾ ਸੁਣ ਕੇ 12 ਪਿੰਡਾਂ ਦਾ ਪਟਾ ਲਿਖਵਾ ਕੇ ਗੁਰੂ ਜੀ ਦੀ ਭੇਟਾ ਕੀਤਾ, ਪਰ ਗੁਰੂ ਸਾਹਿਬ ਨੇ ਲੈਣ ਤੋਂ ਨਾਂਹ ਕਰ ਦਿੱਤੀ।
ਗੁਰੂ ਅਮਰਦਾਸ ਜੀ ਨੇ ਆਪ ਥਾਂ ਪਸੰਦ ਕਰਕੇ, ਗੁਰੂ ਕਾ ਚੱਕ ਵਸਾਉਣ ਦੀ ਜ਼ਿੰਮੇਵਾਰੀ ਰਾਮਦਾਸ ਜੀ ਨੂੰ ਸੌਂਪੀ। ਕਾਰ ਸੇਵਾ ਦਾ ਮੁੱਖੀ ਬਾਬਾ ਬੁੱਢਾ ਜੀ ਨੂੰ ਬਣਾਇਆ ਗਿਆ। ਗੁਰੂ ਅਮਰਦਾਸ ਜੀ ਨੇ ਸੱਚਖੰਡ ਵਾਪਸੀ ਦਾ ਸਮਾਂ ਨੇੜੇ ਆ ਗਿਆ ਜਾਣ ਕੇ ਨਿਸ਼ਕਾਮ ਸੇਵਕ (ਗੁਰੂ) ਰਾਮਦਾਸ ਜੀ ਨੂੰ ਗੁਰਗੱਦੀ 'ਤੇ ਬਿਰਾਜਮਾਨ ਕੀਤਾ !
ਅਕਬਰ ਬਾਦਸ਼ਾਹ ਜਦ ਪਹਿਲੀ ਵਾਰ ਗੁਰੂ ਦਰਸ਼ਨਾਂ ਲਈ ਗੁਰੂ ਦਰਬਾਰ ਵਿੱਚ ਹਾਜ਼ਰ ਹੋਇਆ ਤਾਂ ਬਾਬਾ ਬੁੱਢਾ ਜੀ ਨੇ ਉਸ ਨੂੰ ਨਿਰਮਲ ਮੰਥ ਦੀ ਮਰਿਯਾਦਾ ਤੋਂ ਜਾਣੂੰ ਕਰਵਾਇਆ ਸੀ।
ਅਕਬਰ ਬਾਦਸ਼ਾਹ ਗੁਰੂ ਕਾ ਲੰਗਰ ਵਿੱਚ ਕੜਾਹ ਪ੍ਰਸ਼ਾਦ ਤੇ ਲੰਗਰ ਛੱਕ ਕੇ ਪ੍ਰਸੰਨ ਹੋਇਆ। ਉਸ ਨੇ ਗੁਰੂ ਅਮਰਦਾਸ ਜੀ ਦੇ ਦਰਸ਼ਨ ਕਰਕੇ ਸੁੱਖਣਾ ਦੀ 500 ਮੋਹਰ ਗੁਰੂ ਜੀ ਨੂੰ ਭੇਂਟ ਕੀਤੀ। ਬਾਬਾ ਬੁੱਢਾ ਜੀ ਤੋਂ ਲੰਗਰ ਦੀ ਮਹਿਮਾ ਸੁਣ ਕੇ 12 ਪਿੰਡਾਂ ਦਾ ਪਟਾ ਲਿਖਵਾ ਕੇ ਗੁਰੂ ਜੀ ਦੀ ਭੇਟਾ ਕੀਤਾ, ਪਰ ਗੁਰੂ ਸਾਹਿਬ ਨੇ ਲੈਣ ਤੋਂ ਨਾਂਹ ਕਰ ਦਿੱਤੀ।
ਗੁਰੂ ਅਮਰਦਾਸ ਜੀ ਨੇ ਆਪ ਥਾਂ ਪਸੰਦ ਕਰਕੇ, ਗੁਰੂ ਕਾ ਚੱਕ ਵਸਾਉਣ ਦੀ ਜ਼ਿੰਮੇਵਾਰੀ ਰਾਮਦਾਸ ਜੀ ਨੂੰ ਸੌਂਪੀ। ਕਾਰ ਸੇਵਾ ਦਾ ਮੁੱਖੀ ਬਾਬਾ ਬੁੱਢਾ ਜੀ ਨੂੰ ਬਣਾਇਆ ਗਿਆ। ਗੁਰੂ ਅਮਰਦਾਸ ਜੀ ਨੇ ਸੱਚਖੰਡ ਵਾਪਸੀ ਦਾ ਸਮਾਂ ਨੇੜੇ ਆ ਗਿਆ ਜਾਣ ਕੇ ਨਿਸ਼ਕਾਮ ਸੇਵਕ (ਗੁਰੂ) ਰਾਮਦਾਸ ਜੀ ਨੂੰ ਗੁਰਗੱਦੀ 'ਤੇ ਬਿਰਾਜਮਾਨ ਕੀਤਾ !
ਤੀਜੇ ਗੁਰੂ ਸਾਹਿਬ ਜੀ ਦਾ
ਸੰਸਕਾਰ ਵੀ ਆਪ ਨੇ ਆਪਣੇ ਹੱਥਾਂ ਨਾਲ
ਕੀਤਾ।
ਗੁਰੂ ਰਾਮਦਾਸ ਜੀ ਨੇ ਜਦੋਂ ਅੰਮ੍ਰਿਤਸਰ
ਨਗਰ ਦੀ ਸਥਾਪਨਾ ਕੀਤੀ ਤਾਂ ਅੰਮ੍ਰਿਤ
ਸਰੋਵਰ ਦੀ ਖ਼ੁਦਵਾਈ ਬਾਬਾ ਬੁੱਢਾ ਜੀ ਦੇ ਹੱਥਾਂ ਨਾਲ ਆਰੰਭ ਕਰਵਾਈ। ਅੰਮ੍ਰਿਤ ਸਰੋਵਰ
ਦੇ ਨਿਰਮਾਣ
ਦੀ ਜ਼ਿੰਮੇਵਾਰੀ ਵੀ ਬਾਬਾ ਬੁੱਢਾ
ਜੀ ਨੂੰ ਸੌਂਪੀ ਗਈ।
ਬਾਬਾ ਜੀ ਪਰਿਕਰਮਾ ਵਿਚ ਬੇਰੀ
ਦੇ ਹੇਠ ਬੈਠ ਇਸ ਕੰਮ ਦੀ ਦੇਖ-ਰੇਖ
ਕਰਦੇ ਸਨ। ਉਹ ਬੇਰੀ ਅੱਜ ਵੀ ਹਰਿਮੰਦਰ
ਸਾਹਿਬ ਦੀ ਪਰਿਕਰਮਾ ਵਿਚ ਮੌਜੂਦ ਹੈ ਅਤੇ ਬੇਰੀ ਬਾਬਾ ਬੁੱਢਾ ਜੀ ਦੇ ਨਾਂ ਨਾਲ
ਪ੍ਰਸਿੱਧ ਹੈ।
ਸੰਨ
1581 ਈ.
ਵਿਚ ਸ੍ਰੀ
ਗੁਰੂ ਅਰਜਨ ਸਾਹਿਬ ਜੀ ਦੀ ਗੁਰਗੱਦੀ
'ਸਮੇਂ
ਵੀ ਬਾਬਾ ਬੁੱਢਾ
ਜੀ ਗੁਰੂ ਸਾਹਿਬ ਜੀ ਨਾਲ ਮੌਜੂਦ ਸਨ।
ਪੰਚਮ ਪਾਤਸ਼ਾਹ ਨੇ ਸੰਨ 1604 ਈ. ਵਿਚ ਜਦੋਂ
"ਆਦਿ ਸ੍ਰੀ
ਗੁਰੂ ਗ੍ਰੰਥ ਸਾਹਿਬ
ਜੀ" ਦਾ ਪ੍ਰਕਾਸ਼ ਹਰਿਮੰਦਰ ਸਾਹਿਬ ਵਿਚ ਕੀਤਾ ਤਾਂ ਬਾਬਾ ਬੁੱਢਾ ਜੀ ਨੂੰ ਪਹਿਲਾ ਗ੍ਰੰਥੀ
ਨਿਯੁਕਤ ਕੀਤਾ ਗਿਆ।
ਬਾਬਾ ਜੀ ਨੇ ਪਹਿਲਾ ਪ੍ਰਕਾਸ਼ ਕੀਤਾ
ਅਤੇ ਸ੍ਰੀ ਗੁਰੂ ਗ੍ਰੰਥ ਸਾਹਿਬ
ਜੀ 'ਚੋਂ
ਪਹਿਲਾ ਪਵਿੱਤਰ ਵਾਕ ਪੜ੍ਹ ਕੇ ਸੰਗਤਾਂ
ਨੂੰ ਸੁਣਾਇਆ।
ਪੰਚਮ ਗੁਰੂ ਜੀ ਦੀ ਸ਼ਹੀਦੀ ਦੇ ਬਾਅਦ ਛੇਵੇਂ ਗੁਰੂ ਸ੍ਰੀ
ਹਰਿਗੋਬਿੰਦ ਸਾਹਿਬ
ਜੀ ਦੀ ਗੁਰਗੱਦੀ ਵੇਲੇ ਵੀ ਬਾਬਾ ਬੁੱਢਾ ਜੀ ਹਾਜਿਰ ਸਨ।
ਛੇਵੇਂ ਗੁਰੂ ਸਾਹਿਬ ਜੀ ਨੇ ਜਦ 1609 ਈ. ਵਿਚ ਸ੍ਰੀ ਅਕਾਲ ਤਖਤ
ਸਾਹਿਬ ਦੀ ਸਥਾਪਨਾ ਕੀਤੀ ਤਾਂ ਬਾਬਾ ਬੁੱਢਾ ਜੀ
ਤੋਂ ਨੀਂਹ ਰਖਵਾਈ ਤੇ ਨਿਰਮਾਣ ਦੇ ਕਾਰਜ ਦੀ ਜ਼ਿੰਮੇਵਾਰੀ ਸੌਂਪੀ ਗਈ। ਗੁਰੂ ਜੀ
ਨੂੰ ਮੀਰੀ-ਪੀਰੀ
ਦੀਆਂ 2 ਤਲਵਾਰਾਂ
ਵੀ ਬਾਬਾ ਬੁੱਢਾ
ਜੀ ਨੇ ਹੀ ਪਹਿਨਾਈਆਂ। ਗੁਰੂ ਹਰਗੋਬਿੰਦ ਸਾਹਿਬ ਨੇ ਗੁਰਮੁੱਖੀ ਬਾਬਾ ਬੁੱਢਾ ਜੀ ਤੋਂ ਪੜ੍ਹੀ।
ਜਹਾਂਗੀਰ ਨੇ ਜਦ ਗੁਰੂ ਹਰਗੋਬਿੰਦ ਸਾਹਿਬ ਨੂੰ
ਗਵਾਲੀਅਰ ਦੇ ਕਿਲ੍ਹੇ ਵਿੱਚ ਕੈਦ ਕਰਵਾ
ਦਿੱਤਾ ਤਾਂ ਮਗਰੋਂ ਗੁਰੂ ਘਰ ਦਾ ਸਾਰਾ ਪ੍ਰਬੰਧ ਬਾਬਾ ਬੁੱਢਾ ਜੀ ਨੇ
ਕੀਤਾ। ਬਾਬਾ ਬੁੱਢਾ ਜੀ
ਮਾਤਾ ਗੰਗਾ ਜੀ ਦੇ ਹੁਕਮ ਅਨੁਸਾਰ ਗਵਾਲੀਅਰ ਗਏ,
ਪਰ ਗੁਰੂ ਜੀ ਦੇ ਦਰਸ਼ਨ ਨਾ ਕਰ ਸਕੇ। ਜਦ ਸ੍ਰੀ ਗੁਰੂ ਹਰਗੋਬਿੰਦ ਸਾਹਿਬ ਜੀ
ਗਵਾਲੀਅਰ ਦੇ ਕਿਲ੍ਹੇ ਵਿੱਚੋਂ ਰਿਹਾਅ ਹੋਏ
ਤਾਂ ਬਾਬਾ ਬੁੱਢਾ ਜੀ ਨੇ ਬੁੱਢਾ ਜੀ ਸ੍ਰੀ ਅੰਮ੍ਰਿਤਸਰ ਪੁੱਜਣ ਤੇ ਸਾਰੇ
ਸ਼ਹਿਰ ਵਿੱਚ ਦੀਪਮਾਲਾ
ਕਰਵਾਈ।
ਬਾਬਾ ਬੁੱਢਾ ਜੀ ਇਸ ਸਮੇਂ ਕਾਫੀ ਬਿਰਧ ਅਵਸਥਾ ਵਿੱਚ ਸਨ। ਗੁਰੂ ਹਰਿਗੋਬਿੰਦ ਸਾਹਿਬ ਤੋਂ ਆਗਿਆ ਲੈ ਕੇ ਆਪਣੇ ਪਿੰਡ ਰਮਦਾਸ ਆ ਗਏ। ਬਾਬਾ ਬੁੱਢਾ ਜੀ ਨੇ ਪੰਜ ਗੁਰੂ ਸਾਹਿਬਾਨਾਂ (ਦੂਜੇ, ਤੀਜੇ, ਚੌਥੇ ਪੰਜਵੇਂ, ਛੇਵੇਂ) ਦੀ ਆਪਣੇ ਹੱਥੀਂ ਗੁਰਿਆਈ ਦੀ ਰਸਮ ਕੀਤੀ ਤੇ ਅੱਠ ਗੁਰੂ ਸਾਹਿਬਾਨਾਂ ਦੇ ਆਪ ਜੀ ਨੂੰ ਦਰਸ਼ਨ ਕਰਨ ਦਾ ਸੁਭਾਗ ਪ੍ਰਾਪਤ ਹੋਇਆ।
ਬਾਬਾ ਬੁੱਢਾ ਜੀ ਪੂਰਨ ਬ੍ਰਹਮ ਗਿਆਨੀ ਸਨ। ਬਾਬਾ ਬੁੱਢਾ ਜੀ 125 ਸਾਲ ਦੀ ਉਮਰ ਬਤੀਤ ਕਰਕੇ 14 ਮੱਘਰ ਸੰਮਤ 1688 ਬਿੱਕਰਮੀ, 16 ਨਵੰਬਰ 1631 ਈ. ਨੂੰ ਅਕਾਲ ਚਲਾਣਾ ਕਰ ਗਏ। ਗੁਰੂ ਹਰਗੋਬਿੰਦ ਸਾਹਿਬ ਜੀ ਨੇ ਬਾਬਾ ਬੁੱਢਾ ਜੀ ਦਾ ਸਸਕਾਰ ਆਪਣੇ ਹੱਥੀਂ ਕੀਤਾ। ਸਸਕਾਰ ਦੇ ਥਾਂ ਤੇ ਸੱਚਖੰਡ ਨਾਂਅ ਦਾ ਸੁੰਦਰ ਗੁਰਦੁਆਰਾ ਸਾਹਿਬ ਬਣਿਆ ਹੋਇਆ ਹੈ।
No comments:
Post a Comment