ਆਪਣੇ ਭਰਾ ਦੀ ਮੌਤ ਦਾ ਬਦਲਾ ਲੈਣ ਲਈ ਦੀਵਾਨ ਲੱਖਪਤ ਰਾਇ ਨੇ ਲਾਹੌਰ ਦੇ ਗਵਰਨਰ, ਯਾਹੀਆ ਖਾਨ ਨਾਲ ਸ਼ਾਮੂਲੀਅਤ ਕਰ ਕੇ ਸਮੂਹ ਸਿੱਖ ਲੋਕਾਈ ਨੂੰ ਮਾਰ ਮੁਕਾਉਣ ਦਾ ਹੁਕਮ ਜਾਰੀ ਕੀਤਾ ਅਤੇ ਉਸਦੇ ਦੂਤਾਂ ਨੇ ੧੦ ਮਾਰਚ, ੧੭੪੬ ਨੂੰ ਸਿੱਖਾਂ ਦਾ ਖਾਤਮਾ ਕਰ ਦਿੱਤਾ !
ਇਸ ਉਪਰੰਤ ਉਸਨੇ ਆਪਣੀ ੫੦ ਹਜਾਰ ਦੀ ਫੋਜ ਅਤੇ ਹੋਰ ਅਸਲਾ-ਬਾਰੂਦ ਸਮੇਤ ਸਿੱਖਾਂ ਦੇ ਪੂਰਨ ਤੌਰ ਤੇ ਖਾਤਮੇ ਲਈ ਗੁਰਦਾਸਪੁਰ ਵੱਲ ਕੂਚ ਕੀਤਾ ! ਗੁਰਦਾਸਪੁਰ ਤੋਂ ੨੦ ਕਿਲੋਮੀਟਰ ਦੀ ਦੂਰੀ ਉੱਤੇ ਰਾਵੀ ਦੇ ਕੰਡੇ ਕਾਹਨੁਵਾਨ ਵਿਖੇ ੧੫੦੦੦ ਦੇ ਕਰੀਬ ਸਿੱਖਾਂ ਨੇ ਪਨਾਹ ਲਈ ਹੋਈ ਸੀ !
ਲੱਖਪਤ ਰਾਇ ਦੀ ਜਾਲਿਮ ਫੋਜ ਨੇ ਇਹਨਾਂ ਨਿਹੱਥੇ ਸਿੰਘਾਂ ਦੇ ਲੁਕੇ ਹੋਣ ਦੀ ਸੂਹ ਪਾਉਂਦੇ ਹੀ ਓਹਨਾਂ ਉੱਤੇ ਤੋਪਾਂ ਨਾਲ ਹਮਲਾ ਬੋਲ ਦਿੱਤਾ ! ਸਿੰਘਾਂ ਅਤੇ ਮੁਗਲ ਫੋਜ ਵਿੱਚ ਇਕ ਪ੍ਰਕਾਰ ਦੀ ਗੂਰੀਲਾ ਜੰਗ ਛਿੜ ਗਈ ! ਸਿੰਘਾਂ ਦੀ ਇਸ ਰਣ-ਨੀਤੀ ਨੇ ਮੁਗਲ ਫੋਜ ਦੇ ਨੱਕ ਵਿੱਚ ਦੰਮ ਕਰ ਦਿੱਤਾ ਸੀ !
ਸਿੰਘਾਂ ਨੇ ਨੇੜਲੇ ਪਿੰਡਾਂ ਵਿੱਚ ਜਾ ਕੇ ਮਦਦ ਲੈਣ ਦਾ ਫੈਸਲਾ ਕੀਤਾ ਪਰ ਮੁਗਲ ਫੋਜ ਦੇ ਹੁਕਮ ਤੋਂ ਡਰ ਦੇ ਹੋਏ ਕਿਸੇ ਪਿੰਡ-ਵਾਸੀ ਨੇ ਓਹਨਾਂ ਨੂੰ ਪਨਾਹ ਨਾ ਦਿੱਤੀ !
ਸਿੰਘਾਂ ਨੇ ਇਸ ਉਪਰੰਤ ਬੜੀ ਹੀ ਸੂਰਬੀਰਤਾ ਨਾਲ ਕੂਚ ਕਰਨਾ ਆਰੰਭ ਕੀਤਾ ਅਤੇ ੬ ਮਹੀਨੇ ਬਾਅਦ ਕੀਰਤਪੁਰ ਸਾਹਿਬ ਪਹੁੰਚੇ !
ਇਸੇ ਦੌਰਾਨ ਸਰਦਾਰ ਸੁੱਖਾ ਸਿੰਘ ਫੱਟੜ ਹੋਏ ! ਲੱਖਪਤ ਰਾਇ ਦਾ ਪੁੱਤਰ, ਹਰਭਜਨ ਰਾਇ ਅਤੇ ਯਾਹਿਆ ਖਾਨ ਦਾ ਪੁੱਤਰ ਨਾਹਰ ਖਾਨ ਕਤਲ ਹੋ ਗਏ ! ਇਸ ਉਪਰੰਤ ਸਿੰਘ ਅਨੇਕਾਂ ਔਕੜਾਂ ਦਾ ਸਾਹਮਣਾ ਕਰਦੇ ਹੋਏ ਬਿਆਸ ਦੇ ਕੰਡੇ ਪਹੁੰਚੇ ਤਾਂ ਅਦੀਨ ਅਬੇਗ ਦੀ ਫੋਜ ਦਾ ਟਾਕਰਾ ਦਿੱਤਾ ਅਤੇ ਫਤਿਹ ਹਾਸਿਲ ਕੀਤੀ !
ਅੰਤ ਜੂਨ ੧੭੪੬ ਵਿੱਚ ਸਿੱਖਾਂ ਦਾ ਕਾਫਿਲਾ ਮਾਲਵਾ ਵਿੱਚ ਦਾਖਿਲ ਹੋਇਆ !
ਇਸ ਸਾਰੇ ਘੱਲੂਘਾਰੇ ਵਿੱਚ ਕੁੱਲ ੭੦੦੦ ਸਿੰਘ ਸ਼ਹੀਦ ਹੋਏ ਅਤੇ ਲਖਪਤ ਰਾਇ ਦੁਆਰਾ ਬੰਦੀ ਬਣਾਏ ੩੦੦੦ ਸਿੰਘਾਂ ਨੂੰ ਕੋਹ- ਕੋਹ ਕੇ ਸ਼ਹੀਦ ਕਰ ਦਿੱਤਾ ਗਿਆ !
ਇਸ ਘੱਲੂਘਾਰਾ ਨੂੰ ਛੋਟਾ ਘੱਲੂਘਾਰਾ ਦੇ ਨਾਮ ਨਾਲ ਜਾਣਿਆ ਜਾਂਦਾ ਹੈ !
ਇਹਨਾਂ ਮਹਾਨ ਸੂਰਮਿਆਂ ਦੀ ਸ਼ਹਾਦਤ ਨੂੰ ਕੋਟਾਨ-ਕੋਟ ਪ੍ਰਣਾਮ !!
No comments:
Post a Comment