Tuesday, May 22, 2012

ਸਾਕਾ ਗੁਰਦੁਆਰਾ ਪਾਉਂਟਾ ਸਾਹਿਬ


ਖੂਨੀ ਸਾਕਾ ਗੁਰਦੁਆਰਾ ਪਾਉਂਟਾ ਸਾਹਿਬ


ਪਾਉਂਟਾ ਸਾਹਿਬ ਇਕ ਇਹੋ ਜਿਹਾ ਪਵਿੱਤਰ ਸਥਾਨ ਹੈ, ਜਿਥੇ ਆਨੰਦਪੁਰ ਸਾਹਿਬ ਤੋਂ ਪਿੱਛੋਂ ਦਸਵੇਂ ਪਾਤਸ਼ਾਹ ਗੁਰੂ ਗੋਬਿੰਦ ਸਿੰਘ ਜੀ ਨੇ 1685 ਤੋਂ 1689 ਤਕ ਲੱਗਭਗ ਚਾਰ ਸਾਲ ਨਿਵਾਸ ਕੀਤਾ। ਇਹ ਰਮਣੀਕ ਥਾਂ ਜਮਨਾ ਦੇ ਕੰਡੇ ਬਹੁਤ ਹੀ ਮਨਮੋਹਕ ਦ੍ਰਿਸ਼ ਅਤੇ ਕੁਦਰਤ ਦੀਆਂ ਬਖਸ਼ਿਸ਼ਾਂ ਨਾਲ ਭਰਪੂਰ ਹੈ। ਇਸੇ ਜਗ੍ਹਾ ਤੇ ਕਲਗੀਧਰ ਪਾਤਸ਼ਾਹ ਨੇ 52 ਕਵੀ ਰੱਖ ਕੇ ਕੋਮਲ ਹੁਨਰ ਤੇ ਸਾਹਿਤ ਰਚ ਕੇ ਉਸ ਦਾ ਸਤਿਕਾਰ ਕਰਨਾ ਸਿਖਾਇਆ। ਇਸੇ ਜਗ੍ਹਾ ਤੇ ਪੀਰ ਬੁੱਧੂ ਸ਼ਾਹ ਨੇ ਆਪਣੇ ਚਾਰ ਬੇਟੇ ਬਾਈਧਾਰ ਦੇ ਰਾਜਿਆਂ ਨਾਲ ਭੰਗਾਣੀ ਦੇ ਯੁੱਧ ਸਮੇਂ ਗੁਰੂ ਜੀ ਤੋਂ ਕੁਰਬਾਨ ਕੀਤੇ। ਪੀਰ ਬੁੱਧੂ ਸ਼ਾਹ ਜਦੋਂ ਗੁਰੂ ਜੀ ਦੇ ਦਰਸ਼ਨ ਕਰਨ ਲਈ ਆਇਆ ਤਾਂ ਗੁਰੂ ਸਾਹਿਬ ਉਸ ਸਮੇਂ ਕੇਸਾਂ ਵਿਚ ਕੰਘਾ ਕਰ ਰਹੇ ਸਨ। ਗੁਰੂ ਸਾਹਿਬ ਤੋਂ ਕੰਘੇ ਵਿਚ ਅੜੇ ਕੇਸਾਂ ਸਮੇਤ ਕੰਘੇ ਦੀ ਦਾਤ ਮੰਗੀ ਤੇ ਗੁਰੂ ਜੀ ਨੇ ਆਪਣੇ ਸੇਵਕ ਦੀ ਮੰਗ ਪੂਰੀ ਕੀਤੀ। ਗੁਰੂ ਜੀ ਇਸ ਪਵਿੱਤਰ ਜਗ੍ਹਾ ਤੇ ਕਵੀ ਦਰਬਾਰ, ਕੀਰਤਨ ਦਰਬਾਰ ਅਤੇ ਦਸਤਾਰ ਮੁਕਾਬਲੇ ਕਰਾਉਂਦੇ ਰਹੇ।
ਗੁਰੂ ਗੋਬਿੰਦ ਸਿੰਘ ਜੀ ਨੇ ਕਿਆਰ ਦੂਨ ਵਿਚ ਜ਼ਮੀਨ ਲੈ ਕੇ ਸੰਮਤ 1742 ਵਿਚ ਜਮਨਾ ਦੇ ਕਿਨਾਰੇ ਤੇ ਇਕ ਕਿਲ੍ਹਾ ਬਣਾਇਆ, ਜਿਸ ਦਾ ਨਾਂ ਪਾਂਵਟਾ ਰੱਖਿਆ। ਭੰਗਾਣੀ ਦਾ ਜੰਗ ਇਸ ਕਿਲ੍ਹੇ ਵਿਚ ਰਹਿਣ ਸਮੇਂ ਹੀ ਹੋਇਆ ਸੀ, ਜਿਸ ਦਾ ਜਿਕਰ ਭਾਈ ਸੰਤੋਖ ਸਿੰਘ ਇਸ ਤਰ੍ਹਾਂ ਕਰਦੇ ਹਨ:
ਪਾਂਵ ਟਿਕਯੋ ਸਤਿਗੁਰੂ ਕੋ ਆਨੰਦਪੁਰਿ ਤੇ ਆਇ।
ਨਾਮ ਧਰ੍ਯੋ ਇਮ ਪਾਂਵਟਾ ਸਭਿ ਦੇਸ਼ਨਿ ਪ੍ਰਗਟਾਇ।
(ਗੁਰ ਪ੍ਰਤਾਪ ਸੂਰਜ, ਰਿਤੁ 1, ਅੰਸੂ 48)

ਗੁਰੂ ਗੋਬਿੰਦ ਸਿੰਘ ਜੀ ਪਿਛੋਂ ਗੁਰੂ ਗ੍ਰੰਥ ਸਾਹਿਬ ਜੀ ਸਿੱਖਾਂ ਦੇ ਗੁਰੂ ਬਣੇ ਅਤੇ ਗੁਰੂ ਦਾ ਨਿਵਾਸ ਸਥਾਨ ਗੁਰਦੁਆਰਾ ਸਾਹਿਬ ਬਣ ਗਿਆ। ਸੰਗਤ ਗੁਰਦੁਆਰਾ ਸਾਹਿਬ ਦੀ ਪਵਿੱਤਰਤਾ ਕਾਇਮ ਰੱਖਣ ਲਈ ਕੁਰਬਾਨੀਆਂ ਦੇਣ ਨੂੰ ਹਰ ਸਮੇਂ ਤਿਆਰ ਰਹਿੰਦੀ ਹੈ। ਗੁਰਦੁਆਰਿਆਂ ਦੀ ਅਜ਼ਾਦੀ ਲਈ ਜੂਝੇ ਸਿੱਖਾਂ ਲਈ ਸਭ ਤੋਂ ਪਵਿੱਤਰ ਸਥਾਨ ਗੁਰਦੁਆਰਾ ਸਾਹਿਬ ਹੀ ਹੈ।
"ਮਰਉ ਤ ਹਰਿ ਕੈ ਦੁਆਰ" ਦੀ ਵਿਚਾਰਧਾਰਾ ਨੂੰ ਸਿੱਖਾਂ ਨੇ ਅਨੇਕਾਂ ਵਾਰ ਅਮਲੀ ਜਾਮਾ ਪਹਿਨਾ ਕੇ ਸਿੱਧ ਕੀਤਾ। ਸ੍ਰੀ ਹਰਿਮੰਦਰ ਸਾਹਿਬ (ਅੰਮ੍ਰਿਤਸਰ) ਦੀ ਹੋ ਰਹੀ ਬੇ-ਅਦਬੀ ਨੂੰ ਰੋਕਣ ਲਈ ਸਿੱਖਾਂ ਨੇ ਕਦੀ ਭਾਈ ਮਹਿਤਾਬ ਸਿੰਘ, ਭਾਈ ਸੁੱਖਾ ਸਿੰਘ, ਬਾਬਾ ਦੀਪ ਸਿੰਘ ਤੇ ਕਦੀ ਸ. ਜੱਸਾ ਸਿੰਘ ਆਹਲੂਵਾਲੀਆ ਬਣ ਕੇ ਇਸ ਦੀ ਪਵਿੱਤਰਤਾ ਨੂੰ ਕਾਇਮ ਰੱਖਿਆ। ਮਹਾਰਾਜਾ ਰਣਜੀਤ ਸਿੰਘ ਨੇ ਵੀ ਇਸ ਰਹੱਸ ਨੂੰ ਸਮਝ ਲਿਆ ਸੀ। ਉਸ ਨੇ ਵੀ ਸਿੱਖੀ ਦੇ ਸੋਮਿਆਂ ਨੂੰ ਨਰੋਆ ਕਰਨ ਲਈ ਪੂਰਾ ਜ਼ੋਰ ਲਗਾਇਆ। ਗੁਰਦੁਆਰਿਆਂ ਨੂੰ ਜਾਗੀਰਾਂ ਲਗਵਾਈਆਂ ਅਤੇ ਉਸ ਨੇ ਕਦੀ ਵੀ ਆਪਣੀ ਹਕੂਮਤ ਦਾ ਜ਼ੋਰ ਸ੍ਰੀ ਹਰਿਮੰਦਰ ਸਾਹਿਬ ਦੀ ਚਾਰਦੀਵਾਰੀ ਦੇ ਅੰਦਰ ਨਹੀਂ ਆਉਣ ਦਿੱਤਾ, ਸਗੋਂ ਇਕ ਵਾਰ ਉਹ ਅਕਾਲ ਤਖ਼ਤ ਸਾਹਿਬ ਤੇ ਦੋਸ਼ੀਆਂ ਵਾਂਗ ਪੇਸ਼ ਵੀ ਹੋਏ।
ਗੁਰਦੁਆਰਿਆਂ ਦੀ ਸੇਵਾ ਸੰਭਾਲ ਦਾ ਕੰਮ ਗੁਰੂ ਸਾਹਿਬਾਨ ਦੇ ਸਮੇਂ ਤੋਂ ਮਸੰਦ, ਉਦਾਸੀ ਤੇ ਨਿਰਮਲੇ ਕਰਦੇ ਸਨ। ਉਹ ਸਭ ਗੁਰੂ ਦੁਆਰਾ ਦੱਸੀ ਰਹਿਤ-ਬਹਿਤ ਉੱਪਰ ਹੀ ਜ਼ੋਰ ਦਿੰਦੇ ਸਨ। 1716 ਤੋਂ 1799 ਤਕ ਤਕਰੀਬਨ ਸਭ ਗੁਰਦੁਆਰਿਆਂ ਦੀ ਸੇਵਾ ਸੰਭਾਲ ਇਨ੍ਹਾਂ ਹੱਥਾਂ ਵਿਚ ਆ ਗਈ। ਸਮੇਂ ਦੇ ਗੁਜ਼ਰਨ ਦੇ ਨਾਲ ਨਾਲ ਇਨ੍ਹਾਂ ਵਿਚ ਕੁਰੀਤੀਆਂ ਆਈਆਂ ਅਤੇ ਅੰਧੇਰ-ਗਰਦੀ ਸ਼ੁਰੂ ਹੋ ਗਈ, ਜਿਸ ਕਾਰਨ ਰਹਿਤ-ਬਹਿਤ ਵਿਚ ਪੱਕੇ ਅਤੇ ਸੂਝਵਾਨ ਸਿੰਘਾਂ ਦੀ ਲੋੜ ਮਹਿਸੂਸ ਕੀਤੀ ਗਈ ਤਾਂ ਜੋ ਗੁਰਦੁਆਰਿਆਂ ਨੂੰ ਬੇ-ਅਦਬੀ ਤੋਂ ਬਚਾਇਆ ਜਾ ਸਕੇ। ਸਿੱਖ ਰਾਜ ਸਮੇਂ ਵੀ ਹਰਿਮੰਦਰ ਸਾਹਿਬ ਤੇ ਹੋਰ ਪ੍ਰਸਿੱਧ ਇਤਿਹਾਸਕ ਥਾਵਾਂ ਤੋਂ ਉਦਾਸੀਆਂ ਨੂੰ ਹਟਾ ਦਿੱਤਾ ਗਿਆ ਸੀ ਪਰ ਖਾਲਸਾ, ਰਾਜ-ਭਾਗ ਦੇ ਨਸ਼ੇ ਵਿਚ ਪੈ ਕੇ ਗੁਰਦੁਆਰਿਆਂ ਵੱਲੋਂ ਅਵੇਸਲਾ ਹੋ ਗਿਆ ਅਤੇ ਜਲਦੀ ਹੀ ਸਾਰੇ ਗੁਰਦੁਆਰੇ ਮਹੰਤਾਂ ਦੇ ਕਬਜ਼ੇ ਹੇਠ ਆ ਗਏ। ਸਿੱਖ ਰਾਜ ਉਪਰੰਤ ਉਨ੍ਹਾਂ ਨੇ ਆਪਣੀਆਂ ਮਨਮਾਨੀਆਂ ਕਰਨੀਆਂ ਆਰੰਭ ਦਿੱਤੀਆਂ। ਮਨਮੱਤ ਪ੍ਰਧਾਨ ਹੋ ਗਈ, ਗੁਰਦੁਆਰਿਆਂ ਨੂੰ ਆਪਣੀਆਂ ਜਾਇਦਾਦਾਂ ਬਣਾ ਕੇ ਕੁਰੀਤੀਆਂ ਆਰੰਭ ਦਿੱਤੀਆਂ। ਵੀਹਵੀਂ ਸਦੀ ਦੇ ਆਰੰਭ ਵਿਚ ਤਾਂ ਅਤਿ ਦੀ ਹੱਦ ਹੀ ਟੱਪ ਗਈ ਸੀ।

ਸ੍ਰੀ ਦਰਬਾਰ ਸਾਹਿਬ ਸਰਕਾਰੀ ਪਿੱਠੂਆਂ ਦਾ ਟਿਕਾਣਾ ਬਣ ਗਿਆ। ਕਾਮਾਗਾਟਾ ਮਾਰੂ ਦੇ ਸ਼ਹੀਦਾਂ ਵਿਰੁੱਧ ਪਤਿਤ ਹੋਣ ਦਾ ਫ਼ਰਮਾਨ ਜਾਰੀ ਕੀਤਾ ਗਿਆ। ਜਲ੍ਹਿਆਂ ਵਾਲਾ ਬਾਗ਼ ਦੇ ਖੂਨੀ ਸਾਕੇ ਦੇ ਦੋਸ਼ੀਆਂ ਨੂੰ ਸ੍ਰੀ ਅਕਾਲ ਤਖ਼ਤ ਸਾਹਿਬ ਤੋਂ ਪੁਜਾਰੀਆਂ ਨੇ ਸਿਰੋਪਾ ਦਿੱਤਾ। ਤਰਨ ਤਾਰਨ ਦੇ ਪਵਿੱਤਰ ਸਰੋਵਰ ਵਿਚ ਸ਼ਰਾਬ ਦੀਆਂ ਬੋਤਲਾਂ ਠੰਡੀਆਂ ਕੀਤੀਆਂ ਜਾਂਦੀਆਂ ਸਨ, ਜਿਸ ਦਰਬਾਰ ਤੋਂ ਮਾਂ, ਭੈਣ, ਧੀ ਦੀ ਰਾਖੀ ਲਈ ਸਿੱਖ ਜੂਝਦੇ ਸਨ, ਉਥੇ ਹੀ ਮਾਂ, ਭੈਣ ਦੀ ਪਤਿ ਦਿਨ-ਦਿਹਾੜੇ ਲਾਹੀ ਜਾਣ ਲੱਗ ਪਈ। ਸ. ਹਜ਼ਾਰਾ ਸਿੰਘ ਨੇ ਇਸ ਵਿਰੁੱਧ ਆਵਾਜ਼ ਉਠਾਈ ਤਾਂ ਉਨ੍ਹਾਂ ਨੂੰ ਸ੍ਰੀ ਦਰਬਾਰ ਸਾਹਿਬ ਤਰਨ ਤਾਰਨ ਮੱਥਾ ਟੇਕਦੇ 31 ਜਨਵਰੀ 1921 ਨੂੰ ਟਕੂਏ ਨਾਲ ਸ਼ਹੀਦ ਕਰ ਦਿੱਤਾ ਗਿਆ। ਸ਼ਹੀਦ ਦੇ ਖੂਨ ਨੇ ਰੰਗ ਲਿਆਂਦਾ ਤੇ ਗੁਰਦੁਆਰਾ ਤਰਨ ਤਾਰਨ ਸਾਹਿਬ ਪੰਥਕ ਹੱਥਾਂ ਵਿਚ ਆ ਗਿਆ। ਭਾਈ ਲਛਮਣ ਸਿੰਘ ਧਾਰੋਵਾਲੀ ਨੂੰ ਇਸ ਘਟਨਾ ਤੋਂ 20 ਦਿਨ ਬਾਅਦ ਨਨਕਾਣਾ ਸਾਹਿਬ ਵਿਖੇ ਮਹੰਤ ਨਰੈਣੂ ਹੱਥੋਂ 19 ਫਰਵਰੀ 1921 ਨੂੰ ਜੰਡ ਨਾਲ ਬੰਨ੍ਹ ਕੇ ਪੁੱਠਾ ਟੰਗ ਕੇ ਸ਼ਹੀਦ ਕਰ ਦਿੱਤਾ ਗਿਆ। ਇਸ ਸ਼ਹੀਦ ਦੇ ਖੂਨ ਨੇ ਰੰਗ ਲਿਆਂਦਾ ਤੇ ਗੁਰਦੁਆਰਾ ਨਨਕਾਣਾ ਸਾਹਿਬ ਮਹੰਤਾਂ ਹੱਥੋਂ ਅਜ਼ਾਦ ਹੋ ਗਿਆ। ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਹੋਂਦ ਵਿਚ ਆ ਗਈ ਅਤੇ ਵਿਸਾਖੀ ਵਾਲੇ ਦਿਨ ਸਾਰੇ ਗੁਰਦੁਆਰੇ ਪੰਥਕ ਹੱਥਾਂ ਵਿਚ ਆ ਗਏ।
ਗੁਰਦੁਆਰਾ ਪਾਉਂਟਾ ਸਾਹਿਬ ਦਾ ਮਹੰਤ ਲਹਿਣਾ ਸਿੰਘ, ਜੋ ਜਲ੍ਹਿਆਂ ਵਾਲੇ ਬਾਗ਼ ਦੇ ਖੂਨੀ ਸਾਕੇ ਵਿਚ ਸ਼ਹੀਦ ਹੋਣ ਤੋਂ ਬਚ ਗਏ ਸਨ, ਇਸ ਕਰਕੇ ਪੰਥ ਵਿਚ ਆਪ ਜੀ ਦਾ ਬਹੁਤ ਸਤਿਕਾਰ ਸੀ। ਆਪ ਚਾਬੀਆਂ ਲੈ ਕੇ ਅੰਮ੍ਰਿਤਸਰ ਪੁੱਜੇ। ਪੰਥ ਨੇ ਮਹੰਤ ਜੀ ਦੀ ਕੁਰਬਾਨੀ ਤੇ ਨਿਮਰਤਾ ਦੇਖ ਕੇ ਉਨ੍ਹਾਂ ਨੂੰ ਸੇਵਾ-ਸੰਭਾਲ ਦਾ ਕੰਮ ਸੌਂਪੀ ਰੱਖਣ ਦਾ ਵੱਖਰਾ ਮਤਾ ਪਾਸ ਕਰ ਦਿੱਤਾ। ਮਹੰਤ ਜੀ ਦੀ ਮੌਤ ਤੋਂ ਬਾਅਦ ਉਨ੍ਹਾਂ ਦੇ ਪੁੱਤਰ ਗੁਰਦਿਆਲ ਸਿੰਘ ਨੇ ਗੁਰਦੁਆਰੇ ਤੇ ਆਪਣਾ ਹੱਕ ਸਮਝਦੇ ਹੋਏ ਕਬਜ਼ਾ ਕਰ ਲਿਆ ਅਤੇ ਆਪਣੇ ਇਕ ਰਿਸ਼ਤੇਦਾਰ ਮੂਲਾ ਸਿੰਘ ਰਾਹੀਂ ਲੀਡਰਾਂ ਤਕ ਪਹੁੰਚ ਬਣਾ ਲਈ ਸੀ। ਸਰਕਾਰੇ-ਦਰਬਾਰੇ ਅਫ਼ਸਰਾਂ ਨਾਲ ਉਸ ਦਾ ਚੰਗਾ ਰਸੂਖ ਸੀ, ਜਿਸ ਕਰਕੇ ਉਹ ਸਰਕਾਰ ਦੀ ਸ਼ਹਿ ਤੇ ਮਨਮੱਤੀਆਂ ਤੇ ਕੁਰੀਤੀਆਂ ਕਰਦਾ ਸੀ। ਗੁਰਦੁਆਰੇ ਦੇ ਪ੍ਰਬੰਧ ਨੂੰ ਚੰਗੀ ਤਰ੍ਹਾਂ ਨਾ ਚਲਾਉਣ ਕਾਰਨ ਸੰਗਤਾਂ ਵਿਚ ਭਾਰੀ ਰੋਸ ਸੀ। ਸੰਗਤਾਂ ਨੇ ਪੰਥਕ ਲੀਡਰ ਮਾਸਟਰ ਤਾਰਾ ਸਿੰਘ, ਗਿਆਨੀ ਕਰਤਾਰ ਸਿੰਘ, ਸ. ਹੁਕਮ ਸਿੰਘ ਅਤੇ ਬਹੁਤ ਸਾਰੇ ਅਕਾਲੀ ਆਗੂਆਂ ਨੂੰ ਅਤੇ ਸਾਬਕਾ ਪ੍ਰਧਾਨ ਸੰਤਾ ਸਿੰਘ ਨੂੰ ਆਪਣੇ ਪ੍ਰਤੀਨਿਧ ਮੰਡਲ ਨਾਲ ਮਿਲ ਕੇ ਮਹੰਤ ਦੀਆਂ ਕਮਜ਼ੋਰੀਆਂ ਬਾਰੇ ਦੱਸਿਆ, ਪਰ ਇਹ ਮਹੰਤ ਵਿਰੁੱਧ ਐਕਸ਼ਨ ਨਾ ਲੈ ਸਕੇ। ਗੁਰਦਿਆਲ ਸਿੰਘ ਨੇ ਬੁੱਢਾ ਦਲ ਦੇ ਮੁਖੀ ਬਾਬਾ ਚੇਤ ਸਿੰਘ ਪਾਸੋਂ ਆਪਣੀਆਂ ਭੁੱਲਾਂ ਦੀ ਖਿਮਾਂ ਮੰਗ ਕੇ ਅੰਮ੍ਰਿਤ ਛਕ ਲਿਆ।

ਜਦੋਂ ਬਾਬਾ ਜੀ ਪੰਜਾਬ ਵਾਪਸ ਆ ਗਏ ਤਾਂ ਮਹੰਤ ਪਹਿਲੀ ਚਾਲ ਤੇ ਫਿਰ ਉਸੇ ਤਰ੍ਹਾਂ ਮਨਮੱਤੀਆਂ ਕਰਨ ਲੱਗ ਪਿਆ, ਜਿਸ ਦੀ ਚਰਚਾ ਆਮ ਹੋਣ ਲੱਗ ਪਈ। ਇਸ ਕਾਰਨ ਪਾਉਂਟਾ ਸਾਹਿਬ ਦੇ ਆਸ-ਪਾਸ ਦੇ ਪਿੰਡਾਂ ਦੀ ਸੰਗਤ ਇਕ ਵਿਸ਼ੇਸ਼ ਜਥਾ ਲੈ ਕੇ ਦੁਆਬੇ ਦੇ ਇਤਿਹਾਸਕ ਪਿੰਡ ਗੁਰਦੁਆਰਾ ਹਰੀਆਂ ਬੇਲਾਂ (ਹੁਸ਼ਿਆਰਪੁਰ) ਪਹੁੰਚਿਆ ਤੇ ਤਰੁਨਾ ਦਲ ਹਰੀਆਂ ਬੇਲਾਂ ਦੇ ਮੁਖੀ ਨਿਹੰਗ ਸਿੰਘ ਜਥੇਦਾਰ ਹਰਭਜਨ ਸਿੰਘ ਨੂੰ ਪ੍ਰਬੰਧ ਬਾਰੇ ਸਾਰੀ ਜਾਣਕਾਰੀ ਦਿੱਤੀ।
ਗੁਰਦੁਆਰਾ ਸਾਹਿਬ ਦੀ ਮਹੱਤਤਾ ਨੂੰ ਮੁੱਖ ਰੱਖਦਿਆਂ ਬਾਬਾ ਜੀ ਨੇ ਉਨ੍ਹਾਂ ਦੀ ਬੇਨਤੀ ਪ੍ਰਵਾਨ ਕਰ ਲਈ।

ਮੌਜੂਦਾ ਜਥੇਦਾਰ ਬਾਬਾ ਨਿਹਾਲ ਸਿੰਘ ਅਨੁਸਾਰ ਬਾਬਾ ਹਰਭਜਨ ਸਿੰਘ ਦੀ ਅਗਵਾਈ ਹੇਠ 10 ਮਾਰਚ 1964 ਨੂੰ ਜੈਕਾਰਿਆਂ ਦੀ ਗੂੰਜ ਵਿਚ ਸ਼ਸਤਰਧਾਰੀ ਨਿਹੰਗ ਸਿੰਘਾਂ ਦਾ ਦਲ ਪਾਉਂਟਾ ਸਾਹਿਬ ਪਹੁੰਚ ਗਿਆ, ਜਿਸ ਨੂੰ ਦੇਖ ਕੇ ਮਹੰਤ ਘਬਰਾ ਗਿਆ ਅਤੇ ਉਸ ਨੇ ਭਾੜੇ ਦੇ ਬਦਮਾਸ਼ ਆਪਣੇ ਪਾਸ ਬੁਲਾ ਲਏ ਅਤੇ ਪੁਲਿਸ ਦਾ ਪ੍ਰਬੰਧ ਆਪਣੀ ਪਹੁੰਚ ਨਾਲ ਕਰ ਲਿਆ। ਇਹ ਮਹੰਤ ਬਹੁਤ ਚਤੁਰ ਚਲਾਕ ਸੀ।
ਇਧਰ ਗੁਰੂ ਕੇ ਸਿੰਘਾਂ ਨੇ ਪੁਰਾਤਨ ਮਰਯਾਦਾ ਅਨੁਸਾਰ ਸੰਗਤਾਂ ਵੱਲੋਂ ਰਸਦਾਂ ਇਕੱਠੀਆਂ ਹੋਣ ਤੇ ਗੁਰੂ ਕਾ ਲੰਗਰ ਅਤੇ ਗੁਰਦੁਆਰਾ ਸਾਹਿਬ ਵਿਖੇ ਸਵੇਰੇ ਸ਼ਾਮ ਗੁਰਬਾਣੀ ਦੇ ਕੀਰਤਨ ਦਾ ਪ੍ਰਵਾਹ ਚਲਾ ਦਿੱਤਾ। ਦਲ ਦੇ ਆਉਣ ਕਾਰਨ ਸਾਰੇ ਪਾਸੇ ਭਾਰੀ ਰੌਣਕਾਂ ਲੱਗ ਗਈਆਂ। ਮਹੰਤ ਦੇ ਬੰਦਿਆਂ ਨੇ ਸਿੰਘਾਂ ਨਾਲ ਹੱਥੋਪਾਈ ਵੀ ਕੀਤੀ ਪਰ ਸਿੰਘਾਂ ਨੇ ਸਿਆਣਪ ਤੋਂ ਕੰਮ ਲਿਆ। ਬਾਬਾ ਜੀ ਨੇ ਪਾਉਂਟਾ ਸਾਹਿਬ ਦੀ ਪਵਿੱਤਰਤਾ ਲਈ ਗੁਰੂ ਗ੍ਰੰਥ ਸਾਹਿਬ ਦੇ ਪਾਠਾਂ ਦੀ ਲੜੀ ਆਰੰਭ ਦਿੱਤੀ। ਹਿਮਾਚਲ ਪ੍ਰਸ਼ਾਸਨ ਨੇ ਬਾਬਾ ਹਰਭਜਨ ਸਿੰਘ ਜੀ ਨੂੰ ਗੈਸਟ ਹਾਊਸ ਬੁਲਾ ਕੇ ਸਮਝੌਤੇ ਦੇ ਬਹਾਨੇ ਗ੍ਰਿਫਤਾਰ ਕਰ ਲਿਆ ਅਤੇ ਪੁਲਿਸ ਕਮਿਸ਼ਨਰ ਆਰ. ਕੇ. ਚੰਡੋਲ ਦੀ ਅਗਵਾਈ ਹੇਠ ਸਪੀਕਰ ਰਾਹੀਂ ਅਖੰਡ ਪਾਠ ਬੰਦ ਕਰਕੇ ਬਾਹਰ ਆਉਣ ਦੀ ਚਿਤਾਵਨੀ ਦਿੱਤੀ। ਪਰ ਕੋਈ ਬਾਹਰ ਨਾ ਆਇਆ। ਆਖਿਰ ਪੁਲਿਸ ਪੌੜੀਆਂ ਲਾ ਕੇ ਅੰਦਰ ਦਾਖਲ ਹੋ ਗਈ ਅਤੇ ਇਕਦਮ ਗੋਲੀਆਂ ਦੀ ਬੁਛਾੜ ਕਰ ਦਿੱਤੀ।
ਸਰਕਾਰ ਦੇ ਕਰਮਚਾਰੀਆਂ ਨੇ 22 ਮਈ 1964 ਸ਼ੁਕਰਵਾਰ ਦੇ ਦਿਨ ਜੋ ਅਤਿਆਚਾਰ ਕੀਤਾ, ਉਹ ਸੁਣ ਕੇ ਸਮੁੱਚੇ ਪੰਥ ਦੀ ਰੂਹ ਤੜਫ ਉਠਦੀ ਹੈ। 22 ਮਈ ਦਾ ਇਹ ਸਾਕਾ ਸਰਕਾਰ ਦੇ ਮੱਥੇ ਉੱਪਰ ਨਾ ਮਿਟਾਏ ਜਾਣ ਵਾਲੇ ਕਲੰਕ ਵਾਂਗ ਲੱਗ ਗਿਆ ਹੈ।
ਦਿਨ ਦਿਹਾੜੇ ਨਿਹੱਥੇ ਲੰਗਰ ਪਕਾਉਂਦੇ, ਸੇਵਾ ਕਰਦੇ, ਪਾਠ ਕਰਦੇ ਸਿੰਘਾਂ ਉੱਪਰ ਸ਼ਰ੍ਹੇਆਮ ਗੋਲੀ ਚਲਾਈ ਗਈ। ਗੁਰਦੁਆਰਾ ਸਾਹਿਬ ਦੇ ਅੰਦਰ ਦਰਵਾਜ਼ੇ ਤੋੜ ਕੇ, ਖਿੜਕੀਆਂ ਭੰਨ੍ਹ ਕੇ, ਬੂਟਾਂ ਸਮੇਤ ਜਾ ਕੇ ਅਖੰਡ ਪਾਠ ਕਰਦੇ ਸਿੰਘਾਂ ਨੂੰ ਗੋਲੀਆਂ ਨਾਲ ਭੁੰਨ ਦਿੱਤਾ ਗਿਆ। ਇਸ ਤੋਂ ਵੀ ਨੀਚ ਕੰਮ ਉਸ ਸਮੇਂ ਕੀਤਾ ਗਿਆ, ਜਦੋਂ ਪਾਠ ਕਰਦੇ ਸਿੰਘ ਨੇ ਇਸ਼ਾਰੇ ਨਾਲ ਹੱਥ ਉੱਪਰ ਕਰਕੇ ਪਾਠ ਵਿਚ ਵਿਘਨ ਨਾ ਪਾਉਣ ਲਈ ਕਿਹਾ ਤਾਂ ਉਸ ਦੀ ਹਥੇਲੀ ਦਾ ਨਿਸ਼ਾਨਾ ਲਗਾ ਕੇ ਉਸ ਵਿਚ ਗੋਲੀ ਦਾਗ ਦਿੱਤੀ ਗਈ। ਜ਼ਖਮੀ ਹਾਲਤ ਵਿਚ ਉਸ ਨੇ ਪਾਠ ਜਾਰੀ ਰੱਖਿਆ ਤਾਂ ਉਸ ਉੱਤੇ ਹੋਰ ਗੋਲੀ ਦਾਗ ਦਿੱਤੀ, ਜੋ ਉਸ ਦੇ ਸੀਨੇ ਨੂੰ ਚੀਰ ਕੇ ਪਾਰ ਹੋ ਗਈ ਤੇ ਉਹ ਲਹੂ-ਲੁਹਾਨ ਹੋ ਕੇ ਗੁਰੂ ਗ੍ਰੰਥ ਸਾਹਿਬ ਜੀ ਦੀ ਪਵਿੱਤਰ ਦੇਹ ਤੇ ਡਿੱਗ ਪਿਆ।

ਕੋਲ ਖੜ੍ਹੇ ਸਿੰਘ ਬਾਬਾ ਨਿਹਾਲ ਸਿੰਘ ਜੀ, ਜੋ ਚੌਰ ਕਰ ਰਹੇ ਸਨ ਨੇ ਡਿਗਦੇ ਪਾਠੀ ਦੀ ਥਾਂ ਲੈਣੀ ਚਾਹੀ ਤਾਂ ਕਿ ਅਖੰਡ ਪਾਠ ਖੰਡਿਤ ਨਾ ਹੋ ਸਕੇ ਤਾਂ ਉਸ ਨੂੰ ਵੀ ਥਾਂ ਉਤੇ ਹੀ ਗੋਲੀ ਮਾਰ ਦਿੱਤੀ ਗਈ, ਜਿਸ ਨਾਲ ਉਹ ਗੰਭੀਰ ਜ਼ਖਮੀ ਹੋ ਗਿਆ। ਉਸ ਮੌਕੇ ਗੁਰਦੁਆਰਾ ਸਾਹਿਬ ਅੰਦਰ ਸਿਰਫ 9 ਸਿੰਘ ਸਨ, ਜਿਨ੍ਹਾਂ ਵਿਚੋਂ 8 ਸ਼ਹੀਦ ਹੋ ਗਏ।
ਸ਼ਹੀਦ ਸਿੰਘਾਂ ਦੀਆਂ ਦੇਹਾਂ ਨੂੰ ਟਰੱਕਾਂ ਵਿਚ ਸੁੱਟ ਕੇ ਜੰਗਲ ਵਿਚ ਲਿਜਾ ਕੇ ਸਸਕਾਰ ਕਰ ਦਿੱਤਾ ਗਿਆ। ਸਿਰਫ ਤਿੰਨ ਸਿੰਘਾਂ ਦੀਆਂ ਮ੍ਰਿਤਕ ਦੇਹਾਂ ਦਿੱਤੀਆਂ ਗਈਆਂ, ਜੋ ਬਾਹਰ ਸ਼ਹੀਦ ਕੀਤੇ ਗਏ ਸਨ। ਉਨ੍ਹਾਂ ਤਿੰਨਾਂ ਦਾ ਸਸਕਾਰ ਜਮਨਾ ਦੇ ਕਿਨਾਰੇ, ਪੂਰਨ ਮਰਯਾਦਾ ਅਨੁਸਾਰ 24 ਮਈ 1964 ਨੂੰ ਕੀਤਾ ਗਿਆ।

ਪੁਲਿਸ ਗੁਰੂ ਗੋਬਿੰਦ ਸਿੰਘ ਜੀ ਦੇ ਸ਼ਸਤਰ, ਇਕ ਗੁਰੂ ਗ੍ਰੰਥ ਸਾਹਿਬ ਜੀ ਦੀ ਬੀੜ ਤੇ ਰੁਮਾਲੇ ਨਾਲ ਲੈ ਗਈ। ਸਾਰਾ ਗੁਰਦੁਆਰਾ ਸਾਹਿਬ ਅੰਦਰੋਂ ਲਹੂ-ਲੁਹਾਨ ਹੋ ਗਿਆ ਸੀ, ਜੋ ਨਾਲ ਲੱਗਦੇ ਪਾਣੀ ਦੇ ਚੁਬੱਚੇ ਵਿਚ ਪੈ ਕੇ ਸਾਰਾ ਪਾਣੀ ਲਾਲੋ ਲਾਲ ਹੋ ਗਿਆ ਸੀ। ਭਾਈ ਸਰਦਾਰਾ ਸਿੰਘ ਨੇ ਆਪ ਜਾ ਕੇ ਉਸ ਚੁਬੱਚੇ ਨੂੰ ਖੂਨ ਨਾਲ ਭਰਿਆ ਦੇਖਿਆ। ਗੁਰਦੁਆਰਾ ਸਾਹਿਬ ਦੀਆਂ ਚਾਰੇ ਦੀਵਾਰਾਂ ਗੋਲੀਆਂ ਨਾਲ ਛਲਣੀ ਛਲਣੀ ਹੋ ਗਈਆਂ ਸਨ। ਦੀਵਾਰਾਂ ਤੋਂ ਗੋਲੀਆਂ ਦੇ ਨਿਸ਼ਾਨ ਕਰਮਚਾਰੀਆਂ ਨੇ ਸੀਮਿੰਟ ਨਾਲ ਮਿਟਾਉਣ ਤੇ ਭਰਨ ਦੀ ਵੀ ਕੋਸ਼ਿਸ਼ ਕੀਤੀ। ਪਰ ਚੇਚਕ ਦੇ ਦਾਗ ਓਪਰੇ ਲੇਪਾਂ ਨਾਲ ਕਦੋਂ ਲੁਕਦੇ ਹਨ!

47
ਨਿਸ਼ਾਨ ਉਨ੍ਹਾਂ ਦੀ ਕੀਤੀ ਕਾਰੀਗਰੀ ਤੋਂ ਬਾਅਦ ਵੀ ਦਿਖਾਈ ਦੇ ਰਹੇ ਸਨ। ਇਕ ਸਿੰਘ ਨਗਾਰਾ ਵਜਾ ਕੇ ਇਸ ਹਮਲੇ ਦੀ ਸੂਚਨਾ ਬਾਹਰ ਪਹੁੰਚਾ ਰਿਹਾ ਸੀ, ਉਸ ਨੂੰ ਵੀ ਗੋਲੀਆਂ ਮਾਰ ਕੇ ਉਥੇ ਹੀ ਖਤਮ ਕਰ ਦਿੱਤਾ ਗਿਆ। ਨਗਾਰੇ ਲਾਗੇ ਗੋਲੀਆਂ ਦੇ ਨਿਸ਼ਾਨ ਇਸ ਗੱਲ ਦੀ ਗਵਾਹੀ ਦੇ ਰਹੇ ਸਨ।
ਇਸ ਮੌਕੇ ਤੇ 11 ਨਿਹੰਗ ਸਿੰਘ ਸ਼ਹੀਦੀਆਂ ਪਾ ਗਏ ਸਨ। ਦਰੀਆਂ, ਚਾਦਰਾਂ ਜਿਨ੍ਹਾਂ ਉੱਪਰ ਖੂਨ ਡੁੱਲ੍ਹਾ ਹੋਇਆ ਸੀ, ਪੁਲਿਸ ਨਾਲ ਲੈ ਗਈ, ਪਰ ਜਿਸ ਕੱਪੜੇ ਨਾਲ ਖੂਨ ਦੇ ਧੱਬੇ ਫਰਸ਼ ਤੋਂ ਸਾਫ ਕੀਤੇ ਗਏ ਸਨ, ਉਹ ਉਥੇ ਹੀ ਛੱਡ ਗਏ, ਜੋ ਖੂਨੀ ਦਾਸਤਾਨ ਦੀ ਕਹਾਣੀ ਸੁਣਾ ਰਿਹਾ ਸੀ। ਇਸ ਮੌਕੇ ਤੇ ਸ਼ਹੀਦੀ ਪ੍ਰਾਪਤ ਕਰਨ ਵਾਲੇ ਸਿੰਘ ਤਰੁਨਾ ਦਲ ਹਰੀਆਂ ਬੇਲਾਂ ਦੇ ਨਿਹੰਗ ਸਿੰਘ ਸਨ, ਜਿਨ੍ਹਾਂ ਦੀ ਅਗਵਾਈ ਮੁੱਖ ਜਥੇਦਾਰ ਬਾਬਾ ਹਰਭਜਨ ਸਿੰਘ ਜੀ ਕਰ ਰਹੇ ਸਨ। ਉਸ ਮੌਕੇ ਤੇ ਸਖ਼ਤ ਜ਼ਖਮੀ ਹੋਏ ਬਾਬਾ ਨਿਹਾਲ ਸਿੰਘ ਜੀ ਜੋ ਅੱਜਕਲ੍ਹ ਤਰੁਨਾ ਦਲ ਹਰੀਆਂ ਬੇਲਾਂ ਦੇ ਮੁੱਖ ਜਥੇਦਾਰ ਹਨ।

Thursday, May 17, 2012

ਛੋਟਾ ਘੱਲੂਘਾਰਾ - ੧੭੪੬

ਆਪਣੇ ਭਰਾ ਦੀ ਮੌਤ ਦਾ ਬਦਲਾ ਲੈਣ ਲਈ ਦੀਵਾਨ ਲੱਖਪਤ ਰਾਇ ਨੇ ਲਾਹੌਰ ਦੇ ਗਵਰਨਰ, ਯਾਹੀਆ ਖਾਨ ਨਾਲ ਸ਼ਾਮੂਲੀਅਤ ਕਰ ਕੇ ਸਮੂਹ ਸਿੱਖ ਲੋਕਾਈ ਨੂੰ ਮਾਰ ਮੁਕਾਉਣ ਦਾ ਹੁਕਮ ਜਾਰੀ ਕੀਤਾ ਅਤੇ ਉਸਦੇ ਦੂਤਾਂ ਨੇ ੧੦ ਮਾਰਚ੧੭੪੬ ਨੂੰ ਸਿੱਖਾਂ ਦਾ ਖਾਤਮਾ ਕਰ ਦਿੱਤਾ !
ਇਸ ਉਪਰੰਤ ਉਸਨੇ ਆਪਣੀ ੫੦ ਹਜਾਰ ਦੀ ਫੋਜ ਅਤੇ ਹੋਰ ਅਸਲਾ-ਬਾਰੂਦ ਸਮੇਤ ਸਿੱਖਾਂ ਦੇ ਪੂਰਨ ਤੌਰ ਤੇ ਖਾਤਮੇ ਲਈ ਗੁਰਦਾਸਪੁਰ ਵੱਲ ਕੂਚ ਕੀਤਾ ! ਗੁਰਦਾਸਪੁਰ ਤੋਂ ੨੦ ਕਿਲੋਮੀਟਰ ਦੀ ਦੂਰੀ ਉੱਤੇ ਰਾਵੀ ਦੇ ਕੰਡੇ ਕਾਹਨੁਵਾਨ ਵਿਖੇ ੧੫੦੦੦ ਦੇ ਕਰੀਬ ਸਿੱਖਾਂ ਨੇ ਪਨਾਹ ਲਈ ਹੋਈ ਸੀ !
ਲੱਖਪਤ ਰਾਇ ਦੀ ਜਾਲਿਮ ਫੋਜ ਨੇ ਇਹਨਾਂ ਨਿਹੱਥੇ ਸਿੰਘਾਂ ਦੇ ਲੁਕੇ ਹੋਣ ਦੀ ਸੂਹ ਪਾਉਂਦੇ ਹੀ ਓਹਨਾਂ ਉੱਤੇ ਤੋਪਾਂ ਨਾਲ ਹਮਲਾ ਬੋਲ ਦਿੱਤਾ ! ਸਿੰਘਾਂ ਅਤੇ ਮੁ ਫੋਜ ਵਿੱਚ ਇਕ ਪ੍ਰਕਾਰ ਦੀ ਗੂਰੀਲਾ ਜੰਗ ਛਿੜ ਗਈ ! ਸਿੰਘਾਂ ਦੀ ਇਸ ਰਣ-ਨੀਤੀ ਨੇ ਮੁਗ ਫੋਜ ਦੇ ਨੱਕ ਵਿੱਚ ਦੰਮ ਕਰ ਦਿੱਤਾ ਸੀ !
ਸਿੰਘਾਂ ਨੇ ਨੇੜਲੇ ਪਿੰਡਾਂ ਵਿੱਚ ਜਾ ਕੇ ਮਦਦ ਲੈਣ ਦਾ ਫੈਸਲਾ ਕੀਤਾ ਪਰ ਮੁ ਫੋਜ ਦੇ ਹੁਕਮ ਤੋਂ ਡਰ  ਦੇ ਹੋਏ ਕਿਸੇ ਪਿੰਡ-ਵਾਸੀ ਨੇ ਓਹਨਾਂ ਨੂੰ ਪਨਾਹ ਨਾ ਦਿੱਤੀ !
ਸਿੰਘਾਂ ਨੇ ਇਸ ਉਪਰੰਤ ਬੜੀ ਹੀ ਸੂਰਬੀਰਤਾ ਨਾਲ ਕੂਚ ਕਰਨਾ ਆਰੰਭ ਕੀਤਾ ਅਤੇ ੬ ਮਹੀਨੇ ਬਾਅਦ ਕੀਰਤਪੁਰ ਸਾਹਿਬ ਪਹੁੰਚੇ !
ਇਸੇ ਦੌਰਾਨ ਸਰਦਾਰ ਸੁੱਖਾ ਸਿੰਘ ਫੱਟੜ ਹੋਏ ! ਲੱਖਪਤ ਰਾਇ ਦਾ ਪੁੱਤਰ, ਹਰਭਜਨ ਰਾਇ ਅਤੇ ਯਾਹਿਆ ਖਾਨ ਦਾ ਪੁੱਤਰ ਨਾਹਰ ਖਾਨ ਕਤਲ ਹੋ ਗਏ ! ਇਸ ਉਪਰੰਤ ਸਿੰਘ ਅਨੇਕਾਂ ਔਕੜਾਂ ਦਾ ਸਾਹਮਣਾ ਕਰਦੇ ਹੋਏ ਬਿਆਸ ਦੇ ਕੰਡੇ ਪਹੁੰਚੇ ਤਾਂ ਅਦੀਨ ਅਬੇਗ ਦੀ ਫੋਜ ਦਾ ਟਾਕਰਾ ਦਿੱਤਾ ਅਤੇ ਫਤਿਹ ਹਾਸਿਲ ਕੀਤੀ !
ਅੰਤ ਜੂਨ ੧੭੪੬ ਵਿੱਚ ਸਿੱਖਾਂ ਦਾ ਕਾਫਿਲਾ ਮਾਲਵਾ ਵਿੱਚ ਦਾਖਿਲ ਹੋਇਆ !
ਇਸ ਸਾਰੇ ਘੱਲੂਘਾਰੇ ਵਿੱਚ ਕੁੱਲ ੭੦੦੦ ਸਿੰਘ ਸ਼ਹੀਦ ਹੋਏ ਅਤੇ ਲਖਪਤ ਰਾਇ ਦੁਆਰਾ ਬੰਦੀ ਬਣਾਏ ੩੦੦੦ ਸਿੰਘਾਂ ਨੂੰ ਕੋਹ- ਕੋਹ ਕੇ ਸ਼ਹੀਦ ਕਰ ਦਿੱਤਾ ਗਿਆ !
ਇਸ ਘੱਲੂਘਾਰਾ ਨੂੰ ਛੋਟਾ ਘੱਲੂਘਾਰਾ ਦੇ ਨਾਮ ਨਾਲ ਜਾਣਿਆ ਜਾਂਦਾ ਹੈ !

ਇਹਨਾਂ ਮਹਾਨ ਸੂਰਮਿਆਂ ਦੀ ਸ਼ਹਾਦਤ ਨੂੰ ਕੋਟਾਨ-ਕੋਟ ਪ੍ਰਣਾਮ !!

Monday, May 14, 2012

ਚਾਲੀ ਮੁਕਤੇ



Literal Meaning:

CHALI MUKTE, literally forty (ਚਾਲੀ) liberated ones (ਮੁਕਤੇ), is a term used to refer to the 40 Sikhs who laid down their lives for the Panth. There are 2 separate groups or bands of soldiers to whom this term is used to refer.

The Liberated Ones

o Muktas Of Muktsar

o Muktas Of Chamkaur


Introduction:
Muktas Of Muktsar (ਚਾਲੀ ਮੁਕਤੇ)
It refers to the band of 40 brave Sikhs who laid down their lives fighting near the dhab or lake of Khidrana, also called Isharsar, on 29 December 1705 against a Mughal force in chase of Sri Guru Gobind Singh Ji who are remembered in Sikh history and daily in the Sikh Ardaas (supplicatory prayer offered individually or at gatherings at the end of all religious services.)

Sri Guru Gobind Singh Ji, who had watched the battle from a nearby mound praised the martyrs' valour and blessed them as the Chali Mukte, the "Forty Immortals" or "Forty Beloved". After them Khidrana became Muktsar, the "Pool of Liberation".


History:

The forty muktas universally celebrated in the Sikh tradition are the forty martyrs of Muktsar who earned this title by sacrificing their lives for the Guru and who redeemed their past apostasy, of having disowned Sri Guru Gobind Singh Ji and deserted him driven to desperation by the prolonged siege of Anandpur by the hill chiefs and Mughal forces, by having their disclaimer torn by the Guru as the last of them laid in the Guru's lap dying.

The names of the forty Mukte are listed below:

· (1). Bhai Bhag Singh

· (2). Bhai Dilbag Singh

· (3). Bhai Mann Singh

· (4). Bhai Nidhan Singh

· (5). Bhai Kharbara Singh

· (6). Bhai Darbara Singh

· (7). Bhai Dyal Singh

· (8). Bhai Nihal Singh

· (9). Bhai Khushal Singh

· (10). Bhai Ganda Singh

· (11). Bhai Ishmer Singh

· (12). Bhai Singha

· (13). Bhai Bhalla Singh

· (14). Bhai Suhel Singh

· (15). Bhai Chamba Singh

· (16). Bhai Ganga Singh

· (17). Bhai Sumer Singh

· (18). Bhai Sultan Singh

· (19). Bhai Maya Singh

· (20). Bhai Massa Singh

· (21). Bhai Sarja Singh

· (22). Bhai Sadhu Singh

· (23). Bhai Gulab Singh

· (24). Bhai Harsa Singh

· (25). Bhai Sangat Singh

· (26). Bhai Hari Singh

· (27). Bhai Dhana Singh

· (28). Bhai Karam Singh

· (29). Bhai Kirt Singh

· (30). Bhai Lachman Singh

· (31). Bhai Buddha Singh

· (32). Bhai Kesho Singh

· (33). Bhai Jado Singh

· (34). Bhai Sobha Singh

· (35). Bhai Bhanga Singh

· (36). Bhai Joga Singh

· (37). Bhai Dharam Singh

· (38). Bhai Karam Singh

· (39). Bhai Kala Singh

· (40). Bhai Mahan Singh

" ਸਾਕਾ ਨਨਕਾਣਾ ਸਾਹਿਬ "

੧੯੨੧ ਵਿੱਚ ਪਹਿਲੀ ਪਾਤਸ਼ਾਹੀ ਧੰਨ ਧੰਨ ਸ਼੍ਰੀ ਗੁਰੂ ਨਾਨਕ ਸਾਹਿਬ ਜੀ ਦੇ ਜਨਮ ਅਸਥਾਨ "ਨਨਕਾਣਾ ਸਾਹਿਬ" ਨੂੰ ਕੂੜ੍ਹ ਮਹੰਤਾਂ ਦੇ ਕਬਜ਼ੇ ਵਿੱਚੋ ਛੁਡਵਾਉਣ ਲਈ  ਗੁਰੂਦਵਾਰਾ ਸੁਧਾਰ ਲਹਿਰ ਦੇ ਚਲਦੇ ਗੁਰੂ ਦੇ ਸਿੰਘਾਂ ਨੇ ਮਹੰਤਾਂ ਅਤੇ ਅੰਗ੍ਰੇਜ਼ ਹੁਕੂਮਤ ਖਿਲਾਫ਼ ਮੋਰਚਾ ਕੱਢਿਆ ਜਿਸ ਵਿੱਚ ਅਨੇਕਾਂ ਸਿੰਘ ਸ਼ਹੀਦ ਹੋਏ !

ਉਹਨਾਂ ਸਾਰੇ ਸ਼ਹੀਦਾਂ ਦੀ ਲਾਸਾਨੀ ਸ਼ਹਾਦਤ ਨੂੰ ਕੋਟਾਂਨ-ਕੋਟ ਪ੍ਰਨਾਮ !

ਹੇਠ ਲਿਖੇ ਲੇਖ ਵਿੱਚ ਸੰਖੇਪ ਇਤਿਹਾਸਿਕ ਸਾਕੇ ਦੀ ਜਾਣਕਾਰੀ ਦਿੱਤੀ ਗਈ ਹੈ ! ਪੜਨ ਦੀ ਖੇਚਲ ਜ਼ਰੂਰ ਕਰਨਾ ਜੀ !






ਮਹਾਰਾਜਾ ਰਣਜੀਤ ਸਿੰਘ ਦੀ ਮੌਤ ਉਪਰੰਤ ਸਿੱਖ ਰਾਜ ਢਹਿੰਦੀਆਂ ਕਲਾਂ ਵੱਲ ਨੂੰ ਬੜੀ ਤੇਜ਼ੀ ਨਾਲ ਵਧਣ ਲੱਗ ਗਿਆ ਅਤੇ ੧੮੪੯ ਈ. ਵਿੱਚ ਅੰਗ੍ਰੇਜ਼ੀ ਹੁਕੂਮਤ ਨੇ ਪੰਜਾਬ ਨੂੰ ਆਪਣੀ ਰਿਆਸਤ ਵਜੋਂ ਸਥਾਪਿਤ ਕਰ ਲਿਆ ! ਇਸੇ ਸਮੇਂ ਦਾ ਫਾਇਦਾ ਓਠਾਉਂਦੇ ਹੋਏ ਮਹੰਤਾਂ ਨੇ ਜ਼ਮੀਨ ਦੀ ਵੰਡ ਅਤੇ ਹਿੱਸੇਦਾਰੀ ਵੇਲੇ ਗੁਰੂਦਵਾਰਾ ਸਾਹਿਬ ਦੀ ਵਾਂਗ-ਡੋਰ ਆਪਣੇ ਹੱਥਾਂ ਵਿੱਚ ਲੈ ਲਈ !
ਸੱਤਾ ਹੱਥ ਵਿੱਚ ਆਉਂਦੇ ਹੀ ਮਹੰਤਾਂ ਨੇ ਗੁਰੁਦਵਾਰਿਆਂ ਦੇ ਆਦਰ-ਸਤਿਕਾਰ ਨੂੰ ਫਿਟਕਾਰਦੇ ਹੋਏ ਨੰਗੇ ਨਾਚ, ਸ਼ਰਾਬਾਂ ਪੀਣੀਆਂ, ਧੀਆਂ-ਭੈਣਾ ਨੂੰ ਬੇ-ਆਬਰੂ ਕਰਨਾ ਆਰੰਭ ਕਰ ਦਿੱਤਾ ! ਗੁਰੁਦਵਾਰਿਆਂ ਵਿੱਚ ਸੇਵਾ ਵੱਜੋ ਚੜਨ ਵਾਲੀ ਮਾਇਆ ਨੂੰ ਆਪਣੇ ਨਿੱਜੀ ਐਸ਼ੋ-ਆਰਾਮ ਲਈ ਵਰਤਣਾ ਸ਼ੁਰੂ ਕਰ ਦਿੱਤਾ ! ਮਹੰਤ ਨਾਰਾਇਣ ਦਾਸ ਇਸ ਸਭ ਵਿੱਚ ਪ੍ਰਧਾਨ ਸੀ ! ਗੁਰੂ ਸਾਹਿਬ ਦੇ ਜਨਮ ਅਸਥਾਨ "ਨਨਕਾਣਾ ਸਾਹਿਬ" ਵਿਖੇ ਵੀ ਇਹੀ ਸਭ ਕੂੜ੍ਹ ਵਾਪਰ ਰਿਹਾ  ਸੀ !

ਗੁਰੂ ਕੇ ਪਿਆਰੇ ਸਿੰਘਾਂ ਤੋਂ ਇਹ ਅਸ਼ਲੀਲਤਾ, ਗੁੰਡਾਗਰਦੀ ਅਤੇ ਗੁਰ-ਮਰਿਆਦਾ ਦੀ ਬੇਪਤੀ ਵੇਖੀ ਨਾ ਗਈ ! ਸਿੱਖ-ਸੰਗਤਾਂ ਨੇ ਨਾਰਾਇਣ ਦਾਸ ਅਤੇ ਉਸਦੇ ਪੁਰਖੇ ਮਹੰਤ ਸਾਧੂ ਰਾਮ ਵੱਲੋ ਗੁਰੂ ਘਰ ਦੀ ਕੀਤੀ ਜਾ ਰਹੀ ਇਸ ਨਿਖੇਦੀ ਦੇ ਜਵਾਬ ਵਿੱਚ ਅਕਤੂਬਰ ੧੯੨੦ ਵਿੱਚ ਧਾਰੋਵਾਲ ਵਿਖੇ ਇੱਕ ਵੱਡਾ ਦੀਵਾਨ ਸਜਾਇਆ ਗਿਆ ਅਤੇ ਸਿਖ ਸੰਗਤ ਨੂੰ ਮਹੰਤ ਨਾਰਾਇਣ ਦਾਸ ਦੀਆਂ ਅਸ਼ਲੀਲ ਕਰਤੂਤਾਂ ਬਾਰੇ ਜਾਗਰੂਕ ਕਰਦੇ ਹੋਏ ਫੈਸਲਾ ਲਿਆ ਗਿਆ ਕਿ ਇੱਕ ਵਾਰ ਸਖਤ ਲਫਜਾਂ ਵਿੱਚ ਮਹੰਤ ਨੂੰ ਵਰਜਿਆ ਜਾਵੇ ਪਰ ਮਹੰਤ ਉੱਤੇ ਕੋਈ ਅਸਰ ਨਾ ਹੋਇਆ ਅਤੇ ਉਸ ਦਾ ਕੂੜ੍ਹ ਵਧਦਾ ਹੀ ਗਿਆ ! ਅੰਤ ੨੦ ਫਰਵਰੀ ੧੯੨੧ ਨੂੰ ਸਿੱਖਾਂ ਨੇ ਗੁਰੂਦਵਾਰਾ ਸੁਧਾਰ ਲਹਿਰ ਹੇਠ ਮਹੰਤਾਂ ਕੋਲੋਂ ਗੁਰੂ-ਘਰ ਦਾ ਕਬਜਾ ਖੋਹਣ ਦਾ ਫੈਸਲਾ ਕਰਦੇ ਹੋਏ ਮੋਰਚਾ ਆਰੰਭਿਆ !
ਤਕਰੀਬਨ ੨੦੦ ਸਿੰਘ ਇਸ ਮਾਰਚ ਵਿੱਚ ਸ਼ਾਮਿਲ ਹੋਏ ! ਇਸ ਸਮੂਲੀਅਤ ਵਿੱਚ ਭਾਈ ਕਰਤਾਰ ਸਿੰਘ ਝੱਬਰ, ਭਾਈ ਲਛਮਣ ਸਿੰਘ ਜੀ ਆਪਣੇ ਜੱਥਿਆ ਸਮੇਤ ਰਵਾਨਾ ਹੋਏ ! ਨਿਜ਼ਾਮ ਦੇਵਾ ਸਿੰਘ ਵਿਖੇ ਜਥੇਦਾਰ ਟਹਿਲ ਸਿੰਘ ਜੀ ਆਪਣੇ ੧੫੦ ਸਿੰਘਾਂ ਦੇ ਜੱਥੇ ਨਾਲ ਤਿਆਰ-ਬਰ-ਤਿਆਰ ਸਨ ! ਜੱਥੇਦਾਰ ਟਹਿਲ ਸਿੰਘ ਦੀ ਅਗਵਾਈ ਹੇਠ ਇਸ ਸ਼ਹੀਦੀ ਜੱਥੇ ਨੇ ਨਨਕਾਣਾ ਸਾਹਿਬ ਵੱਲ ਕੂਚ ਕੀਤਾ ! ਗੁਰੂਦਵਾਰਾ ਸਾਹਿਬ ਪਹੁੰਚ ਕੇ ਆਪ ਜੀ ਨੇ ਗੁਰੁ ਘਰ ਤੇ ਕਾਬਜ਼ ਹੁੰਦੇ ਹੋਏ ਗੁਰੂਦਵਾਰਾ ਸਾਹਿਬ ਦੀ ਵਾਗ-ਢੋਰ ਸੰਭਾਲੀ ! ਕੁਝ ਸਿੰਘਾਂ ਨੇ ਦਰਸ਼ਨੀ ਦਿਓੜੀ ਤੇ ਕਬਜਾ ਕਰ ਕੇ ਪਹਿਰਾ ਦਿੱਤਾ ਅਤੇ ਕੁਝ ਸਿੰਘਾਂ ਨੇ ਤਾਬਿਆ ਬੈਠ ਕੇ ਪਾਠ ਕਰਨਾ ਆਰੰਭ ਕੀਤਾ ! ਮਹੰਤਾਂ ਵੱਲੋ ਸਿੰਘਾਂ ਤੇ ਗੋਲੀਬਾਰੀ ਵੀ ਕੀਤੀ ਗਈ ਪਰ ਸਿੰਘਾਂ ਨੇ ਸ਼ਾਂਤਮਈ ਢੰਗ ਨਾਲ ਮੋਰਚਾ ਚਲਾਇਆ !

ਅਗਲੇ ਦਿਨ ਭਾਈ ਕਰਤਾਰ ਸਿੰਘ ਝੱਬਰ ਵੀ ੨੨੦੦ ਦੇ ਕਰੀਬ ਸਿੰਘਾਂ ਦੇ ਜੱਥੇ ਸਮੇਤ ਪਹੁੰਚ ਗਿਆ ! ਸਿੰਘਾਂ ਦੇ ਇਸ ਰੋਹ ਨੂੰ ਵੇਖਦੇ ਹੋਏ ਅੰਗ੍ਰੇਜ਼ ਹੁਕੂਮਤ ਨੇ ਗੁਰੂਦਵਾਰਾ ਨਨਕਾਣਾ ਸਾਹਿਬ ਦੀ ਵਾਗ-ਡੋਰ ਸ਼ਿ੍ਰੋਮਣੀ ਕਮੇਟੀ ਨੂੰ ਸੌੰਪ ਦਿੱਤੀ ਅਤੇ ਮਹੰਤ ਨਾਰਾਇਣ ਦਾਸ ਨੂੰ ਗਿ੍ਫਤਾਰ ਕਰ ਲਿਆ !

Sirhind Fateh Diwas


ਸਰਹਿੰਦ ਫਤਿਹ ਦਿਵਸ

ਬੰਦਾ ਬਹਾਦਰ ਵਲੋਂ ਸਰਹਿੰਦ ਦੀ ' ਇੱਟ ਨਾਲ ਇੱਟ ਖੜਕਾਉਣ ' ਦੀ ਘਟਨਾ ਅਤੇ ਸਾਕਾ ਸਰਹਿੰਦ ਦਾ ਆਪਸ ਵਿਚ ਬੜਾ ਨੇੜਲਾ ਤੇ ਅਟੁੱਟ ਰਿਸ਼ਤਾ ਹੈ ਕਿਉਂਕਿ ਸਾਕਾ ਸਰਹਿੰਦ ਦੇ ਪ੍ਰਤੀਕਰਮ ਵਜੋਂ ਹੀ ਬੰਦਾ ਬਹਾਦਰ, ਸੂਬਾ ਸਰਹਿੰਦ ਨੂੰ ਲੋਹੇ ਦਾ ਸੁਹਾਗਾ ਬਣ ਕੇ ਟਕਰਿਆ ਅਤੇ ਉਸ ਨੂੰ ਭੋਇੰ ਵਿਚ ਮਿਲਾ ਦਿੱਤਾ।
ਸਰਹਿੰਦ ਦਾ ਨਾਂ ਸੁਣਦਿਆਂ ਹੀ ਪੰਜਾਬ ਦੇ ਇਤਿਹਾਸ ਦਾ ਇਕ ਲਹੂ-ਭਿੱਜਿਆ ਕਾਂਡ ਸਾਡੇ ਜ਼ਿਹਨ ਵਿਚ ਉੱਭਰ ਆਉਂਦਾ ਹੈ। ਸਰਹਿੰਦ ਦੀ 'ਖੂਨੀ ਦੀਵਾਰ' ਸਾਡੀ ਚੇਤਨਾ ਦਾ ਵਿਹੜਾ ਮਲ ਖਲੋਂਦੀ ਹੈ-ਛੋਟੇ ਸਾਹਿਬਜ਼ਾਦਿਆਂ ਨੂੰ ਸੂਬਾ ਸਰਹਿੰਦ ਵਲੋਂ ਜ਼ਿੰਦਾ ਦੀਵਾਰ ਵਿਚ ਚਿਣਵਾਏ ਜਾਣ ਦਾ ਦ੍ਰਿਸ਼ ਇਕਦਮ ਸਾਡੀਆਂ ਅੱਖਾਂ ਸਾਹਮਣੇ ਆ ਜਾਂਦਾ ਹੈ ਸਿਰ ਸਿਜਦੇ ਵਿਚ ਝੁਕ ਜਾਂਦਾ ਹੈ।
ਕਿਸੇ ਕਵੀਸ਼ਰ ਨੇ ਖੂਬ ਕਿਹਾ ਹੈ :

'' ਬੰਦਾ ਲੋਹੇ ਦਾ ਸੁਹਾਗਾ ਸੂਬਿਆ, ਤੇਰੀ ਦੇਵੇਗਾ ਓਇ ਅਲਖ ਮੁਕਾ ''

ਪ੍ਰਸਿੱਧ ਉਰਦੂ ਸ਼ਾਇਰ ਅੱਲ੍ਹਾ ਯਾਰ ਖਾਂ ਜੋਗੀ ਵੀ ਸਰਹਿੰਦ ਦੀ ਜਿੱਤ ਨੂੰ ਸਾਕਾ ਸਰਹਿੰਦ ਦਾ ਹੀ ਸਿੱਧਾ ਪ੍ਰਤੀਕਰਮ ਦੱਸਦਾ ਹੈ। ਸ਼ਿਅਰ ਹੈ :

'
ਜੋਗੀ ਜੀ ' ਇਸ (ਸਾਕਾ ਸਰਹਿੰਦ) ਕੇ ਬਾਅਦ ਹੂਈ ਥੋੜ੍ਹੀ ਦੇਰ ਥੀ ਬਸਤੀ ਸਰਹਿੰਦ ਸ਼ਹਿਰ ਕੀ, ਈਂਟੋਂ ਕਾ ਢੇਰ ਥੀ
ਦਰਅਸਲ ਛੋਟੇ ਸਾਹਿਬਜ਼ਾਦਿਆਂ ਦੀ ਸ਼ਹਾਦਤ ਦੀ ਦਿਲ ਕੰਬਾਊ ਘਟਨਾ ਨੇ ਸਿੱਖ ਮਾਨਸਿਕਤਾ 'ਤੇ ਡੂੰਘਾ ਪੱਛ ਮਾਰਿਆ । ਬੇਸ਼ੱਕ ਗੁਰੂ ਗੋਬਿੰਦ ਸਿੰਘ ਅਡੋਲ ਰਹੇ ਪਰ ਉਨ੍ਹਾਂ ਨੇ ਦੋਸ਼ੀ ਨੂੰ ਉਸ ਦੇ ਪਾਪ ਦੀ ਸਜ਼ਾ ਦੇਣ ਦਾ ਨਿਸ਼ਚਾ ਕਰ ਲਿਆ ਸੀ । ਉਧਰ, ਸਿੱਖਾਂ ਦੇ ਮਨਾਂ ਅੰਦਰ ਵੀ ਸਮੇਂ ਦੀ ਹਕੂਮਤ ਵਿਰੁੱਧ ਗੁੱਸੇ ਤੇ ਨਫਰਤ ਦੀ ਅੱਗ ਭੜਕ ਉੱਠੀ ਸੀ।
ਮੌਕਾ ਮਿਲਦਿਆਂ ਹੀ ਗੁਰੂ ਸਾਹਿਬ ਨੇ ਸਿੱਖਾਂ ਦੀ ਰਹਿਨੁਮਾਈ ਕਰਨ ਲਈ 3 ਸਤੰਬਰ 1708 ਨੂੰ ਨੰਦੇੜ ਵਿਖੇ ਬੜੇ ਨਾਟਕੀ ਢੰਗ ਨਾਲ ਬੰਦਾ ਬਹਾਦਰ ਦੀ ਚੋਣ ਕੀਤੀ। ਗੁਰੂ ਸਾਹਿਬ ਨੇ ਬੰਦਾ ਬਹਾਦਰ (ਉਦੋਂ ਮਾਧੋਦਾਸ) ਨੂੰ ਅੰਮ੍ਰਿਤ ਛਕਾ ਕੇ 'ਬਹਾਦੁਰ' ਦਾ ਖਿਤਾਬ ਦੇ ਕੇ ਪੰਜ ਪਿਆਰਿਆਂ ਦੀ ਅਗਵਾਈ ਹੇਠ ਪੰਜਾਬ ਵਲ ਕੂਚ ਕਰਨ ਦਾ ਹੁਕਮ ਦਿੱਤਾ। ਬਾਬਾ ਬੰਦਾ ਸਿੰਘ ਬਹਾਦਰ ਅਕਤੂਬਰ 1708 ਦੇ ਆਸ-ਪਾਸ ਪੰਜਾਬ ਲਈ ਰਵਾਨਾ ਹੋਇਆ।

ਬੰਦਾ ਬਹਾਦਰ ਦਾ ਸਿਦਕ, ਜੋਸ਼, ਹੌਸਲਾ ਤੇ ਗਤੀ ਬੇਮਿਸਾਲ ਸੀ। ਉਹ ਜਿਧਰ ਨੂੰ ਵੀ ਹੋ ਤੁਰਿਆ, ਰਸਤਾ ਬਣਦਾ ਗਿਆ  ਸੋਨੀਪਤ, ਕੈਥਲ, ਸਮਾਣਾ, ਘੁੜਾਮ, ਠਸਕਾ, ਮੁਸਤਫਾਬਾਦ, ਕਪੂਰੀ, ਸਢੌਰਾ ਤੇ ਬਨੂੜ ਨੂੰ ਫਤਹਿ ਕਰਨ ਉਪਰੰਤ ਸਿੱਖ ਆਪਣੇ ਮੁੱਖ ਨਿਸ਼ਾਨੇ-ਸਰਹਿੰਦ 'ਤੇ ²ਜ਼ੋਰਦਾਰ ਹੱਲਾ ਬੋਲਣ ਲਈ ਕਚੀਚੀਆਂ ਲੈਣ ਲੱਗੇ । ਖਰੜ ਤੇ ਬਨੂੜ ਵਿਚਕਾਰ ਸਿੱਖਾਂ ਦਾ ਇਕ ਸ਼ਕਤੀਸ਼ਾਲੀ ਜਥਾ, ਜੋ ਕੀਰਤਪੁਰ ਵਲੋਂ ਜਿੱਤਾਂ ਪ੍ਰਾਪਤ ਕਰਦਾ ਆ ਰਿਹਾ ਸੀ, ਬੰਦਾ ਬਹਾਦਰ ਦੇ ਦਲ ਨਾਲ ਆ ਰਲਿਆ ਸਿੱਖਾਂ ਦੇ ਹੌਸਲੇ ਹੋਰ ਬੁਲੰਦ ਹੋ ਗਏ ਅਤੇ ਸੂਬਾ ਸਰਹਿੰਦ ਨਾਲ ਉਚੇਚੇ ਤੌਰ 'ਤੇ ਸਿੱਝਣ ਲਈ ਉਨ੍ਹਾਂ ਨੇ ਚੱਪੜਚਿੜੀ ਦਾ ਮੈਦਾਨ ਆ ਮੱਲਿਆ ਪਰ ਬੰਦਾ ਬਹਾਦਰ ਲਈ ਇਹ ਇਕ ਇਮਤਿਹਾਨ ਦੀ ਘੜੀ ਸੀ । ਹੁਣ ਉਹ ਇਕ ਸ਼ਕਤੀਸ਼ਾਲੀ ਫੌਜ ਨਾਲ ਸਾਹਮਣਿਓਂ ਟੱਕਰ ਲੈ ਰਿਹਾ ਸੀ, ਜਿਸ ਦੀ ਕਮਾਂਡ ਇਕ ਸੁਲਝਿਆ ਹੋਇਆ ਪਠਾਣ ਜਰਨੈਲ ਸੂਬੇਦਾਰ ਵਜ਼ੀਰ ਖਾਂ ਕਰ ਰਿਹਾ ਸੀ । ਸੂਬੇਦਾਰ ਵਜ਼ੀਰ ਖਾਂ ਲਗਭਗ 20 ਹਜ਼ਾਰ ਪੈਦਲ/ਘੋੜ-ਸਵਾਰ ਸੈਨਿਕਾਂ, ਵੱਡੀ ਗਿਣਤੀ ਵਿਚ ਤੋਪਾਂ ਤੇ ਹਾਥੀ ਲੈ ਕੇ ਸਿੱਖਾਂ ਦੇ ਤੂਫਾਨ ਨੂੰ ਰੋਕਣ ਲਈ ਅੱਗੇ ਵਧਿਆ। ਗੌਰਤਲਬ ਹੈ ਕਿ ਬੰਦਾ ਬਹਾਦਰ ਕੋਲ ਨਾ ਕੋਈ ਤੋਪਖਾਨਾ ਸੀ ਅਤੇ ਨਾ ਹੀ ਹਾਥੀ ਸਨ, ਇਥੋਂ ਤਕ ਕਿ ਚੰਗੇ ਘੋੜੇ ਵੀ ਕਾਫੀ ਗਿਣਤੀ ਵਿਚ ਨਹੀਂ ਸਨ। ਸਿੰਘਾਂ ਕੋਲ ਕੇਵਲ ਲੰਬੇ ਨੇਜ਼ੇ, ਤੀਰ ਅਤੇ ਤਲਵਾਰਾਂ ਹੀ ਸਨ ਪਰ ਸਿਦਕ ਉਨ੍ਹਾਂ ਦੇ ਹੱਡੀਂ ਰਚਿਆ ਹੋਇਆ ਸੀ

12 ਮਈ 1710 ਨੂੰ ਸਰਹਿੰਦ ਤੋਂ 12 ਕੋਹ ਦੀ ਵਿੱਥ 'ਤੇ ਚੱਪੜਚਿੜੀ ਦੇ ਮੈਦਾਨ ਵਿਚ ਇਕ ਫੈਸਲਾਕੁੰਨ ਯੁੱਧ ਹੋਇਆ। ਜੰਗ ਦੇ ਪਹਿਲੇ ਪੜਾਅ ਵਿਚ ਸ਼ਾਹੀ ਫੌਜਾਂ ਦਾ ਪੱਲੜਾ ਭਾਰੀ ਰਿਹਾ। ਬਾਜ਼ੀ ਜਾਂਦੀ ਵੇਖ ਕੇ ਨਿਰਲੱਗ ਬੈਠਾ ਬੰਦਾ ਬਹਾਦਰ ਝੱਟ ਆਪਣੀ ਸੈਨਾ ਦੀਆਂ ਮੂਹਰਲੀਆਂ ਕਤਾਰਾਂ ਵਿਚ ਆ ਗਿਆ ਪ੍ਰਸਿੱਧ ਇਤਿਹਾਸਕਾਰ ਸੋਹਣ ਸਿੰਘ ਅਨੁਸਾਰ ''ਤਦ ਬੰਦਾ ਬਹਾਦਰ ਉੱਠਿਆ, ਜਿਵੇਂ ਭੁੱਖਾ ਸ਼ੇਰ ਆਪਣੀ ਗੁਫਾ 'ਚੋਂ ਨਿਕਲਿਆ ਹੋਵੇ ਤੇ ਬਿਜਲੀ ਵਾਂਗ ਵੈਰੀ ਦੀ ਸੈਨਾ 'ਤੇ ਟੁੱਟ ਪਿਆ।'' ਖੂਨ ਡੋਲ੍ਹਵੀਂ ਲੜਾਈ ਵਿਚ ਸੂਬੇਦਾਰ ਵਜ਼ੀਰ ਖਾਂ ਮਾਰਿਆ ਗਿਆ

14 ਮਈ 1710 ਨੂੰ ਸਿੱਖ ਜੇਤੂਆਂ ਦੀ ਸ਼ਕਲ ਵਿਚ ਸਰਹਿੰਦ ਵਿਚ ਦਾਖਲ ਹੋਏ । ਸ਼ਾਹੀ ਅਮੀਰਾਂ ਨੂੰ ਲੁੱਟਿਆ ਗਿਆ ਅਤੇ ਦੋਸ਼ੀਆਂ ਦਾ ਅਜਿਹਾ ਹਾਲ ਕੀਤਾ ਕਿ ਜ਼ੁਲਮ ਕਰਨ ਵਾਲੀਆਂ ਪੀੜ੍ਹੀਆਂ ਨੂੰ ਸਦਾ ਯਾਦ ਰਹੇਗਾ


ਸਰਹਿੰਦ 'ਤੇ ਕਾਬਜ਼ ਹੋਣ ਉਪਰੰਤ ਬੰਦਾ ਬਹਾਦਰ ਨੇ ਆਪਣੇ ਇਕ ਪ੍ਰਮੁੱਖ ਜਰਨੈਲ ਭਾਈ ਬਾਜ ਸਿੰਘ ਨੂੰ ਸਰਹਿੰਦ ਦਾ ਸੂਬੇਦਾਰ ਨਿਯੁਕਤ ਕੀਤਾ ਅਤੇ ਭਾਈ ਆਲੀ ਸਿੰਘ ਨੂੰ ਉਸ ਦਾ ਡਿਪਟੀ ਥਾਪਿਆ । ਬੰਦਾ ਬਹਾਦਰ ਨੇ ਸਢੌਰਾ ਤੇ ਨਾਹਨ ਵਿਚਕਾਰ ਮੁਖਲਿਸਗੜ੍ਹ ਨੂੰ ਆਪਣੀ ਰਾਜਧਾਨੀ ਬਣਾਇਆ ਅਤੇ ਇਸ ਨੂੰ 'ਲੋਹਗੜ੍ਹ' ਦਾ ਨਾਂ ਦਿੱਤਾ। ਇਸੇ ਚੜ੍ਹਤ ਦੌਰਾਨ ਉਸ ਨੇ ਗੁਰੂ ਨਾਨਕ-ਗੁਰੂ ਗੋਬਿੰਦ ਸਿੰਘ ਦੇ ਨਾਂ 'ਤੇ ਸਿੱਕਾ ਜਾਰੀ ਕਰਕੇ ਸੁਤੰਤਰ ਸਿੱਖ ਰਾਜ ਦੀ ਘੋਸ਼ਣਾ ਕਰ ਦਿੱਤੀ



Sirhind Fateh Diwas

Guru Gobind Singh Ji took the martyrdom of his innocent younger sons Baba Zorawar Singh and Baba Fateh Singh as well as his revered mother Mata Gujri ji at Sirhind in 1704 at the behest of the then Mughal Governor Wazir khan with utmost seriousness and concern.

This was the ultimate of Mughal tyranny. After finishing his task at Talwandi Sabo(now in District Bathinda), he headed towards south India in pursuit of Mughal Emperor Aurangzeb to whom he wanted to explain his lifes mission. However, Aurangzeb passed away in 1707, while fighting in the South.

Meanwhile Guru Gobind Singh camped at Nanded, which is these days is popularly known as Hazur Sahib and is situated in Maharashtra.

From there in 1708, he dispatched Madho Dass Bairagi, now popularly known as Banda Singh Bahadur, to Punjab. He was assigned the mission of putting an end to the Mughal tyranny in Punjab. He was handed a  Hukamnama by Guru Gobind Singh, desiring his devotees to follow him.

After Baba Banda Singh Bahadur crossed Delhi, Guru Sahib's  Malwai and  Mujhail devotees joined his force in thousands. The force which was so gathered over ran Sonepat, Kaithal, Samana, Shahbad, Kapuri and Chhat Banur. It finallly camped at Chappar-Chiri, 12 miles from Sirhind. On 12th of May 1710, Wazir Khan marched to Chappar-Chiri and was decisively defeated by the Sikhs.


On 14 May 1710, the victorious Sikh force under the leadership of Baba Banda Singh Bahadur took over the control of Sirhind. Hence, this day is known as Fateh Diwas.