Wednesday, November 17, 2010

" ਪਹਿਲੇ ਪੰਗਤ ਪਾਛੈ ਸੰਗਤਿ "







ਗੁਰਮਤਿ ਅਨੁਸਾਰ ਸਾਰੇ ਮਨੁੱਖ ਇੱਕ ਅਕਾਲ ਪੁਰਖ ਦੀ ਜੋਤ ਹੋਣ ਕਾਰਣ ਆਪਸ ਵਿੱਚ ਭਾਈ-ਭਾਈ ਅਤੇ ਬਰਾਬਰ ਹਨ l ਮਨੁੱਖ ਉੱਚਾ ਜਾਂ ਨੀਵਾਂ ਆਪਣੇ ਕਰਮ ਕਰਕੇ ਹੁੰਦਾ ਹੈ ਭਾਵ ਕਿ ਨੇਕ ਕੰਮ ਕਰਨ ਵਾਲਾ ਇਨਸਾਨ ਹੀ ਉੱਚੀ ਜ਼ਾਤ ਵਾਲਾ ਹੈ ਅਤੇ ਮਾੜੇ ਕੰਮ ਕਰਨ ਵਾਲਾ ਇਨਸਾਨ ਨੀਵੀਂ ਜ਼ਾਤ ਵਾਲਾ ਹੈ l
ਇਹ ਹੀ ਗੁਰਮਤਿ ਦਾ ਅਸਲ ਸਿਧਾਂਤ ਹੈ l

ਇਹੀ ਸਿਧਾਂਤ ਨੂੰ ਮੁਢ ਰਖਦੇ ਹੋਏ ਧੰਨ ਗੁਰੂ ਨਾਨਕ ਪਾਤਸ਼ਾਹ ਜੀ ਤੋ ਲੈ ਕੇ 10ਵੇਂ ਨਾਨਕ, ਸਾਹਿਬ ਸ੍ਰੀ ਗੁਰੂ ਗੋਬਿੰਦ ਸਿੰਘ ਜੀ ਨੇ ਸਮੇਂ ਸਮੇਂ ਅਨੁਸਾਰ ਧਰਮਸ਼ਾਲਾਵਾਂ ਉਸਾਰੀਆਂ ਅਤੇ ਸੰਗਤ ਵਿੱਚ ਕੀਰਤਨ ਕਰਨ ਅਤੇ ਮਿਲ ਬੈਠ ਕੇ ਲੰਗਰ ਛੱਕਣ ਅਤੇ ਛਕਾਉਣ ਲਈ ਹੁਕਮ ਕੀਤਾ l ਗੁਰੂ ਸਾਹਿਬਾਨ ਨੇ ਜ਼ਾਤ-ਪਾਤ ਅਤੇ ਊਚ-ਨੀਚ ਦੇ ਵਿਤਕਰੇ ਨੂੰ ਖਤਮ ਕਰਨ ਲਈ ਸੰਗਤ ਅਤੇ ਪੰਗਤ ਦਾ ਸਿਧਾਂਤ ਦੇ ਕੇ ਸਮਾਜ ਵਿੱਚ ਭਾਈਚਾਰੇ ਦੀ ਨੀਂਹ ਨੂੰ ਮਜਬੂਤ ਕੀਤਾ l

ਸ੍ਰੀ ਗੁਰੂ ਨਾਨਕ ਸਾਹਿਬ ਜੀ ਦੁਆਰਾ ਸ਼ੁਰੂ ਕੀਤੀ ਲੰਗਰ ਮਰਿਆਦਾ ਨੂੰ ਸਮੇਂ ਅਨੁਸਾਰ ਸਮੂਹ ਗੁਰੂ ਸਾਹਿਬਾਨ ਨੇ ਅੱਗੇ ਤੋਰਨ ਵਿੱਚ ਅਪਨਾ ਭਰਪੂਰ ਯੋਗਦਾਨ ਪਾਇਆ l 3ਜੇ ਨਾਨਕ ਧੰਨ ਸ੍ਰੀ ਗੁਰੂ ਅਮਰਦਾਸ ਸਾਹਿਬ ਜੀ ਨੇ ਵੇਖਿਆ ਕਿ ਲੋਕ ਸੰਗਤ ਵਿੱਚ ਬਿਨਾ ਕਿਸੇ ਵਿਤਕਰੇ ਦੇ ਇਕੱਠੇ ਬੈਠ ਕੇ ਕੀਰਤਨ ਉਪਦੇਸ਼ ਤਨ ਸੁਣਦੇ ਸਨ ਪਰ ਇੱਕ ਹੀ ਪੰਗਤ ਵਿੱਚ ਬੈਠ ਕੇ ਲੰਗਰ ਪਰਸ਼ਾਦਾ ਨਹੀ ਛਕਦੇ l ਓਹਨਾਂ ਕਰੜਾਈ ਨਲ ਹੁਕਮ ਲਾਗੂ ਕੀਤਾ ਕਿ ਹੁਣ ਤੋਂ ਬਾਅਦ ਗੁਰ ਉਪਦੇਸ਼ ਜਾਂ ਸੰਗਤ ਵਿੱਚ ਗੁਰੂ ਕੋਲ ਆਉਣ ਦਾ ਹਕ਼ਦਾਰ ਓਹੀ ਹੋਵੇਗਾ ਜਿਹਰਾ ਪਿਹਲਾਂ ਪੰਗਤ ਵਿੱਚ ਬੈਠ ਕੇ ਪਰਸ਼ਾਦਾ ਛਕੇਗਾ l

                                  " ਪਹਿਲੇ ਪੰਗਤ ਪਾਛੈ ਸੰਗਤਿ "

ਪੰਗਤ : ਇਕ ਹੀ line ਵਿੱਚ ਬਿਨਾਂ ਕਿਸੇ ਵਿਤਕਰੇ ਦੇ ਬੈਠ ਕੇ ਗੁਰੂ ਕਾ ਲੰਗਰ ਛਕਣਾ ਹੀ ਪੰਗਤ ਦਾ ਅਸਲ ਮਤਲਬ ਹੈ l

ਸੰਗਤ : ਸੰਗਤ ਕੋਈ ਇੱਕਠ ਨੂੰ ਨਹੀ ਸਗੋਂ ਚੰਗੇ ਵਿਚਾਰਾਂ ਵਾਲੇ ਲੋਕਾਂ ਨੂੰ ਕਿਹਾ ਗਇਆ ਹੈ ਜੋ ਆਪ ਵੀ ਗੁਰਮਤ ਵਿਚਾਰ ਚ ਜੁੜ ਬੈਠਦੇ ਹਨ ਅਤੇ ਆਪਣੇ ਚੰਗੇ ਵਿਚਾਰਾਂ ਨੂੰ ਦੂਜਿਆਂ ਨਾਲ ਵੀ ਸਾਂਝਾ ਕਰਦੇ ਹਨ l

ਗੁਰੂ ਅਮਰਦਾਸ ਸਾਹਿਬ ਜੀ ਦੇ ਇਸ ਹੁਕਮ ਦੀ ਪਾਲਣਾ ਹਿੰਦੁਸਤਾਨ ਦੇ ਬਾਦਸ਼ਾਹ ਅਕਬਰ ਨੇ ਵੀ ਕੀਤੀ l
ਜੱਦ ਬਾਦਸ਼ਾਹ ਅਕਬਰ ਗੁਰੂ ਜੀ ਦੇ ਦਰਸ਼ਨ ਕਰਨ ਗੋਇੰਦਵਾਲ ਸਾਹਿਬ ਆਇਆ ਸੀ ਤਾਂ ਉਸ ਨੇ ਵੀ ਪੰਗਤ ਵਿੱਚ ਬੈਠ ਕੇ ਲੰਗਰ ਛਕਿਆ l

ਅਕਬਰ ਬਾਦਸ਼ਾਹ ਕੋਲ ਅਨੇਕਾਂ ਸ਼ਿਕਾਇਤਾਂ ਆਈਆਂ ਸਨ ਕਿ ਗੁਰੂ ਸਾਹਿਬ ਹਿੰਦੂ ਅਤੇ ਮੁਸਲਮਾਨ ਮੱਤਾਂ ਦੇ ਖਿਲਾਫ਼ ਹਨ ਅਤੇ ਉਹਨਾ ਦੀ ਪੂਜਾ ਮਾਨਤਾ ਹੋਣੀ ਬੰਦ ਹੋ ਗਈ ਹੈ ਪਰ ਬਾਦਸ਼ਾਹ ਨੇ (ਗੁਰੂ ) ਰਾਮਦਾਸ ਸਾਹਿਬ ਜੀ ਤੋਂ ਜਦ ਗੁਰੂ ਸਾਹਿਬ ਦੀ ਦੇ ਮਾਨਵਵਾਦੀ ਅਤੇ ਉਚ ਸਿਧਾਂਤਾਂ ਬਾਰੇ ਸੁਣਿਆ ਤਾਂ ਓਹ ਉਹਨਾਂ ਦੇ ਦਰਸ਼ਨ ਕਰਨ ਲਈ ਗੋਇੰਦਵਾਲ ਸਾਹਿਬ ਆਇਆ l ਸ਼ਹਿਰ ਬਾਹਰ ਪਹੁੰਚ ਕੇ ਉਸਨੇ ਪੈਦਲ ਪੈਂਡਾ ਸ਼ੁਰੂ ਕੀਤਾ ਅਤੇ ਆਪਣੇ ਦਰਬਾਰੀਆਂ ਨੂੰ ਰੇਸ਼ਮੀ ਕਪੜਾ ਵਿਛਾਉਣ ਤੋਂ ਵੀ ਮਨਾਹ ਕੀਤਾ ;
" ਜਦੋਂ ਅੱਲਾ ਦੇ ਪਿਆਰੇ, ਉੱਚੇ ਤੇ ਮਹਾਨ ਧਰਮੀ ਪੁਰਸ਼ (ਮੁਰਸ਼ਦ) ਧੰਨ ਗੁਰੂ ਗੁਰੂ ਅਮਰਦਾਸ ਸਾਹਿਬ ਜੀ ਦੀ ਸੰਗਤ ਵਿੱਚ ਜਾਣਾ ਹੋਵੇ ਤਾਂ ਨਿਮਰਤਾ ਪੂਰਵਕ ਹੀ ਜਾਣਾ ਚਾਹੀਦਾ ਹੈ l ਮਨ ਵਿੱਚ ਆਪਣੇ ਉੱਚੇ ਅਹੁਦੇ ਦਾ ਕੋਈ ਹੰਕਾਰ ਨਹੀਂ ਹੋਣਾ ਚਾਹੀਦਾ l "
ਜਦ ਅਕਬਰ ਗੁਰੂ ਘਰ ਪਹੁੰਚਿਆ ਤਾਂ ਉਸ ਨੇ ਆਪਣੇ ਦਰਬਾਰੀਆਂ ਦੇ ਇਤਰਾਜ਼ ਦੀ ਪਰਵਾਹ ਨਾ ਕਰਦੇ ਹੋਏ ਪੰਗਤ ਵਿੱਚ ਆਮ ਲੋਕਾਂ ਨਾਲ ਜ਼ਮੀਨ ਉੱਤੇ ਬੈਠ ਕੇ ਲੰਗਰ ਛਕਿਆ ਅਤੇ ਗੁਰੂ ਹੁਕਮਾਂ ਦਾ ਪੂਰਨ ਸਤਿਕਾਰ ਕੀਤਾ l ਫੇਰ ਗੁਰੂ ਸਾਹਿਬ ਜੀ ਦੇ ਦਰਸ਼ਨ ਕਰਕੇ ਉਹਨਾ ਦੇ ਚਰਨਾਂ ਵਿੱਚ ਸੀਸ ਝੁਕਾ ਕੇ ਬੇਨਤੀ ਕੀਤੀ ਕਿ ਉਹ ਲੰਗਰ ਵਿੱਚ ਹਿੱਸਾ ਪਾਉਂਦੇ ਹੋਏ ਓਥੋਂ ਦੀ ਜਾਗੀਰ ਲੰਗਰ ਦੇ ਨਾਂ ਲਗਵਾਉਣਾ ਚਾਹੁੰਦਾ ਹੈ ਪਰ ਗੁਰੂ ਜੀ ਨੇ ਦਸਿਆ ਕਿ
"ਲੰਗਰ ਕੇਵਲ ਅਕਾਲ ਪੁਰਖ ਦੀ ਕਿਰਪਾ ਸਦਕਾ ਧਰਮ ਦੀ ਕਿਰਤ ਕਰਦੇ ਹੋਏ ਸਿਖਾਂ ਵੱਲੋਂ ਦਿੱਤੀ ਭੇਟਾ (ਦਸਵੰਦ) ਨਾਲ ਹੀ ਚਲਦਾ ਹੈ l "




ਇਸ ਪ੍ਰਕਾਰ ਗੁਰੂ ਸਾਹਿਬਾਨ ਜੀ ਨੇ ਸੰਗਤ ਅਤੇ ਪੰਗਤ ਦਾ ਸਿਧਾਂਤ ਸ਼ੁਰੂ ਕਰਕੇ ਸਾਂਝੀਵਾਲਤਾ ਦਾ ਸੁਨੇਹਾ ਪੂਰੇ ਸਮਾਜ ਅੱਗੇ ਰਖਿਆ l





Bhul Chuk Maaf Karna Ji.....
Guru Roop Sadh-Sangat Bakshan Yog Hai Ji


Waheguru Ji Ka Khalsa !!
Waheguru Ji Ki Fateh !!






No comments: