ਪ੍ਰਸ਼ਨ : ਗੁਰੂ ਨਾਨਕ ਸਾਹਿਬ ਜੀ ਦੇ ਪ੍ਰਕਾਸ਼ ਅਤੇ ਜੋਤੀ-ਜੋਤਿ ਸਮਾਉਣ ਦਾ ਸਮਾਂ(ਸਾਲ) ਦੱਸੋ ਜੀ ?
ਉੱਤਰ : 1469-1539
ਪ੍ਰਸ਼ਨ : ਗੁਰੂ ਨਾਨਕ ਸਾਹਿਬ ਜੀ ਨੇ ਆਪਣੇ ਜੀਵਨ ਕਾਲ ਵਿੱਚਪੰਜਾਬ ਤੋ ਬਾਹਰ ਕੁਲ ੪ ਉਦਾਸੀਆਂ ਕੀਤੀਆਂ, ਇਹਨਾ ੪ ਉਦਾਸੀਆਂ ਵਿੱਚ ਗੁਰੂ ਸਾਹਿਬ ਨੂੰ ਕਿਤਨਾ ਸਮਾਂ (ਸਾਲ) ਲੱਗਾ ?
ਉੱਤਰ : ੨੪-੨੬ ਸਾਲ
ਪ੍ਰਸ਼ਨ : ਹਰਿਦੁਆਰ ਵਿਖੇ ਗੁਰੂ ਨਾਨਕ ਸਾਹਿਬ ਜੀ ਕਿਸ ਨੂੰ ਮਿਲੇ ?
ਉੱਤਰ : ਵੈਸ਼ਨੋ ਸਾਧ ਨੂੰ
ਪ੍ਰਸ਼ਨ : ਗੁਰੂ ਨਾਨਕ ਸਾਹਿਬ ਜੀ ਬਾਬਾ ਬੁੱਢਾ ਜੀ ਨੂੰ ਕਿੱਥੇ ਮਿਲੇ ਸੀ ?
ਉੱਤਰ : ਕਾਥੁਨੰਗਲ ਵਿਖੇ ਮਿਲੇ ਸਨ
ਪ੍ਰਸ਼ਨ : ਗੁਰੂ ਨਾਨਕ ਸਾਹਿਬ ਜੀ ਨੇ ਤੁਖਾਰੀ ਰਾਗ ਵਿੱਚ “ਬਾਰਹ-ਮਾਹਾ” ਦੀ ਬਾਣੀ ਕਿੱਥੇ ਉਚਾਰੀ ?
ਉੱਤਰ : ਗੁਰੂ ਸਾਹਿਬ ਜੀ ਨੇ “ਬਾਰਹ-ਮਾਹਾ” ਦੀ ਬਾਣੀ ਕਰਤਾਰਪੁਰ ਵਿਖੇ ਉਚਾਰੀ
ਪ੍ਰਸ਼ਨ : ਗੁਰੂ ਨਾਨਕ ਸਾਹਿਬ ਜੀ ਪੀਰ ਹਮਜ਼ਾ ਗੌਜ਼ ਨੂੰ ਕਿੱਥੇ ਮਿਲੇ ਸਨ ?
ਉੱਤਰ : ਸਿਆਲਕੋਟ (ਪਾਕਿਸਤਾਨ) ਵਿਖੇ
ਪ੍ਰਸ਼ਨ : ਗੁਰੂ ਨਾਨਕ ਸਾਹਿਬ ਜੀ ਦੇ ਪੁੱਛਣ ‘ਤੇ ਭਾਈ ਮਰਦਾਨੇ ਨੂੰ “ਮਰਨਾ ਸਚ ਜਿਉਣਾ ਝੂਠ” ਇਹ ਕਿਸ ਨੇ ਲਿਖ ਕੇ ਦਿੱਤਾ ਸੀ ?
ਉੱਤਰ : ਭਾਈ ਮੁੱਲਾ ਖਤਰੀ ਜੀ ਨੇ
ਪ੍ਰਸ਼ਨ : ਗੁਰੂ ਨਾਨਕ ਸਾਹਿਬ ਜੀ ਨੇ “ਵਲੀ ਕੰਧਾਰੀ” ਨੂੰ ਗਿਆਨ ਦਾ ਉਪਦੇਸ਼ ਕਿਸ ਜਗਾ ਤੇ ਜਾ ਕੇ ਦਿੱਤਾ ਸੀ ?
ਉੱਤਰ : ਹਸਨ ਅਬਦਲ (ਪਾਕਿਸਤਾਨ)
ਪ੍ਰਸ਼ਨ : ਗੁਰੂ ਨਾਨਕ ਸਾਹਿਬ ਜੀ ਨੇ ਸਿਧ-ਗੋਸ਼ਟ ਦੀ ਬਾਣੀ ਕਿੱਥੋਂ ਦੇ ਯੋਗੀਆਂ ਨੂੰ ਗਈਆਂ ਦਾ ਉਪਦੇਸ਼ ਦੇਣ ਲਈ ਉਚਾਰੀ ਸੀ ?
ਉੱਤਰ : ਅਚਲ ਅਤੇ ਸਮੇਰ ਪਰਬਤ ਦੇ ਯੋਗੀਆਂ ਨੂੰ
ਪ੍ਰਸ਼ਨ : ਗੁਰੂ ਨਾਨਕ ਸਾਹਿਬ ਜੀ ਨੇ ਸ਼ੇਖ ਫ਼ਰੀਦ ਜੀ ਦੀ ਬਾਣੀ ਕਿਸ ਕੋਲੋਂ ਅਤੇ ਕਿਸ ਅਸਥਾਨ ਤੇ ਪ੍ਰਾਪਤ ਕੀਤੀ ?
ਉੱਤਰ : ਸ਼ੇਖ ਬ੍ਰਹਮ ਜੀ, ਪਾਕ ਪਟਨ ਤੋਂ
ਪ੍ਰਸ਼ਨ : ਗੁਰੂ ਨਾਨਕ ਸਾਹਿਬ ਜੀ ਨੇ ਬਨਾਰਸ ਦੇ ਕਿਸ ਪੰਡਿਤ ਨੂੰ “ਸਾਲ ਗ੍ਰਾਮ ਬਿਪ ਪੂਜਿ ਮਨਾਵਹੁ ਸੁਕ੍ਰਿਤੁ ਤੁਲਸੀ ਮਾਲਾ !!”, ਇਹ ਤੁੱਕ ਸੁਣਾ ਕੇ ਗਈਆਂ ਦਿੱਤਾ ਸੀ ?
ਉੱਤਰ : ਪੰਡਿਤ ਚਤੁਰ ਦਾਸ
ਪ੍ਰਸ਼ਨ : ਗੁਰੂ ਅੰਗਦ ਸਾਹਿਬ ਜੀ ਦਾ ਜਨਮ ਕਦੋਂ ਤੇ ਕਿਸ ਅਸਥਾਨ ਤੇ ਹੋਇਆ ?
ਉੱਤਰ : ੩੧ ਮਾਰਚ, ੧੫੦੪, ਮਤੇ ਦੀ ਸਰਾਂ ਵਿਖੇ
ਪ੍ਰਸ਼ਨ : ਗੁਰੂ ਅੰਗਦ ਸਾਹਿਬ ਜੀ ਦੇ ਮਾਤਾ-ਪਿਤਾ ਦਾ ਨਾਮ ਦੱਸੋ ਜੀ ?
ਉੱਤਰ : ਪਿਤਾ – ਫੇਰੂ ਮਾਲ ਜੀ , ਮਾਤਾ – ਦਇਆ ਕੌਰ ਜੀ
ਪ੍ਰਸ਼ਨ : ਗੁਰੂ ਅੰਗਦ ਸਾਹਿਬ ਜੀ ਦੇ ਪਿਤਾ ਜੀ ਕਿਸ ਭਾਸ਼ਾ ਦੇ ਵਿਦਵਾਨ ਸਨ ?
ਉੱਤਰ : ਫਾਰਸੀ ਭਾਸ਼ਾ
ਪ੍ਰਸ਼ਨ : ਗੁਰੂ ਅੰਗਦ ਸਾਹਿਬ ਜੀ ਦੇ ਪਿਤਾ ਜੀ ਕਿਸ ਕਲਾ ਵਿੱਚ ਨਿਪੁੰਨ ਸਨ ?
ਉੱਤਰ : ਬਹੀ-ਖਾਤੇ ਦੇ ਕੰਮ ਵਿਚ
ਪ੍ਰਸ਼ਨ : ਭਾਈ ਲਹਿਣਾ ਜੀ ਨੇ ਕਿਸ ਕੋਲੋਂ ਗੁਰਬਾਣੀ ਦਾ ਕਿਹੜਾ ਸ਼ਬਦ ਸਰਵਣ ਕਰ ਕੇ ਗੁਰੂ ਨਾਨਕ ਸਾਹਿਬ ਜੀ ਦੇ ਸਿੱਖ ਬਣੇ ਅਤੇ ਇਹ ਸ਼ਬਦ ਸ੍ਰੀ ਗੁਰੂ ਗਰੰਥ ਸਾਹਿਬ ਜੀ ਦੇ ਕਿਸ ਅੰਗ ਉੱਤੇ ਅੰਕਿਤ ਹੈ ?
ਉੱਤਰ : ਭਾਈ ਜੋਧ ਜੀ ਤੋਂ “ਜਿਤੁ ਸੇਵਿਐ ਸੁਖੁ ਪਾਈਐ ਸੋ ਸਾਹਿਬੁ ਸਦਾ ਸਮ੍ਹ੍ਹਾਲੀਐ ॥ “ ਸ਼ਬਦ ਸਰਵਣ ਕੀਤਾ ਜੋ ਕਿ ਅੰਗ ੪੭੪ ਉੱਤੇ ਅੰਕਿਤ ਹੈ
ਪ੍ਰਸ਼ਨ : ਗੁਰੂ ਅੰਗਦ ਸਾਹਿਬ ਜੀ ਦੀ ਮੁੰਹ ਬੋਲੀ ਭੂਆ “ਬੀਬੀ ਵਿਰਾਈ ਜੀ” ਦੇ ਪਿਤਾ ਜੀ ਦਾ ਕੀ ਨਾਮ ਸੀ ?
ਉੱਤਰ : ਚੌਧਰੀ ਤਖਤ ਮਲ
ਪ੍ਰਸ਼ਨ : ਗੁਰੂ ਅੰਗਦ ਸਾਹਿਬ ਜੀ ਦੇ ਕੁੱਲ ਕਿੰਨੇ ਸਲੋਕ “ਸ੍ਰੀ ਗੁਰੂ ਗ੍ਰੰਥ ਸਾਹਿਬ ਜੀ” ਵਿੱਚ ਦਰਜ ਹਨ ਅਤੇ ਇਹ ਬਾਣੀ ਕਿੰਨੀਆਂ ਵਾਰਾਂ ਵਿੱਚ ਹੈ ?
ਉੱਤਰ : ੬੩ ਸਲੋਕ, ੯ ਵਾਰਾਂ
ਪ੍ਰਸ਼ਨ : ਗੁਰੂ ਅੰਗਦ ਸਾਹਿਬ ਜੀ ਦੇ ਪਤਨੀ ਦਾ ਨਾਮ ਦੱਸੋ ?
ਉੱਤਰ : ਮਾਤਾ ਖੀਵੀ ਜੀ
ਪ੍ਰਸ਼ਨ : ਕਿਹੜੇ ਗੁਰੂ ਕੇ ਮਹਿਲ ਦਾ ਨਾਮ ਸ੍ਰੀ ਗੁਰੂ ਗ੍ਰੰਥ ਸਾਹਿਬ ਜੀ ਵਿੱਚ ਆਉਂਦਾ ਹੈ ?
ਉੱਤਰ : ਗੁਰੂ ਅੰਗਦ ਸਾਹਿਬ ਜੀ ਦੇ ਮਹਿਲ “ਮਾਤਾ ਖੀਵੀ ਜੀ”
ਪ੍ਰਸ਼ਨ : ਗੁਰੂ ਅੰਗਦ ਸਾਹਿਬ ਜੀ ਦੀ ਪਤਨੀ (ਮਾਤਾ ਖੀਵੀ ਜੀ) ਦਾ ਨਾਮ ਸ੍ਰੀ ਗੁਰੂ ਗਰੰਥ ਸਾਹਿਬ ਜੀ ਵਿੱਚ ਕਿਸ ਅੰਗ ਤੇ ਅੰਕਿਤ ਹੈ, ਕਿਸ ਤੁੱਕ ਵਿੱਚ ਆਉਂਦਾ ਹੈ ਅਤੇ ਕਿਸ ਦੁਆਰਾ ਰਚਿਤ ਕੀਤਾ ਗਿਆ ਹੈ ?
ਉੱਤਰ : ਮਾਤਾ ਖੀਵੀ ਜੀ ਦਾ ਨਾਮ ਸ੍ਰੀ ਗੁਰੂ ਗਰੰਥ ਸਾਹਿਬ ਜੀ ਦੇ ੯੬੭ ਅੰਗ ਉੱਤੇ ਭਾਈ ਸੱਤੇ ਅਤੇ ਭਾਈ ਬਲਵੰਡੇ ਦੀ ਵਾਰ (ਰਾਮਕਲੀ ਦੀ ਵਾਰ) ਵਿੱਚ ਅੰਕਿਤ ਹੈ !
“ਬਲਵੰਡ ਖੀਵੀ ਨੇਕ ਜਨ ਜਿਸੁ ਬਹੁਤੀ ਛਾਉ ਪਤ੍ਰਾਲੀ ॥“
ਪ੍ਰਸ਼ਨ : ਭਾਈ ਲਹਿਣਾ ਜੀ, ਪਹਿਲੀ ਵਾਰ ਗੁਰੂ ਨਾਨਕ ਸਾਹਿਬ ਜੀ ਨੂੰ ਕਿੱਥੇ ਮਿਲੇ ਸਨ (ਜਦੋਂ ਭਾਈ ਲਹਿਣਾ ਜੀ ਘੋੜੀ ਤੇ ਸਵਾਰ ਸਨ ਅਤੇ ਗੁਰੂ ਨਾਨਕ ਸਾਹਿਬ ਜੀ ਨੂੰ ਪਹਿਚਾਣ ਵੀ ਨਾ ਸਕੇ )?
ਉੱਤਰ : ਕਰਤਾਰਪੁਰ
ਪ੍ਰਸ਼ਨ : ਗੁਰੂ ਅੰਗਦ ਸਾਹਿਬ ਜੀ ਦੀ ਸੰਤਾਂਨ ਦੇ ਨਾਮ ਦੱਸੋ ਜੀ ?
ਉੱਤਰ : ਗੁਰੂ ਸਾਹਿਬ ਦੇ ੨ ਪੁੱਤਰ ( ਦਾਤੂ ਜੀ ਅਤੇ ਦਾਸੁ ਜੀ) ਅਤੇ ੨ ਪੁੱਤਰੀਆਂ (ਬੀਬੀ ਅਮਰੋ ਜੀ ਅਤੇ ਬੀਬੀ ਅਨੋਖੀ ਜੀ) ਸਨ !
ਪ੍ਰਸ਼ਨ : ਗੁਰੂ ਅੰਗਦ ਸਾਹਿਬ ਜੀ ਦੀ ਗੁਰਤਾਗੱਦੀ ਸਮੇਂ ਉਮਰ ਕਿੰਨੀ ਸੀ ?
ਉੱਤਰ : ਗੁਰੂ ਸਾਹਿਬ ਜੀ ੩੫ ਸਾਲ ਦੀ ਉਮਰ ਵਿੱਚ ਗੁਰਤਾ-ਗੱਦੀ ਤੇ ਵਿਰਾਜਮਾਨ ਹੋਏ ਸਨ !
ਪ੍ਰਸ਼ਨ : ਗੁਰੂ ਅੰਗਦ ਸਾਹਿਬ ਜੀ ਨੇ ਕਿੰਨੇ ਸਾਲ ਗੁਰੂ ਨਾਨਕ ਸਾਹਿਬ ਜੀ ਦੀ ਸੰਗਤ ਕੀਤੀ ?
ਉੱਤਰ : ੭ ਸਾਲ
ਪ੍ਰਸ਼ਨ : ਗੁਰੂ ਅੰਗਦ ਸਾਹਿਬ ਜੀ ਦੇ ਕਿਸ ਗੁਣ ਕਰ ਕੇ ਗੁਰੂ ਨਾਨਕ ਸਾਹਿਬ ਜੀ ਨੇ ਆਪ ਜੀ ਵਿੱਚ ਗੁਰੂ ਜੋਤ ਪ੍ਰਗਟਾਈ ?
ਉੱਤਰ : ਹੁਕਮ ਮੰਨਣ ਦੇ ਸਿਧਾਂਤ ਅਤੇ ਨਿਮਰਤਾ ਦੇ ਗੁਣ ਕਰ ਕੇ ਗੁਰਿਆਈ ਮਿਲੀ !
ਪ੍ਰਸ਼ਨ : ਗੁਰੂ ਨਾਨਕ ਸਾਹਿਬ ਜੀ ਨੇ ਆਪਣਾ ਯੋਗ ਗੱਦੀ ਨਸੀਨ ਚੁਣਨ ਲਈ ਕਿਹੜੀ ਅਖੀਰੀ ਅਤੇ ਸਭ ਤੋਂ ਮੁਸ਼ਕਿਲ ਪ੍ਰੀਖਿਆ ਲਈ ਸੀ ?
ਉੱਤਰ : “ਮੁਰਦਾ ਚੁੱਕਣ ਦੀ” ਜਿਸ ਵਿੱਚ ਭਾਈ ਲਹਿਣਾ ਜੀ ਸਫਲ ਹੋਏ ਸਨ !
ਪ੍ਰਸ਼ਨ : ਗੁਰੂ ਅੰਗਦ ਸਾਹਿਬ ਜੀ ਜੋਤੀ-ਜੋਤਿ ਕਦੋਂ ਅਤੇ ਕਿਥੇ ਸਮਾਏ ਸਨ ?
ਉੱਤਰ : ਖਡੂਰ ਸਾਹਿਬ, ੧੫੫੨ ਵਿੱਚ
ਪ੍ਰਸ਼ਨ : ਗੁਰੂ ਅਮਰਦਾਸ ਸਾਹਿਬ ਜੀ ਦਾ ਗੁਰੂ ਬਣਨ ਤੋਂ ਪਹਿਲਾ ਨਾਮ ਦੱਸੋ ਜੀ ?
ਪ੍ਰਸ਼ਨ : ਸ੍ਰੀ ਗੁਰੂ ਗ੍ਰੰਥ ਸਹਿਬ ਜੀ ਵਿੱਚ
ਗੁਰੂ ਅਰਜਨ ਸਹਿਬ ਜੀ ਦੇ ਕੁੱਲ ਕਿੰਨੇ ਸ਼ਬਦ ਅਤੇ ਕਿੰਨੀਆਂ ਵਾਰਾਂ ਦਰਜ ਹਨ ? ਇਹ ਵਾਰਾਂ
ਕਿਹੜੇ-ਕਿਹੜੇ ਰਾਗ ਵਿੱਚ ਹਨ ?
ਉੱਤਰ : ਸ੍ਰੀ ਗੁਰੂ ਗ੍ਰੰਥ ਸਹਿਬ ਜੀ ਵਿੱਚ ਗੁਰੂ ਅਰਜਨ ਸਹਿਬ ਜੀ ਦੁਆਰਾ ਉਚਾਰੀਆਂ
ਪ੍ਰਸ਼ਨ : ਕਿਰਤਾਂ ਕਰਨ ਸਮੇਂ ਗੁਰੂ ਅਰਜਨ
ਸਹਿਬ ਜੀ ਕਿਸ ਸਾਜ ਦੀ ਵਰਤੋਂ ਕਰਦੇ ਸਨ ?
ਉੱਤਰ : ਸਾਰੰਦਾ
ਪ੍ਰਸ਼ਨ : ਗੁਰੂ ਅਰਜਨ ਸਹਿਬ ਜੀ ਦੇ ਦਰਬਾਰ ਵਿੱਚ ਕਿਰਤਾਂ ਕਰਨ ਵਾਲੇ ੨ ਭਰਾ ਕੌਣ ਸਨ ?
ਉੱਤਰ : ਭਾਈ ਸੱਤਾ ਜੀ ਅਤੇ ਭਾਈ ਬਲਵੰਡ ਜੀ
ਪ੍ਰਸ਼ਨ : ਗੁਰੂ ਅਮਰਦਾਸ
ਸਾਹਿਬ ਜੀ ਨੇ ਸਭ ਤੋਂ ਪਹਿਲਾਂ ਕਿਸ ਦੇ ਮੂੰਹ ਤੋਂ ਗੁਰਬਾਣੀ ਦੀ ਕਿਹੜ੍ਹੀ ਤੁੱਕ ਸੁਣੀ ਅਤੇ ਇਹ
ਤੁੱਕ ਸ੍ਰੀ ਗੁਰੂ ਗ੍ਰੰਥ ਸਾਹਿਬ ਜੀ ਦੇ ਕਿਸ ਅੰਗ ਉੱਤੇ ਦਰਜ ਹੈ ?
ਉੱਤਰ : ਬੀਬੀ ਅਮਰੋ ਜੀ
ਪਾਸੋਂ ਸ੍ਰੀ ਗੁਰੂ ਨਾਨਕ ਸਾਹਿਬ ਜੀ ਮਾਰੂ ਰਾਗ ਵਿਚ ਉਚਾਰੀ ਬਾਣੀ ਦੀ ਤੁੱਕ ਸੁਣੀ !
“ਕਰਣੀ ਕਾਗਦੁ ਮਨੁ ਮਸਵਾਣੀ ਬੁਰਾ ਭਲਾ ਦੁਇ ਲੇਖ ਪਏ ॥“ (ਅੰਗ-੯੯੦)
Actions are the paper, and the mind is the ink; good and bad
are both recorded upon it.
ਪ੍ਰਸ਼ਨ : ਜਦੋਂ ਗੁਰੂ
ਅਮਰਦਾਸ ਸਾਹਿਬ ਜੀ ਸ੍ਰੀ ਗੁਰੂ ਅੰਗਦ ਸਾਹਿਬ ਜੀ ਦੀ ਸ਼ਰਨ ਵਿੱਚ ਆਏ ਤਾਂ ਉਹਨਾਂ ਦੀ ਉਮਰ ਕੀ ਸੀ ?
ਉੱਤਰ : ੨ ਸਾਲ
ਪ੍ਰਸ਼ਨ : ਸ੍ਰੀ ਗੁਰੂ
ਅਮਰਦਾਸ ਸਾਹਿਬ ਜੀ ਕਿੰਨੇ ਸਾਲ ਗੁਰੂ ਅੰਗਦ ਸਾਹਿਬ ਜੀ ਦੇ ਇਸ਼ਨਾਨ ਲਈ ਕਿਸ ਨਦੀ ਤੋਂ ਜਲ ਲਿਆਉਣ
ਦੀ ਸੇਵਾ ਕਰਦੇ ਰਹੇ ?
ਉੱਤਰ : ੧੧-੧੨ ਸਾਲ,
ਬਿਆਸ ਨਦੀ ਤੋਂ..
ਪ੍ਰਸ਼ਨ : ਸ੍ਰੀ ਗੁਰੂ ਅਮਰਦਾਸ ਸਾਹਿਬ ਨੇ ਧਰਮ ਪ੍ਰਚਾਰ ਲਈ ਕੁੱਲ ਕਿਨੇ ਕੇਂਦਰ ਬਣਾਏ ? ਇਹਨਾਂ ਨੂੰ ਕੀ ਕਿਹਾ ਜਾਂਦਾ ਸੀ ?
ਪ੍ਰਸ਼ਨ : ਸ੍ਰੀ ਗੁਰੂ ਅਮਰਦਾਸ ਸਾਹਿਬ ਨੇ ਧਰਮ ਪ੍ਰਚਾਰ ਲਈ ਕੁੱਲ ਕਿਨੇ ਕੇਂਦਰ ਬਣਾਏ ? ਇਹਨਾਂ ਨੂੰ ਕੀ ਕਿਹਾ ਜਾਂਦਾ ਸੀ ?
ਉੱਤਰ : ਗੁਰੂ ਸਾਹਿਬ ਜੀ
ਨੇ ੨੨ ਕੇਂਦਰ, ੨੨ ਮੰਜਿਆ ਸਥਾਪਿਤ ਕੀਤੀਆਂ ਜਿਨ੍ਹਾਂ ਦੇ ੫੨ ਉੱਪ-ਕੇਂਦਰ ਸਨ ਅਤੇ ੫੨ ਪੀੜ੍ਹੇ
ਲਾਏ ਸਨ !
ਪ੍ਰਸ਼ਨ : ਸਾਹਿਬ ਸ੍ਰੀ
ਗੁਰੂ ਅਮਰਦਾਸ ਜੀ ਨੂੰ ਗੁਰਤਾ-ਗੱਦੀ ਪ੍ਰਾਪਤ ਹੋਣ ਤੇ ਕੌਣ ਕੌਣ ਗੁਰੂ ਸਾਹਿਬ ਜੀ ਨਾਲ ਈਰਖਾ ਕਰਨ
ਲਾਗ ਪਿਆ ਸੀ ?
ਉੱਤਰ : ਭਾਈ ਦਾਤੂ ਜੀ,
ਭਾਈ ਦਾਸੁ ਜੀ, ਕੁਝ ਬ੍ਰਾਹਮਣ, ਖਤ੍ਰੀ ਅਤੇ ਚੌਧਰੀ ਮਰਵਾਹ
ਪ੍ਰਸ਼ਨ : ਕਿਹੜੇ-ਕਿਹੜੇ
ਭੱਟ ਸਾਹਿਬਾਨ ਨੇ ਸ੍ਰੀ ਗੁਰੂ ਗ੍ਰੰਥ ਸਾਹਿਬ ਜੀ ਵਿੱਚ ਧੰਨ ਸ੍ਰੀ ਗੁਰੂ ਅਮਰਦਾਸ ਸਾਹਿਬ ਜੀ ਦੀ
ਉਸਤਤ ਕੀਤੀ ਹੈ ?
ਉੱਤਰ : ਭੱਟ ਕਲਸਹਾਰ ਜੀ, ਭੱਟ ਜਾਲਾਪ ਜੀ, ਭੱਟ ਕੀਰਤ ਜੀ, ਭੱਟ
ਭੀਖਾ ਜੀ, ਭੱਟ ਸਲ ਜੀ, ਭੱਟ ਬਲ ਜੀ..
ਪ੍ਰਸ਼ਨ : ਸ੍ਰੀ ਗੁਰੂ
ਅਮਰਦਾਸ ਜੀ ਨੇ ਜੋਤੀ-ਜੋਤਿ ਸਮਾਉਣ ਤੋਂ ਪਹਿਲਾਂ ਜੋ ਉਪਦੇਸ਼ ਦਿੱਤਾ ਉਹ ਸ੍ਰੀ ਗੁਰੂ ਗ੍ਰੰਥ ਸਾਹਿਬ
ਜੀ ਵਿੱਚ ਕਿਸ ਅੰਗ ਤੇ ਦਰਜ ਹੈ ਅਤੇ ਇਹ ਬਾਣੀ
ਕਿਸ ਦੀ ਹੈ ?
ਉੱਤਰ : ਬਾਣੀ ਰਾਮਕਲੀ
ਸਦੁ, ਬਾਬਾ ਸੁੰਦਰ ਜੀ ਦੀ ਜੋ ਕਿ ਸ੍ਰੀ ਗੁਰੂ ਗ੍ਰੰਥ ਸਾਹਿਬ ਜੀ ਦੇ ਅੰਗ-੯੨੩ ਉੱਤੇ ਦਰਜ ਹੈ !
ਰਾਮਕਲ਼ੀ, ਰਾਗ ਦਾ ਨਾਮ ਹੈ ਤੇ 'ਸਦੁ' ਤੋਂ ਭਾਵ ਗੁਰੂ ਅਮਰਦਾਸ
ਜੀ ਨੂੰ ਅਕਾਲਪੁਰਖ ਵਲੋਂ ਸੱਦਾ ।
“ ਜਗਿ ਅਮਰੁ ਅਟਲੁ ਅਤੋਲੁ ਠਾਕੁਰੁ ਭਗਤਿ ਤੇ ਹਰਿ ਪਾਇਆ ॥
ਹਰਿ ਭਾਣਾ ਗੁਰ ਭਾਇਆ
ਮੇਰਾ ਹਰਿ ਪ੍ਰਭੁ
ਕਰੇ ਸਾਬਾਸਿ ਜੀਉ ॥“
ਪ੍ਰਸ਼ਨ : ਗੁਰੂ ਅਮਰਦਾਸ
ਸਾਹਿਬ ਜੀ ਨੇ “ਅਲਾਹਣੀਆ” ਤੇ “ਸੋਲਹੇ” ਬਾਣੀ ਕਿਸ ਰਾਗ ਵਿੱਚ ਕਿੰਨੇ-ਕਿੰਨੇ ਸ਼ਬਦ ਵਿੱਚ ਉਚਾਰਨ
ਕੀਤੀ ਹੈ ?
ਉੱਤਰ : ਅਲਾਹਣੀਆ –
ਵਡਹੰਸ ਰਾਗ, ੪ ਸ਼ਬਦ
ਸੋਲਹੇ – ਮਾਰੂ ਰਾਗ, ੨੪ ਸ਼ਬਦ
ਪ੍ਰਸ਼ਨ : ਗੁਰੂ ਅਮਰਦਾਸ ਸਾਹਿਬ ਜੀ ਦਾ ਗੁਰੂ ਬਣਨ ਤੋਂ ਪਹਿਲਾ ਨਾਮ ਦੱਸੋ ਜੀ ?
ਉੱਤਰ : ਗੁਰੂ ਅਮਰਦਾਸ
ਸਾਹਿਬ ਜੀ ਦਾ ਗੁਰੂ ਬਣਨ ਤੋਂ ਪਹਿਲਾ ਨਾਮ “ਭਾਈ
ਜੇਠਾ ਜੀ” ਸੀ !
ਪ੍ਰਸ਼ਨ : ਗੁਰੂ ਅਮਰਦਾਸ ਸਾਹਿਬ ਜੀ ਦੇ ਮਾਤਾ-ਪਿਤਾ ਦਾ ਨਾਮ, ਜਨਮ-ਤਰੀਕ, ਜਨਮ ਅਸਥਾਨ ਦੱਸੋ ਜੀ ?
ਪ੍ਰਸ਼ਨ : ਗੁਰੂ ਅਮਰਦਾਸ ਸਾਹਿਬ ਜੀ ਦੇ ਮਾਤਾ-ਪਿਤਾ ਦਾ ਨਾਮ, ਜਨਮ-ਤਰੀਕ, ਜਨਮ ਅਸਥਾਨ ਦੱਸੋ ਜੀ ?
ਉੱਤਰ : ਗੁਰੂ ਅਮਰਦਾਸ
ਸਾਹਿਬ ਜੀ ਦਾ ਜਨਮ ੨੪ ਸਤੰਬਰ ੧੫੩੪ ਵਿੱਚ ਲਾਹੌਰ ਵਿਖੇ ਮਾਤਾ ਦਇਆ ਕੌਰ ਜੀ ਅਤੇ ਪਿਤਾ ਹਰੀ ਦਾਸ
ਜੀ ਦੇ ਘਰ ਹੋਇਆ !
ਪ੍ਰਸ਼ਨ : ਗੁਰੂ ਅਮਰਦਾਸ
ਸਾਹਿਬ ਜੀ ਬਚਪਨ ਵਿੱਚ ਆਪਣੀ ਨਾਨੀ ਕੋਲ ਕਿੱਥੇ ਰਹਿੰਦੇ ਸੀ ਅਤੇ ਕੀ ਵੇਚਦੇ ਸੀ ?
ਉੱਤਰ : ਗੁਰੂ ਅਮਰਦਾਸ
ਸਾਹਿਬ ਜੀ ਬਾਸਰਕੇ ਵਿਖੇ ਘੁੰਗਣੀਆਂ ਵੇਚਦੇ ਸਨ
ਪ੍ਰਸ਼ਨ : ਗੁਰੂ ਅਮਰਦਾਸ
ਸਾਹਿਬ ਜੀ ਦੇ ਪਤਨੀ (ਗੁਰੂ ਕੇ ਮਹਿਲ) ਅਤੇ ਸੰਤਾਨ ਦਾ ਨਾਮ ਦੱਸੋ ਜੀ ?
ਉੱਤਰ : ਪ੍ਰਿਥੀ ਚੰਦ,
ਮਹਾਦੇਵ ਅਤੇ (ਗੁਰੂ) ਅਰਜਨ
ਪ੍ਰਸ਼ਨ : ਸ੍ਰੀ ਗੁਰੂ
ਗ੍ਰੰਥ ਸਾਹਿਬ ਜੀ ਵਿੱਚ ਸ੍ਰੀ ਗੁਰੂ ਅਮਰਦਾਸ ਸਾਹਿਬ ਜੀ ਦੀਆਂ ਕਿੰਨੀਆਂ ਵਾਰਾਂ ਹਨ ?
ਉੱਤਰ : ਅਠ (੮) ਵਾਰਾਂ
ਪ੍ਰਸ਼ਨ : ਗੁਰੂ ਰਾਮਦਾਸ
ਸਾਹਿਬ ਜੀ ਦੇ ਕਿਸ ਸ਼ਬਦ ਵਿੱਚ “ਰਹਾਓ” ਦੀ
ਵਰਤੋ ਸਭ ਤੋਂ ਵੱਧ ਹੋਈ ਹੈ ?
ਉੱਤਰ : “ਹਰਿ ਹਰਿ ਉਤਮੁ ਨਾਮੁ ਹੈ ਜਿਨਿ ਸਿਰਿਆ ਸਭੁ ਕੋਇ ਜੀਉ ॥”
(ਸਿਰੀਰਾਗੁ ਮਹਲਾ ੪ ਵਣਜਾਰਾ, ਅੰਗ- ੮੧,੮੨)
ਪ੍ਰਸ਼ਨ : ਗੁਰੂ ਰਾਮਦਾਸ
ਸਾਹਿਬ ਜੀ ਨੇ ਕਿਸ ਗੁਰਸਿੱਖ ਨੂ “ਗੁਰੂ ਕਾ ਸ਼ਾਹ” ਕਹਿ ਕੇ ਨਿਵਾਜਿਆ ਸੀ ?
ਉੱਤਰ : ਭਾਈ ਸੋਮਾ ਜੀ
ਪ੍ਰਸ਼ਨ : ਗੁਰੂ ਅਮਰਦਾਸ
ਜੀ ਦੇ ਹੁਕਮ ਅਨੁਸਾਰ “ਗੁਰੂ ਰਾਮਦਾਸ ਸਾਹਿਬ ਜੀ” ਨੇ ਕਿਹੜਾ ਨਗਰ ਵਸਾਇਆ ?
ਉੱਤਰ : “ਗੁਰੂ ਕਾ ਚੱਕ” ਜੋ
ਕਿ ਬਾਅਦ ਵਿੱਚ ਰਾਮਦਾਸਪੁਰ ਅਤੇ ਅਜੋਕੇ ਸਮੇਂ ਵਿੱਚ ਅੰਮ੍ਰਿਤਸਰ ਸਾਹਿਬ ਦੇ ਨਾਮ ਨਾਲ ਜਾਣਿਆ
ਜਾਂਦਾ ਹੈ
ਪ੍ਰਸ਼ਨ : ਗੁਰੂ ਰਾਮਦਾਸ ਸਾਹਿਬ ਜੀ ਨੇ ਆਪਣੇ ਬਚਪਨ ਤੇ ਅਨਾਥ
ਅਵਸਥਾ ਤੋਂ ਗੁਰੂ ਪਦਵੀ ਤੱਕ ਪਹੁੰਚਣ ਬਾਰੇ ਆਪਣੀ ਬਾਣੀ ਵਿੱਚ ਕਿਸ ਤਰ੍ਹਾਂ ਬਿਆਨ ਕੀਤਾ ਹੈ ?
ਅੰਗ ਵੀ ਦੱਸੋ ?
ਉੱਤਰ : “ਜੋ ਹਮਰੀ ਬਿਧਿ ਹੋਤੀ ਮੇਰੇ ਸਤਿਗੁਰਾ ਸਾ ਬਿਧਿ ਤੁਮ ਹਰਿ ਜਾਣਹੁ
ਆਪੇ ॥
ਹਮ ਰੁਲਤੇ ਫਿਰਤੇ ਕੋਈ ਬਾਤ ਨ ਪੂਛਤਾ ਗੁਰ ਸਤਿਗੁਰ ਸੰਗਿ ਕੀਰੇ ਹਮ ਥਾਪੇ ॥”
(ਗਉੜੀ ਬੈਰਾਗਣਿ ਮਹਲਾ ੪ ॥, ਅੰਗ-੧੬੭)
ਪ੍ਰਸ਼ਨ : ਗੁਰੂ ਰਾਮਦਾਸ
ਸਾਹਿਬ ਜੀ ਨੇ ਗੁਰੂ ਬਣਨ ਦਾ ਜ਼ਿਕਰ ਕਿਸ ਬਾਣੀ ਵਿੱਚ ਕੀਤਾ ਹੈ ? ਬਾਣੀ ਦਾ ਨਾਮ, ਪੰਕਤੀ, ਅੰਗ
ਅਤੇ ਲਿਖਤਕਾਰ ਦਾ ਨਾਮ ਵੀ ਦੱਸੋ ?
ਉੱਤਰ : ਰਾਮਕਲੀ ਸਦੁ
- ਭਗਤ ਸੁੰਦਰ ਜੀ
“ਹਰਿ ਭਾਇਆ ਸਤਿਗੁਰੁ ਬੋਲਿਆ ਹਰਿ ਮਿਲਿਆ ਪੁਰਖੁ ਸੁਜਾਣੁ ਜੀਉ ॥
ਰਾਮਦਾਸ ਸੋਢੀ ਤਿਲਕੁ ਦੀਆ
ਗੁਰ ਸਬਦੁ ਸਚੁ ਨੀਸਾਣੁ ਜੀਉ ॥੫॥
” ( ਅੰਗ-੯੨੩)
ਪ੍ਰਸ਼ਨ : ਗੁਰੂ ਰਾਮਦਾਸ
ਸਾਹਿਬ ਜੀ ਦੀਆਂ ਕੋਈ ੫ ਬਾਣੀਆਂ ਦੇ ਨਾਮ ਦੱਸੋ ਜੀ ?
ਉੱਤਰ : ਪਹਿਰੇ,
ਵਣਜਾਰਾ, ਕਰ੍ਹਾਲੇ, ਘੋੜੀਆ, ਸੋਲਹੇ
ਪ੍ਰਸ਼ਨ : ਗੁਰੂ ਰਾਮਦਾਸ ਸਾਹਿਬ ਜੀ ਅਨੁਸਾਰ ਸਿੱਖ ਦੀ ਪਰਿਭਾਸ਼ਾ/ਜੀਵਨ-ਜਾਚ ਕੀ ਹੈ ? ਗੁਰਬਾਣੀ ਦਾ ਪ੍ਰਮਾਣ ਦਿਓ ਜੀ ?
ਪ੍ਰਸ਼ਨ : ਗੁਰੂ ਰਾਮਦਾਸ ਸਾਹਿਬ ਜੀ ਅਨੁਸਾਰ ਸਿੱਖ ਦੀ ਪਰਿਭਾਸ਼ਾ/ਜੀਵਨ-ਜਾਚ ਕੀ ਹੈ ? ਗੁਰਬਾਣੀ ਦਾ ਪ੍ਰਮਾਣ ਦਿਓ ਜੀ ?
ਉੱਤਰ : ਗੁਰ ਸਤਿਗੁਰ ਕਾ
ਜੋ ਸਿਖੁ ਅਖਾਏ ਸੁ ਭਲਕੇ ਉਠਿ ਹਰਿ ਨਾਮੁ ਧਿਆਵੈ ॥ (ਅੰਗ-੩੦੫)
ਪ੍ਰਸ਼ਨ : ਗੁਰੂ ਰਾਮਦਾਸ
ਸਾਹਿਬ ਜੀ ਨੇ ਗੁਰੂ ਘਰ ਲਈ ਮਾਇਆ ਦੀ ਲੋੜ ਨੂੰ ਪੂਰਾ ਕਰਨ ਲਈ ਕਿਹੜੀ ਪ੍ਰਥਾ ਸ਼ੁਰੂ ਕੀਤੀ ? ਕਿਸ
ਗੁਰੂ ਸਾਹਿਬਾਨ ਨੇ ਇਹ ਪ੍ਰਥਾ ਹਮੇਸ਼ਾ ਲਈ ਬੰਦ ਕੀਤੀ ਅਤੇ ਕਿਓਂ ?
ਉੱਤਰ : ਗੁਰੂ ਰਾਮਦਾਸ
ਸਾਹਿਬ ਜੀ ਨੇ ਮਸੰਦ ਪ੍ਰਥਾ ਆਰੰਭ ਕੀਤੀ ਗਈ ! ਇਹ ਮਸੰਦ ਦੂਰ-ਦਰੇੜੇ ਰਹਿਣ ਵਾਲੇ
ਸ਼ਰਧਾਵਾਨ-ਗੁਰਸਿਖਾਂ ਪਾਸੋ ਉਹਨਾਂ ਦੀ ਮਰਜੀ ਅਨੁਸਾਰ ਦਸਵੰਦ ਪ੍ਰਾਪਤ ਕਰ ਕੇ ਗੁਰੂ ਘਰ ਪਹੁੰਚਾਉਂਦੇ
ਸਨ !
ਕਲਗੀਧਰ ਦਸਮੇਸ਼ ਪਿਤਾ
ਗੁਰੂ ਗੋਬਿੰਦ ਸਿੰਘ ਸਾਹਿਬ ਜੀ ਨੇ ਇਸ ਪ੍ਰਥਾ ਨੂੰ ਸਦਾ ਲਈ ਬੰਦ ਕਰ ਦਿੱਤਾ ਤਾਂ ਜੋ ਲੋਕ ਉਹਨਾਂ
ਲਾਲਚੀ ਬਣ ਚੁੱਕੇ ਮਸੰਦਾਂ ਦੇ ਚੰਗੁਲ ਵਿੱਚੋਂ ਨਿਕਲ ਸਕਣ ! ਇਹ ਮਸੰਦ ਸਮੇਂ ਦੇ ਬੀਤਦੇ ਬੇਥਾਹ
ਲਾਲਚੀ ਬਣ ਚੁੱਕੇ ਸਨ ਜੋ ਕਿ ਗੁਰੂ ਘਰ ਦੇ ਨਾਮ ਤੇ ਸੰਗਤ ਤੋਂ ਮਾਇਆ ਇਕਠੀ ਕਰ ਕੇ ਦੁਰ-ਵਰਤੋਂ
ਕਰਦੇ ਸਨ !
ਪ੍ਰਸ਼ਨ : ਗੁਰੂ ਅਰਜਨ
ਸਾਹਿਬ ਜੀ ਦੇ ਪ੍ਰਕਾਸ਼ ਅਸਥਾਨ, ਪਤਨੀ (ਗੁਰੂ ਕੇ ਮਹਿਲ) ਅਤੇ ਸੰਤਾਨ ਦੇ ਨਾਮ, ਗੁਰਤਾ-ਗੱਦੀ
ਅਸਥਾਨ ਅਤੇ ਜੋਤੀ-ਜੋਤਿ ਅਸਥਾਨ ਬਾਰੇ ਦੱਸੋ ?
ਉੱਤਰ : ਪ੍ਰਕਾਸ਼ ਅਸਥਾਨ – ਗੋਇੰਦਵਾਲ ਸਹਿਬ
ਗੁਰਤਾ-ਗੱਦੀ ਅਸਥਾਨ –
ਅੰਮ੍ਰਿਤਸਰ ਸਹਿਬ
ਜੋਤੀ-ਜੋਤਿ ਅਸਥਾਨ –
ਲਾਹੋਰ
ਪਤਨੀ (ਗੁਰੂ ਕੇ ਮਹਿਲ) –
ਮਾਤਾ ਗੰਗਾ ਜੀ
ਸੰਤਾਨ – ਗੁਰੂ
ਹਰਗੋਬਿੰਦ ਸਹਿਬ ਜੀ
ਪ੍ਰਸ਼ਨ : ਗੁਰੂ ਅਰਜਨ
ਸਹਿਬ ਜੀ ਦੇ ਨਾਨਾ ਜੀ ਕੌਣ ਸਨ ? ਬਚਪਨ ਵਿੱਚ ਆਪ ਜੀ ਨੂੰ ਉਹਨਾਂ ਪਾਸੋ ਇੱਕ ਖਿਤਾਬ ਦਿੱਤਾ ਗਿਆ
ਸੀ, ਉਸ ਬਾਰੇ ਦੱਸੋ ?
ਉੱਤਰ : ਤੀਜੀ
ਪਾਤਸ਼ਾਹੀ “ਧੰਨ ਧੰਨ ਸ੍ਰੀ ਗੁਰੂ ਅਮਰਦਾਸ ਸਹਿਬ ਜੀ” (ਗੁਰ) ਅਰਜਨ ਸਹਿਬ ਜੀ ਦੇ ਨਾਨਾ ਜੀ ਸਨ !
ਗੁਰੂ ਅਰਮਦਾਸ ਸਹਿਬ ਜੀ
ਨੇ ਪੰਚਮ ਪਾਤਸ਼ਾਹ ਗੁਰੂ ਅਰਜਨਾ ਸਹਿਬ ਜੀ ਨੂੰ “
ਦੋਹੀਤਾ ਬਾਣੀ ਕਾ ਬੋਹੀਤਾ “ ਕਿਹ ਕੇ ਸੰਬੋਧਨ ਕੀਤਾ ਸੀ, ਜਿਸ ਦੇ ਅਰਥ ਹਨ “ਗੁਰੂ ਸਹਿਬ ਜੀ ਦਾ ਦੋਹਤਾ (ਗੁਰੂ ਅਰਜਨ ਸਹਿਬ ਜੀ) ਬਾਣੀ ਦਾ
ਬੋਹਿਥ (ਜਹਾਜ) ਹੋਵੇਗਾ !
ਗੁਰੂ ਅਰਜਨ ਸਹਿਬ ਪ੍ਰਤਖ
ਰੂਪ ਵਿੱਚ ਬਾਣੀ ਦੇ ਬੋਹੀਤਾ ਹੋਏ ਹਨ ! ਆਪ ਜੀ ਨੇ ਸ੍ਰੀ ਆਦਿ ਗਰੰਥ ਸਹਿਬ ਜੀ ਦੀ ਸੰਪੂਰਨਤਾ
ਕਰਵਾਈ ਅਤੇ ਆਪ ਜੀ ਨੇ ਸਭ ਤੋ ਵੱਧ ਬਾਣੀ ਵੀ ਉਚਾਰੀ !
ਪ੍ਰਸ਼ਨ : ਗੁਰੂ ਅਰਜਨ
ਸਹਿਬ ਜੀ ਨੇ ਅੰਮ੍ਰਿਤਸਰ ਸਰੋਵਰ ਦੇ ਵਿਚੋ-ਵਿੱਚ ਦਰਬਾਰ ਸਹਿਬ, ਸ੍ਰੀ ਹਰਮੰਦਿਰ ਸਹਿਬ ਦੀ ਨੀਂਹ
ਕਿਸ ਕੋਲੋਂ ਅਤੇ ਕਦੋਂ ਰਖਵਾਈ ?
ਉੱਤਰ : ਸੰਨ ੧੫੮੮ ਈ:
(ਸੰਮਤ ੧੬੪੫) ਵਿੱਚ ਸਾਈ ਮੀਆਂ ਮੀਰ ਜੀ ਪਾਸੋਂ ਰਖਵਾਈ ਜੋ ਕਿ ਇੱਕ ਮੁਸਲਿਮ ਪੀਰ ਸਨ ! ਆਪ ਜੀ ਦਾ
ਪੂਰਾ ਨਾਮ “ਸ਼ੇਖ ਮੁਹੰਮਦ ਮੀਰ ਸ਼ਾਹ” ਸੀ !
ਉੱਤਰ : ਸ੍ਰੀ ਗੁਰੂ ਗ੍ਰੰਥ ਸਹਿਬ ਜੀ ਵਿੱਚ ਗੁਰੂ ਅਰਜਨ ਸਹਿਬ ਜੀ ਦੁਆਰਾ ਉਚਾਰੀਆਂ
·
ਕੁੱਲ ੬
ਵਾਰਾਂ ਹਨ ! ਰਾਗ ਗਉੜੀ, ਰਾਗ ਗੁਜਰੀ, ਰਾਗ ਜੈਤਸਰੀ, ਰਾਗ ਰਾਮਕਲੀ, ਰਾਗ ਮਾਰੂ ਅਤੇ ਰਾਗ ਬਸੰਤ
ਵਿਚ ਉਛਾਰੀਆਂ ਗਈਆਂ ਹਨ !
·
ਕੁੱਲ
੨੩੧੨ ਸ਼ਬਦ ਹਨ (ਕਈ ਥਾਵਾਂ ਉੱਤੇ ੨੩੦੪, ੨੨੧੬, ੨੩੧੩, ੨੨੧੮ ਵੀ ਦੱਸੇ ਗਏ ਹਨ)
ਉੱਤਰ : ਸਾਰੰਦਾ
ਪ੍ਰਸ਼ਨ : ਗੁਰੂ ਅਰਜਨ ਸਹਿਬ ਜੀ ਦੇ ਦਰਬਾਰ ਵਿੱਚ ਕਿਰਤਾਂ ਕਰਨ ਵਾਲੇ ੨ ਭਰਾ ਕੌਣ ਸਨ ?
ਉੱਤਰ : ਭਾਈ ਸੱਤਾ ਜੀ ਅਤੇ ਭਾਈ ਬਲਵੰਡ ਜੀ
No comments:
Post a Comment