" ਵੱਡਾ ਪੁਰਖ ਪ੍ਰਗਟਿਆ
ਕਲਿਯੁਗ ਅੰਦਰ ਜੋਤ ਜਗਾਈ "
ਕਲਿਯੁਗ ਅੰਦਰ ਜੋਤ ਜਗਾਈ "
ਧੰਨ ਗੁਰੂ ਨਾਨਕ ਪਾਤਸ਼ਾਹ ਜੀ ਦੇ ਪਿਤਾ ਜੀ ਦਾ ਨਾਮ ਮਹਿਤਾ ਕਾਲੂ ਜੀ ਅਤੇ ਮਾਤਾ ਜੀ ਦਾ ਨਾਮ ਤ੍ਰਿਪਤਾ ਦੇਵੀ ਜੀ ਸੀ l ਬੇਬੇ ਨਾਨਕੀ ਜੀ ਗੁਰੂ ਜੀ ਦੇ ਵੱਡੇ ਭੈਣ ਸਨ l
ਗੁਰੂ ਨਾਨਕ ਸਾਹਿਬ ਜੀ ਦੀ ਮੁਢ ਤੋਂ ਹੀ ਸੁਰਤ ਅਕਾਲ ਪੁਰਖ ਦੀ ਉਸਤਤ ਚ ਲੀਨ ਰਹਿੰਦੀ ਸੀ l ਉਹਨਾਂ ਦੀ ਇਸ ਬਿਰਤੀ ਕਾਰਣ ਕਈ ਵਾਰ ਮਹਿਤਾ ਕਾਲੂ ਜੀ ਉਹਨਾਂ ਨਾਲ ਰੋਸ ਕਰਦੇ ਸਨ ਪਰ ਰਾਇ ਬੁਲਾਰ ਜੀ ਗੁਰੂ ਨਾਨਕ ਸਾਹਿਬ ਜੀ ਦੇ ਵੱਡੇ ਉਪਾਸਕ ਸਨ ਅਤੇ ਉਹਨਾਂ ਨੇ ਗੁਰੂ ਜੀ ਨੂੰ ਸੁਲਤਾਨਪੁਰ ਲੋਧੀ ਬੇਬੇ ਨਾਨਕੀ ਜੀ ਪਾਸ ਭੇਜ ਦਿੱਤਾ ਜਿਥੇ ਉਹਨਾਂ ਨੇ ਮੋਦੀਖਾਨੇ ਚ ਕੰਮ ਕੀਤਾ ਪਰ ਉੱਥੇ ਵੀ ਉਹਨਾਂ ਦਾ ਮੰਨ ਨਾ ਟਿਕਿਆ l
ਇੱਕ ਦਿਨ ਗੁਰੂ ਨਾਨਕ ਪਾਤਸ਼ਾਹ ਜੀ (1499 ਵਿੱਚ) ਵੇਈਂ ਨਦੀ ਵਿੱਚ ਲੋਪ ਹੋ ਗਏ ਅਤੇ 3 ਦਿਨ ਬਾਅਦ ਪ੍ਰਗਟ ਹੋਏ ਅਤੇ ਹੁਕਮ ਦਿੱਤਾ " ਨਾ ਕੋ ਹਿੰਦੂ ਨਾ ਮੁਸਲਮਾਨ......" ਅਤੇ ਸਮੂਹ ਕੌਮ ਨੂੰ ਇੱਕ ਅਕਾਲ ਪੁਰਖ ਦੀ ਉਸਤਤ ਵਿੱਚ ਲੱਗਣ ਲਈ ਕਿਹਾ ਅਤੇ " ਮੂਲ ਮੰਤਰ "(ਜੋ ਉਹਨਾਂ ਨੂੰ ਅਕਾਲ ਪੁਰਖ ਦਾ ਹੁਕਮ ਸੀ) ਦਿੱਤਾ ਜੋ ਆਦਿ ਗ੍ਰੰਥ ਦੀ ਅਰੰਮਬਿਕ ਬਾਣੀ ਹੈ l
ਗੁਰੂ ਨਾਨਕ ਸਾਹਿਬ ਨੇ ਆਪਣੇ ਗੁਰਸਿਖੀ ਜੀਵਨ ਵਿੱਚ ਅਨੇਕਾਂ ਪਾਪੀਆਂ ਨੂੰ ਤਾਰਿਆ, ਅਨੇਕਾਂ ਕੁਰਹਿਤਾਂ ਤੇ ਰੋਕ ਲਗਾਈ, ਦੁਨੀਆਂ ਨੂੰ ਤਾਰਦੇ ਹੋਏ 4 ਉਦਾਸੀਆਂ ਕੀਤੀਆਂ ਅਤੇ ਸਾਰੀ ਲੋਕਾਈ ਨੂੰ 3 ਸੁਨਹਰੀ ਉਪਦੇਸ਼ ਦਿੱਤੇ
- ਨਾਮ ਜਪੋ
- ਕਿਰਤ ਕਰੋ
- ਵੰਡ ਛਕੋ
ਗੁਰੂ ਨਾਨਕ ਸਾਹਿਬ ਜੀ ਨੇ ਆਪਣੇ ਅੰਤਲੇ ਸਮੇਂ ਨੂੰ ਜਾਣਦੇ ਹੋਏ ਆਪਣੇ ਬੇਟੇ ਅਤੇ ਆਪਣੇ ਉਪਾਸਕਾਂ ਦੀ ਪ੍ਰੀਖਿਆ ਲਈ ਅਤੇ ਭਾਈ ਲਹਿਣਾ ਜੀ ਨੂੰ ਗੁਰੂ ਅੰਗਦ ਨਾਮ ਨਾਲ ਨਿਵਾਜ ਕੇ ਦੂਜੇ ਨਾਨਕ ਵਜੋਂ ਥਾਪਿਆ ਅਤੇ ਆਪ ਜੀ 1539 ਈ. ਨੂੰ ਕਰਤਾਰਪੁਰ ਦੀ ਸੁਭਾਗ ਧਰਤੀ ਤੇ ਜੋਤੀ ਜੋਤ ਸਮਾਂ ਗਏ l
ਭੁੱਲ ਚੁੱਕ ਮਾਫ਼ ਕਰਨੀ ਜੀ
ਗੁਰੂ ਰੂਪ ਸਾਧ ਸੰਗਤ ਜੀ ਬਖਸ਼ਣ ਯੋਗ ਹੈ
ਵਾਹਿਗੁਰੂ ਜੀ ਕਾ ਖਾਲਸਾ !!
ਵਾਹਿਗੁਰੂ ਜੀ ਕਿ ਫਤਿਹ !!
No comments:
Post a Comment