ਮਾਨਵੀ ਗੁਣਾਂ ਦਾ ਮੁਜੱਸਮਾ-ਦਸਮ ਪਿਤਾ ਦਾ ਲਾਡਲਾ ਪੀਰ ਬੁੱਧੂ ਸ਼ਾਹ
ਸਿੱਖ ਇਤਿਹਾਸ ਵਿਚ ਪੀਰ ਬੁੱਧੂ ਸ਼ਾਹ ਜੀ ਦਾ ਨਾਮ ਬੜੇ ਹੀ ਪਿਆਰ ਅਤੇ ਸਤਿਕਾਰ ਨਾਲ ਲਿਆ ਜਾਂਦਾ ਹੈ। ਇਹ ਉਹ ਮਹਾਨ ਸ਼ਖ਼ਸੀਅਤ ਹਨ, ਜਿਨ੍ਹਾਂ ਨੇ ਧਰਮ ਦੇ ਸਹੀ ਅਰਥਾਂ ਨੂੰ ਪਛਾਣਿਆ ਅਤੇ ਉਸੇ ਰਾਹ ਤੇ ਚੱਲੇ। ਭਾਵੇਂ ਕਿ ਉਨ੍ਹਾਂ ਨੂੰ ਇਸ ਕੰਮ ਵਿਚ ਆਪਣੇ ਹਮ-ਮਜ਼੍ਹਬੀ ਲੋਕਾਂ ਦੇ ਵਿਰੋਧ ਦਾ ਸਾਹਮਣਾ ਵੀ ਕਰਨਾ ਪਿਆ, ਪਰ ਫਿਰ ਵੀ ਉਹ ਮਜ਼ਬੂਤ ਇਰਾਦੇ ਤੇ ਦ੍ਰਿੜ ਨਿਸ਼ਚੇ ਨਾਲ ਇਸ ਰਾਹ ਤੇ ਚੱਲਦੇ ਰਹੇ। ਗੁਰੂ ਨਾਨਕ ਸਾਹਿਬ ਜੀ ਦੇ ਮਹਾਂਵਾਕ
"ਇਤੁ ਮਾਰਗਿ ਪੈਰੁ ਧਰੀਜੈ--
ਸਿਰੁ ਦੀਜੈ ਕਾਣਿ ਨ ਕੀਜੈ"
ਅਨੁਸਾਰ ਚੱਲਦੇ ਹੋਏ ਆਪ ਜੀ ਨੇ ਆਪਣਾ ਸਭ ਕੁਝ ਗੁਰੂ-ਚਰਨਾਂ ਵਿਚ ਅਰਪਣ ਕਰ ਦਿੱਤਾ ਅਤੇ ਸ਼ਹੀਦੀ ਪ੍ਰਾਪਤ ਕੀਤੀ।

ਜਨਮ
ਪੀਰ ਬੁੱਧੂ ਸ਼ਾਹ ਜੀ ਦਾ ਜਨਮ 1647 ਈ. ਨੂੰ ਸਢੌਰਾ ਵਿਖੇ ਹੋਇਆ। ਆਪ ਜੀ ਦਾ ਪਹਿਲਾ ਨਾਮ ਸੱਯਦ ਸ਼ਾਹ ਬਦਰੁੱਦੀਨ ਸੀ, ਕਿਉਂਕਿ ਆਪ ਰੱਜੇ-ਪੁੱਜੇ ਸੱਯਦ ਖਾਨਦਾਨ ਵਿਚੋਂ ਸਨ। ਘਰ ਦੇ ਵਿਚ ਅਮੀਰੀ ਹੋਣ ਦੇ ਬਾਵਜੂਦ ਵੀ "ਬਦਰੁੱਦੀਨ ਦਾ ਝੁਕਾਉ ਵਧੇਰੇ ਕਰਕੇ ਰੁਹਾਨੀਅਤ ਵੱਲ ਸੀ। ਉਸ ਅੰਦਰ ਰੱਬ ਨੂੰ ਪੂਜਣ ਦੀ ਤੀਬਰ ਇੱਛਾ ਸੀ। ਉਹ ਬਹੁਤ ਘੱਟ ਬੋਲਦਾ ਸੀ ਅਤੇ ਘਰੇਲੂ ਕੰਮਾਂ ਵਿਚ ਕੋਈ ਦਿਲਚਸਪੀ ਨਹੀਂ ਸੀ ਲੈਂਦਾ। ਇਸੇ ਕਰਕੇ ਸਢੌਰੇ ਦੇ ਵਸਨੀਕ ਬਦਰੁੱਦੀਨ ਨੂੰ ਬੁੱਧੂ ਕਹਿ ਕੇ ਬੁਲਾਉਣ ਲੱਗੇ।"1 ਵੱਡੇ ਹੋ ਕੇ ਆਪ ਪੀਰ ਬੁੱਧੂ ਸ਼ਾਹ ਜੀ ਦੇ ਨਾਮ ਨਾਲ ਜਾਣੇ ਜਾਣ ਲੱਗੇ। ਆਪ ਜੀ ਦਾ ਵਿਆਹ ਸੱਯਦ ਖਾਂ ਦੀ ਭੈਣ ਨਸੀਰਾਂ ਨਾਲ ਹੋਇਆ, ਜਿਸ ਤੋਂ ਪਰਮਾਤਮਾ ਨੇ ਚਾਰ ਪੁੱਤਰਾਂ ਦੀ ਦਾਤ ਬਖਸ਼ੀ-- ਸੱਯਦ ਅਸ਼ਰਫ, ਸੱਯਦ ਮੁਹੰਮਦ ਸ਼ਾਹ, ਸੱਯਦ ਮੁਹੰਮਦ ਬਖਸ਼ ਅਤੇ ਸੱਯਦ ਸ਼ਾਹ ਹੁਸੈਨ।
ਗੁਰੂ ਗੋਬਿੰਦ ਸਿੰਘ ਜੀ ਨਾਲ ਮਿਲਾਪ
"ਸੁਨਿ ਕਰ ਜੋਰਤਿ ਬਾਕ ਬਖਾਨੋ।
ਸੱਯਦ ਜਾਤਿ ਦੇਹ ਕੀ ਜਾਨੋ।
ਸ਼ਹਿਰ ਸਢੌਰੇ ਮਹਿˆ ਘਰ ਅਹੈਂ।
ਬੁੱਧੂ ਸ਼ਾਹ ਨਾਮ ਜਗ ਕਹੈ।
ਮਹਿਮਾ ਸੁਨੀ ਘਨੀ ਬਹੁ ਦਿਨ ਤੇ।
ਚਹਤਿ ਮਿਲਨਿ ਕੋ ਪ੍ਰੀਤੀ ਮਨ ਤੇ।
ਅਬਿ ਹਜ਼ੂਰ ਕੇ ਮੇਲਨਿ ਕੀਨਿ। ਬਨਹਿ ਨ ਬਿਛੁਰਨਿ ਮੈਂ ਲਖਿ ਲੀਨਿ। "
(ਸ੍ਰੀ ਗੁਰ ਪ੍ਰਤਾਪ ਸੂਰਜ ਗ੍ਰੰਥ, ਰਿਤੁ 1 ਅੰਸੂ 49, ਪੰਨਾ 4686)
ਪੀਰ ਬੁੱਧੂ ਸ਼ਾਹ ਜੀ ਨੇ ਗੁਰੂ ਸਾਹਿਬ ਜੀ ਨਾਲ ਆਤਮਾ ਅਤੇ ਪਰਮਾਤਮਾ ਬਾਰੇ ਹੋਰ ਬਹੁਤ ਸਾਰੀ ਚਰਚਾ ਕੀਤੀ ਅਤੇ ਗੁਰੂ ਜੀ ਦੀ ਸੰਗਤ ਵਿਚ ਰਹਿ ਕੇ ਉਨ੍ਹਾਂ ਦਾ ਮਨ ਸ਼ਾਂਤ ਹੋ ਗਿਆ। ਕੁਝ ਚਿਰ ਇਵੇਂ ਹੀ ਅਧਿਆਤਮਿਕ ਰਸ ਪੀਣ ਤੋਂ ਬਾਅਦ ਪੀਰ ਬੁੱਧੂ ਸ਼ਾਹ ਜੀ ਵਾਪਸ ਸਢੌਰੇ ਆ ਗਏ। ਸਢੌਰੇ ਰਹਿੰਦਿਆਂ ਜਦੋਂ ਕੁਝ ਸਮਾਂ ਬੀਤਿਆ ਤਾਂ ਇਕ ਦਿਨ ਬਾਦਸ਼ਾਹ ਔਰੰਗਜ਼ੇਬ ਦੀ ਫੌਜ ਦੇ ਪੰਜ ਸੌ ਸਿਪਾਹੀ ਆਪ ਜੀ ਕੋਲ ਆਏ ਤੇ ਬੇਨਤੀ ਕੀਤੀ ਕਿ ਬਾਦਸ਼ਾਹ ਨੇ ਸਾਨੂੰ ਫੌਜ ਵਿਚੋਂ ਕੱਢ ਦਿੱਤਾ ਹੈ ਅਤੇ ਨਾਲ ਹੀ ਇਹ ਵੀ ਹੁਕਮ ਕਰ ਦਿੱਤਾ ਹੈ ਕਿ ਕੋਈ ਵੀ ਇਨ੍ਹਾਂ ਨੂੰ ਨੌਕਰੀ ਉੱਤੇ ਨਾ ਰੱਖੇ। ਇਸ ਕਰਕੇ ਅਸੀਂ ਹੁਣ ਰੋਜ਼ੀ-ਰੋਟੀ ਤੋਂ ਲਾਚਾਰ ਹੋ ਗਏ ਹਾਂ ਅਤੇ ਅਸੀਂ ਆਪਣੀਆਂ ਪਹਿਨਣ ਤੇ ਖਾਣ-ਪੀਣ ਦੀਆਂ ਸਾਰੀਆਂ ਵਸਤੂਆਂ ਖਰਚ ਕਰ ਦਿੱਤੀਆਂ ਹਨ। ਹੁਣ ਤਾਂ ਸਾਡੀ ਹਥਿਆਰ ਤੱਕ ਵੇਚਣ ਦੀ ਨੌਬਤ ਵੀ ਆ ਗਈ ਹੈ। ਸਾਡੇ ਤੇ ਰਹਿਮ ਕਰੋ ਤੇ ਸਾਨੂੰ ਅਜਿਹੇ ਵਿਅਕਤੀ ਕੋਲ ਨੌਕਰੀ ਉੱਤੇ ਰਖਵਾਓ, ਜੋ ਔਰੰਗਜ਼ੇਬ ਤੋਂ ਨਾ ਡਰੇ। ਸਾਨੂੰ ਤਾਂ ਅਜਿਹਾ ਕੋਈ ਵੀ ਵਿਅਕਤੀ ਨਜ਼ਰ ਨਹੀਂ ਆ ਰਿਹਾ। ਇਹ ਸੁਣ ਕੇ ਪੀਰ ਜੀ ਸੋਚ ਵਿੱਚ ਪੈ ਗਏ ਅਤੇ ਕੁਝ ਚਿਰ ਸੋਚ ਕੇ ਕਿਹਾ ਅਜਿਹੀ ਇਕੋ ਹੀ ਸ਼ਖ਼ਸੀਅਤ ਹੈ, ਜੋ ਕਿ ਕਿਸੇ ਦੁਨਿਆਵੀ ਬਾਦਸ਼ਾਹ ਤੋਂ ਨਹੀਂ ਡਰਦੇ ਅਤੇ ਤੁਹਾਨੂੰ ਸਾਰਿਆਂ ਨੂੰ ਨੌਕਰੀ ਵੀ ਦੇ ਸਕਦੇ ਹਨ। ਉਨ੍ਹਾਂ ਦਾ ਇਸ਼ਾਰਾ ਗੁਰੂ ਨਾਨਕ ਸਾਹਿਬ ਜੀ ਦੀ ਦਸਵੀਂ ਜੋਤਿ " ਗੁਰੂ ਗੋਬਿੰਦ ਸਿੰਘ ਜੀ " ਵੱਲ ਸੀ--
ਸ਼੍ਰੀ ਨਾਨਕ ਗਾਦੀ ਪਰ ਅਹੈ।
ਸੋ ਨਹਿˆ ਤ੍ਰਾਸ ਕਿਸੂ ਤੇ ਲਹੈ।
ਰਾਖਿ ਸਕਹਿ ਤੁਮ ਕੋ ਗੁਰ ਸੋਈ।
ਅਪਰ ਬਿਖੈ ਨਿਸ਼ਚੈ ਨਹਿˆ ਕੋਈ।
(ਉਹੀ, ਰਿਤੁ 2 ਅੰਸੂ 1, ਪੰਨਾ 4699)
ਸ਼੍ਰੀ ਨਾਨਕ ਗਾਦੀ ਪਰ ਅਹੈ।
ਸੋ ਨਹਿˆ ਤ੍ਰਾਸ ਕਿਸੂ ਤੇ ਲਹੈ।
ਰਾਖਿ ਸਕਹਿ ਤੁਮ ਕੋ ਗੁਰ ਸੋਈ।
ਅਪਰ ਬਿਖੈ ਨਿਸ਼ਚੈ ਨਹਿˆ ਕੋਈ।
(ਉਹੀ, ਰਿਤੁ 2 ਅੰਸੂ 1, ਪੰਨਾ 4699)
ਪੀਰ ਬੁੱਧੂ ਸ਼ਾਹ ਜੀ ਉਨ੍ਹਾਂ ਨੂੰ ਪਾਉਂਟਾ ਸਾਹਿਬ ਗੁਰੂ ਜੀ ਕੋਲ ਲੈ ਆਏ ਅਤੇ ਉਨ੍ਹਾਂ (ਗੁਰੂ ਜੀ)ਨੂੰ ਬੇਕਾਰ ਹੋਏ ਪਠਾਣ ਸਿਪਾਹੀਆਂ ਨੂੰ ਨੌਕਰੀ ਤੇ ਰੱਖਣ ਲਈ ਬੇਨਤੀ ਕੀਤੀ। ਗੁਰੂ ਜੀ ਮੰਨ ਗਏ ਅਤੇ ਉਨ੍ਹਾਂ ਸਾਰਿਆਂ ਨੂੰ ਆਪਣੀ ਫੌਜ ਵਿਚ ਨੌਕਰੀ ਦੇ ਦਿੱਤੀ। ਉਨ੍ਹਾਂ ਵਿਚ "ਚਾਰ ਸਰਦਾਰਾਂ ਕਾਲੇ ਖਾਂ, ਭੀਖਮ ਖਾਂ, ਨਿਜਾਬਤ ਖਾਂ ਅਤੇ ਉਮਰ ਖਾਂ ਨੂੰ ਤਾਂ ਪੰਜ ਰੁਪਏ ਪ੍ਰਤੀ ਦਿਨ ਅਤੇ ਬਾਕੀ ਸਾਰਿਆਂ ਨੂੰ ਇਕ ਰੁਪਈਆ ਪ੍ਰਤੀ ਦਿਨ ਦੇ ਹਿਸਾਬ ਨਾਲ ਨੌਕਰ ਰੱਖਿਆ ਗਿਆ।"
2. ਗੁਰੂ ਸਾਹਿਬ ਪਾਉਂਟੇ ਦੀ ਧਰਤੀ ਤੇ ਸਿੱਖ ਸਿਪਾਹੀਆਂ ਨੂੰ ਯੁੱਧ ਸਿੱਖਿਆ ਦਿੰਦੇ। ਇਸ ਦੇ ਨਾਲ ਹੀ ਇਸ ਧਰਤੀ ਤੇ ਬਹੁਤ ਸਾਰਾ ਸਾਹਿਤ ਵੀ ਲਿਖਿਆ। ਪਰ ਗੁਰੂ ਸਾਹਿਬ ਸੰਬੰਧੀ ਪਹਾੜੀ ਰਾਜਿਆਂ ਵਿਚ ਬਹੁਤ ਸਾਰੇ ਭੁਲੇਖੇ ਪਾਏ ਗਏ ਤੇ ਉਹ ਲਗਾਤਾਰ ਗੁਰੂ ਜੀ ਦੀ ਸ਼ਕਤੀ ਨੂੰ ਘੱਟ ਕਰਨ ਦੇ ਜਤਨਾਂ ਵਿਚ ਲੱਗੇ ਰਹਿੰਦੇ। ਬਿਲਾਸਪੁਰ ਦੇ ਰਾਜੇ ਭੀਮ ਚੰਦ ਨੇ ਇਸ ਕੰਮ ਵਿਚ ਮਹੱਤਵਪੂਰਨ ਭੂਮਿਕਾ ਨਿਭਾਈ। ਉਸ ਨੇ ਆਪਣੇ ਕੁੜਮ ਸ੍ਰੀਨਗਰ (ਗੜ੍ਹਵਾਲ) ਦੇ ਰਾਜੇ ਫਤਿਹ ਸ਼ਾਹ ਨੂੰ ਵੀ ਇਸ ਕੰਮ ਵਿਚ ਨਾਲ ਚੱਲਣ ਲਈ ਪ੍ਰੇਰਿਆ। ਰਾਜਾ ਫਤਿਹ ਸ਼ਾਹ ਗੁਰੂ ਜੀ ਦਾ ਸ਼ਰਧਾਲੂ ਹੋਣ ਕਰਕੇ ਭੀਮ ਚੰਦ ਨੂੰ ਇਸ ਕੰਮ ਤੋਂ ਪ੍ਰਹੇਜ਼ ਕਰਨ ਲਈ ਕਹਿੰਦਾ ਰਿਹਾ। ਪਰ ਉਸ ਨੂੰ ਭੀਮ ਚੰਦ ਦੇ ਅੜੀਅਲ ਵਤੀਰੇ ਅਤੇ ਰਿਸ਼ਤੇਦਾਰੀ ਕਾਰਨ ਨਾਲ ਚੱਲਣ ਲਈ ਮਜਬੂਰ ਹੋਣਾ ਪਿਆ। ਇਸ ਸੰਬੰਧੀ ਟਿੱਪਣੀ ਕਰਦੇ ਹੋਏ ਭਾਈ ਸੰਤੋਖ ਸਿੰਘ ਜੀ ਦੱਸਦੇ ਹਨ ਕਿ--
ਸਮਧੀ ਕੇ ਹਰਖਾਵਨਿ ਕਾਰਨ।
ਊਚੇ ਕੀਨਸਿ ਹੁਕਮ ਉਚਾਰਨਿ।
ਦੁਹਰਿ ਚੋਬ ਧੌਂਸਾ ਧੁੰਕਾਰਹੁ।
ਕਹਯੋ ਸਭਿਨਿ ਸੋਂ ਸ਼ਸਤ੍ਰ ਸੰਭਾਰਹੁ।
(ਰਿਤੁ 2 ਅੰਸੂ 20, ਪੰਨਾ 4772)

ਜਦੋਂ ਗੁਰੂ ਜੀ ਤੇ ਰਾਜਾ ਭੀਮ ਚੰਦ ਵਿਚਕਾਰ ਲੜਾਈ ਦੇ ਆਸਾਰ ਨਜ਼ਰ ਆਉਣ ਲੱਗੇ ਤਾਂ ਗੁਰੂ ਜੀ ਦੁਆਰਾ ਪੀਰ ਬੁੱਧੂ ਸ਼ਾਹ ਜੀ ਦੀ ਸਿਫਾਰਸ਼ ਤੇ ਭਰਤੀ ਕੀਤੇ ਹੋਏ ਪਠਾਣ ਪਿੱਛੇ ਹੱਟਣ ਲੱਗੇ।
ਉਹ ਵਾਰ ਵਾਰ ਗੁਰੂ ਜੀ ਤੋਂ ਵਿਦਾਇਗੀ ਲੈਣ ਦੀ ਗੱਲ ਕਰਨ ਲੱਗੇ ਅਤੇ ਇਸ ਲਈ ਉਨ੍ਹਾਂ ਆਪਣੇ ਸਾਕ-ਸੰਬੰਧੀਆਂ ਦੇ ਵਿਆਹਾਂ ਦਾ ਬਹਾਨਾ ਬਣਾਇਆ। ਜਦੋਂ ਉਹ ਇਸ ਗੱਲ ਤੇ ਅੜ ਹੀ ਗਏ ਤਾਂ ਗੁਰੂ ਜੀ ਨੇ ਉਨ੍ਹਾਂ ਨੂੰ ਰੁਕਣ ਲਈ ਜ਼ਿਆਦਾ ਜ਼ੋਰ ਨਾ ਲਗਾਇਆ, ਪਰ ਉਨ੍ਹਾਂ ਵਿਚੋਂ ਇੱਕ ਪਠਾਣ ਸਰਦਾਰ ਕਾਲੇ ਖ਼ਾਂ ਗੁਰੂ ਜੀ ਦਾ ਸਾਥ ਛੱਡਣ ਲਈ ਤਿਆਰ ਨਾ ਹੋਇਆ। ਗੁਰੂ ਜੀ ਨੇ ਪੀਰ ਬੁੱਧੂ ਸ਼ਾਹ ਜੀ ਕੋਲ ਇਕ ਪੱਤਰ ਰਾਹੀਂ ਇਸ ਗੱਲ ਤੇ ਗਿਲ਼ਾ ਵੀ ਕੀਤਾ ਕਿ
"ਤੇਰੇ ਨੌਕਰ ਕਰਵਾਏ ਪਠਾਣ ਸਾਡੇ ਕੋਲੋਂ ਤਨਖਾਹ ਲੈਂਦੇ ਰਹੇ, ਪਰ ਲੋੜ ਸਮੇਂ ਉਹ ਸਾਨੂੰ ਦਗ਼ਾ ਦੇ ਗਏ ਹਨ ਤੇ ਪਿੱਠ ਦਿਖਾ ਗਏ ਹਨ। ਸ਼ਾਇਦ ਉਹ ਪਹਾੜੀ ਰਾਜਿਆਂ ਦੀਆਂ ਬੇਸ਼ੁਮਾਰ ਫੌਜ਼ਾਂ ਤੋਂ ਡਰ ਗਏ ਹਨ। ਇਹ ਤਾਂ ਕਾਇਰ ਸਾਡੀਆਂ ਫੌਜਾਂ ਵਿਚ ਆ ਰਲ਼ੇ ਸਨ।"
3. ਭਾਈ ਸੰਤੋਖ ਸਿੰਘ ਜੀ ਵੀ ਇਸ ਸੰਬੰਧੀ ਦੱਸਦੇ ਹੋਏ ਲਿਖਦੇ ਹਨ ਕਿ:
ਉਪਾਲੰਭ ਬਹੁ ਤਿਸੈ ਪਠਾਏ।
ਨੌਕਰ ਜੇ ਪਠਾਨ ਰਖਵਾਏ।
ਪਾਵਿਤ ਰਹੇ ਰੋਜ਼ ਦਰਮਾਹਾ।
ਧਨ ਗਨ ਲੀਨਸਿ ਅਪਨੇ ਪਾਹਾ।
ਅਬਹਿ ਜੰਗ ਕੋ ਕਾਰਜ ਪਰ੍ਯੋ।
ਦੇਖਿ ਗੀਦੀਅਨ ਕੋ ਮਨ ਡਰ੍ਯੋ।
ਲਖਿ ਰਾਜਨ ਕੀ ਸੈਨ ਘਨੇਰੀ।
ਬਨਿ ਕਾਤੁਰ ਚਢਿਗੇ ਤਿਸ ਬੇਰੀ।
(ਰਿਤੁ 2 ਅੰਸੂ 22, ਪੰਨਾ 4780-81)

ਭੰਗਾਣੀ ਯੁੱਧ ਵਿਚ ਹਿੱਸਾ ਲੈਣਾ
ਜਦੋਂ ਬੁੱਧੂ ਸ਼ਾਹ ਜੀ ਨੂੰ ਇਸ ਗੱਲ ਦਾ ਪਤਾ ਲੱਗਾ ਤਾਂ ਉਹ ਵੀ ਤੁਰੰਤ ਆਪਣੇ ਪੁੱਤਰਾਂ ਅਤੇ ਮੁਰੀਦਾਂ ਸਮੇਤ ਗੁਰੂ ਜੀ ਕੋਲ ਆਉਣ ਦੀ ਤਿਆਰੀ ਕਰਨ ਲੱਗੇ।
ਜਦੋਂ ਪੀਰ ਬੁੱਧੂ ਸ਼ਾਹ ਜੀ ਪਹੁੰਚੇ ਤਾਂ ਭੰਗਾਣੀ ਦੇ ਸਥਾਨ ਤੇ ਘਮਸਾਣ ਦਾ ਯੁੱਧ ਚੱਲ ਰਿਹਾ ਸੀ। ਪੀਰ ਬੁੱਧੂ ਸ਼ਾਹ ਜੀ ਤੁਰੰਤ ਲੜਾਈ ਦੇ ਮੈਦਾਨ ਵਿਚ ਦੁਸ਼ਮਣ ਦੀਆਂ ਫੌਜਾਂ ਵਿਰੁੱਧ ਡਟ ਗਏ। ਉਨ੍ਹਾਂ ਦੇ ਪੁੱਤਰਾਂ ਅਤੇ ਮੁਰੀਦਾਂ ਨੇ ਲੜਾਈ ਦੇ ਮੈਦਾਨ ਵਿਚ ਬਹੁਤ ਬਹਾਦਰੀ ਦਿਖਾਈ। ਗੁਰੂ ਜੀ ਉਨ੍ਹਾਂ ਦੀ ਦ੍ਰਿੜ੍ਹਤਾ ਅਤੇ ਨਿਸ਼ਚੇ ਨੂੰ ਵੇਖ ਕੇ ਬਹੁਤ ਖੁਸ਼ ਹੋਏ, ਕਿਉਂਕਿ ਉਹ ਕੋਈ ਨਿਪੁੰਨ ਸਿਪਾਹੀ ਨਹੀਂ ਸਨ। ਪੀਰ ਬੁੱਧੂ ਸ਼ਾਹ ਜੀ ਦੇ ਦੋ ਸਪੁੱਤਰ ਅਤੇ ਅਨੇਕਾਂ ਮੁਰੀਦ ਜੰਗ ਵਿਚ ਸ਼ਹੀਦ ਹੋ ਗਏ ਪਰ ਉਨ੍ਹਾਂ ਨੇ ਸ਼ਹੀਦ ਹੋਣ ਤੋਂ ਪਹਿਲਾਂ ਦੁਸ਼ਮਣ ਦੇ ਬਹੁਤ ਸਾਰੇ ਸੈਨਿਕਾਂ ਨੂੰ ਵੀ ਸਦਾ ਦੀ ਨੀਂਦ ਸੁਆ ਦਿੱਤਾ। ਅਖੀਰ ਜਿੱਤ ਗੁਰੂ ਜੀ ਦੀ ਹੋਈ। ਉਨ੍ਹਾਂ ਨੇ ਪੀਰ ਬੁੱਧੂ ਸ਼ਾਹ ਜੀ ਦਾ ਵੇਲੇ ਸਿਰ ਸਹਾਇਤਾ ਦੇਣ ਕਰਕੇ ਧੰਨਵਾਦ ਕੀਤਾ।
ਉਨ੍ਹਾਂ ਨੇ ਇਸ ਮਹਾਨ ਕਾਰਜ ਦੇ ਬਦਲੇ ਅਤੇ ਪਿਆਰ ਦੀ ਪਈ ਇਸ ਸਾਂਝ ਉਂਤੇ ਸਦੀਵੀ ਮੋਹਰ ਲਾਉਂਦੇ ਹੋਏ, ਪੀਰ ਬੁੱਧੂ ਸ਼ਾਹ ਜੀ ਨੂੰ "ਇਕ ਸੁੰਦਰ ਪੁਸ਼ਾਕ ਅਤੇ ਇਕ ਆਪਣੇ ਹੱਥੀਂ ਲਿਖਿਆ ਹੁਕਮਨਾਮਾ ਬਖਸ਼ਿਆ। ਆਪਣੀ ਅੱਧੀ ਦਸਤਾਰ (ਪੱਗ) ਭੀ ਦੇ ਦਿੱਤੀ। ਪਰ ਬੁੱਧੂ ਸ਼ਾਹ ਜੀ ਨੇ ਉਹ ਕੰਘਾ ਆਪ ਮੰਗ ਕੇ ਲੈ ਲਿਆ, ਜੋ ਉਸ ਵੇਲੇ ਸਤਿਗੁਰੂ ਜੀ ਵਰਤ ਕੇ ਹਟੇ ਹੀ ਸਨ ਅਤੇ ਜਿਸ ਵਿਚ ਕੁਝ ਕੇਸ ਪਏ ਹੋਏ ਸਨ।"
4. ਗੁਰੂ ਸਾਹਿਬ ਜੀ ਪੀਰ ਬੁੱਧੂ ਸ਼ਾਹ ਜੀ ਦੇ ਪ੍ਰੇਮ ਅਤੇ ਸ਼ਰਧਾ ਤੋਂ ਬਹੁਤ ਖੁਸ਼ ਸਨ, ਇਸ ਕਰਕੇ ਉਹ ਪੀਰ ਜੀ ਨੂੰ ਮਿਲਣ ਵਾਸਤੇ ਉਨ੍ਹਾਂ ਕੋਲ, ਇੱਕ ਤੋਂ ਵੱਧ ਵਾਰ, ਸਢੌਰੇ ਵੀ ਗਏ। ਇਸ ਬਾਰੇ ਇਹ ਕਿਹਾ ਜਾਂਦਾ ਹੈ ਕਿ "ਭੱਲਾ ਖਾਨਦਾਨ ਦਾ ਇਕ ਮੁਖੀਆ ਗੁਰਬਖਸ਼ਾ ਗੁਰੂ ਸਾਹਿਬ ਨੂੰ ਆਮ ਤੌਰ ਤੇ ਪੀਰ ਬੁੱਧੂ ਸ਼ਾਹ ਜੀ ਦੇ ਘਰ ਹੀ ਮਿਲਿਆ ਕਰਦਾ ਸੀ। ਯਕੀਨ ਨਾਲ ਕਿਹਾ ਜਾਂਦਾ ਹੈ ਕਿ ਗੁਰੂ ਸਾਹਿਬ ਜੀ ਨੇ ਆਪਣੇ ਕਰ-ਕਮਲਾਂ ਨਾਲ ਗੁਰਬਖਸ਼ੇ ਨੂੰ ਪਾਹੁਲ ਬਖਸ਼ੀ ਸੀ, ਜਿਸ ਕਰਕੇ ਉਹ ਗੁਰਬਖਸ਼ ਸਿੰਘ ਦੇ ਨਾਮ ਨਾਲ ਪ੍ਰਸਿੱਧ ਹੋਇਆ।"
5. ਇਸੇ ਕਰਕੇ ਪੀਰ ਬੁੱਧੂ ਸ਼ਾਹ ਜੀ ਦੀ ਪਤਨੀ ਨਸੀਰਾਂ ਵੀ ਗੁਰੂ ਸਾਹਿਬ ਜੀ ਦਾ ਬਹੁਤ ਸਤਿਕਾਰ ਕਰਦੀ ਸੀ। ਕਿਹਾ ਜਾਂਦਾ ਹੈ ਕਿ ਪੀਰ ਬੁੱਧੂ ਸ਼ਾਹ ਜੀ ਦੀ ਪਤਨੀ ਦਾ ਭਰਾ ਸੱਯਦ ਖਾਂ ਦਿੱਲੀ ਦੇ ਬਾਦਸ਼ਾਹ ਦੇ ਦਰਬਾਰ ਵਿਚ ਲੱਗਾ ਹੋਇਆ ਸੀ ਅਤੇ ਭੰਗਾਣੀ ਦੇ ਯੁੱਧ ਤੋਂ ਪਿੱਛੋਂ ਪਹਾੜੀ ਰਾਜਿਆਂ ਦੁਆਰਾ ਪੀਰ ਬੁੱਧੂ ਸ਼ਾਹ ਜੀ ਦੇ ਖਿਲਾਫ਼ ਲਿਖਤੀ ਸ਼ਿਕਾਇਤ ਵੀ ਇਸੇ ਨੇ ਦਬਾ ਲਈ ਸੀ। ਪਰ ਇਕ ਵਾਰੀ ਇਹੀ ਸੱਯਦ ਖਾਂ ਗੁਰੂ ਜੀ ਦੇ ਖਿਲਾਫ਼ ਮੁਹਿੰਮ ਤੇ ਨਿਕਲਿਆ ਤੇ ਸਢੌਰੇ ਆਪਣੀ ਭੈਣ ਨਸੀਰਾਂ ਨੂੰ ਵੀ ਮਿਲਣ ਆਇਆ। ਜਦੋਂ ਗੁਰੂ ਜੀ ਦੀ ਸ਼ਰਧਾਲੂ ਨਸੀਰਾਂ ਨੂੰ ਇਹ ਪਤਾ ਲੱਗਾ ਕਿ ਉਸ ਦਾ ਭਰਾ ਗੁਰੂ ਜੀ ਦੇ ਖਿਲਾਫ਼ ਮੁਹਿੰਮ ਤੇ ਨਿਕਲਿਆ ਹੈ ਤਾਂ ਉਸ ਨੇ ਆਪਣੇ ਭਰਾ ਨੂੰ ਗੁਰੂ ਜੀ ਦੇ ਖਿਲਾਫ਼ ਕਰਨ ਵਾਲੇ ਕਿਸੇ ਵੀ ਕੰਮ ਤੋਂ ਵਰਜਿਆ। ਪਰ ਜਦੋਂ ਸੱਯਦ ਖਾਂ ਨੇ ਆਪਣੀ ਭੈਣ ਦੀ ਗੱਲ ਵੱਲ ਕੋਈ ਧਿਆਨ ਨਾ ਦਿੱਤਾ ਤਾਂ ਪੀਰ ਬੁੱਧੂ ਸ਼ਾਹ ਜੀ ਨੇ ਸੱਯਦ ਖਾਂ ਨੂੰ ਗੁਰੂ ਜੀ ਦੀ ਅਧਿਆਤਮਿਕ ਸ਼ਕਤੀ ਬਾਰੇ ਚਾਨਣਾ ਪਾਇਆ। ਇਸ ਗੱਲ ਨੂੰ ਸੱਯਦ ਖਾਂ ਨੇ ਉਦੋਂ ਮੰਨਿਆ ਜਦੋਂ ਉਹ ਗੁਰੂ ਸਾਹਿਬ ਜੀ ਨੂੰ ਮਿਲਿਆ ਅਤੇ ਉਨ੍ਹਾਂ ਦੇ ਅਧਿਆਤਮਿਕ ਤੇਜ ਦੇ ਪ੍ਰਭਾਵ ਸਦਕਾ ਉਨ੍ਹਾਂ ਦਾ ਪ੍ਰਸ਼ੰਸਕ ਅਤੇ ਸ਼ਰਧਾਲੂ ਬਣ ਗਿਆ। ਉਸ ਨੇ ਗੁਰੂ ਜੀ ਵਿਰੁੱਧ ਮੁਹਿੰਮ ਵਿਚ ਹਿੱਸਾ ਲੈਣ ਆਏ ਸਢੌਰੇ ਦੇ ਹਾਕਮ ਮੁਹੰਮਦ ਉਸਮਾਨ ਖਾਂ ਨੂੰ ਲੜਾਈ ਤੋਂ ਟਾਲਦੇ ਹੋਏ ਆਪਣੀ ਫੌਜ ਨੂੰ ਸਰਹਿੰਦ ਵੱਲ ਚੱਲਣ ਦਾ ਹੁਕਮ ਦੇ ਦਿੱਤਾ।

ਉਸਮਾਨ ਖਾਨ ਦੇ ਜ਼ੁਲਮ
ਉਸਮਾਨ ਖਾਂ, ਜੋ ਕਿ ਪੀਰ ਬੁੱਧੂ ਸ਼ਾਹ ਜੀ ਦੇ ਗੁਰੂ ਜੀ ਨਾਲ ਸੰਬੰਧਾਂ ਕਰਕੇ ਬੜਾ ਔਖਾ ਸੀ, ਉਹ ਹਮੇਸ਼ਾ ਪੀਰ ਜੀ ਦਾ ਨੁਕਸਾਨ ਕਰਨ ਬਾਰੇ ਸੋਚਦਾ ਰਹਿੰਦਾ ਅਤੇ ਤਰ੍ਹਾਂ ਤਰ੍ਹਾਂ ਦੀਆਂ ਵਿਉਂਤਾਂ ਘੜਦਾ ਰਹਿੰਦਾ ਸੀ। ਪਰ ਉਹ ਆਪਣੇ ਮਿਸ਼ਨ ਵਿਚ ਕਦੇ ਵੀ ਕਾਮਯਾਬ ਨਾ ਹੋ ਸਕਿਆ। ਇਸ ਦਾ ਇਕ ਕਾਰਨ ਇਹ ਵੀ ਸੀ ਕਿ ਸਢੌਰੇ ਦੇ ਮੁਸਲਮਾਨ ਪੀਰ ਜੀ ਦੀ ਬਹੁਤ ਜ਼ਿਆਦਾ ਇੱਜ਼ਤ ਕਰਦੇ ਸਨ ਅਤੇ ਉਸਮਾਨ ਖਾਂ ਨੂੰ ਉਨ੍ਹਾਂ ਦੀ ਬਗ਼ਾਵਤ ਦਾ ਖ਼ਤਰਾ ਹਮੇਸ਼ਾ ਬਣਿਆ ਰਹਿੰਦਾ। ਪਰ ਜਦੋਂ ਗੁਰੂ ਗੋਬਿੰਦ ਸਿੰਘ ਜੀ ਸਮੇਂ ਦੇ ਜਬਰ ਅਤੇ ਜ਼ੁਲਮ ਦੇ ਖਿਲਾਫ਼ ਸੰਘਰਸ਼ ਕਰ ਰਹੇ ਸਨ ਅਤੇ ਪਹਿਲਾਂ ਆਨੰਦਪੁਰ ਸਾਹਿਬ ਫਿਰ ਚਮਕੌਰ ਦੀ ਗੜ੍ਹੀ ਵਿਚ ਭਿਆਨਕ ਯੁੱਧ ਹੋਏ, ਜਿਸ ਵਿਚ ਸਮੇਂ ਦੀ ਹਕੂਮਤ ਨੇ ਗੁਰੂ ਸਾਹਿਬ ਜੀ ਦੀ ਸ਼ਕਤੀ ਨੂੰ ਖਤਮ ਕਰਨ ਲਈ ਪੂਰਾ ਜ਼ੋਰ ਲਾ ਰੱਖਿਆ ਸੀ। ਇਸ ਸੰਘਰਸ਼ ਵਿਚ ਗੁਰੂ ਸਾਹਿਬ ਜੀ ਦੇ ਛੋਟੇ ਸਾਹਿਬਜ਼ਾਦੇ ਸਰਹਿੰਦ ਦੇ ਨਵਾਬ ਦੀ ਈਨ ਨਾ ਮੰਨਦੇ ਹੋਏ ਅਕਾਲ ਪੁਰਖ ਦੇ ਚਰਨਾਂ ਵਿਚ ਜਾ ਬਿਰਾਜੇ ਅਤੇ ਵੱਡੇ ਸਾਹਿਬਜ਼ਾਦੇ ਵੀ ਬਹਾਦਰੀ ਨਾਲ ਲੜਦੇ ਹੋਏ ਚਮਕੌਰ ਦੀ ਗੜ੍ਹੀ ਵਿਖੇ ਸ਼ਹੀਦ ਹੋ ਗਏ। ਇਹ ਉਹ ਸਮਾਂ ਸੀ, ਜਦੋਂ ਗੁਰੂ ਸਾਹਿਬ ਅਤੇ ਉਨ੍ਹਾਂ ਦੇ ਸ਼ਰਧਾਲੂ ਸਿੱਖਾਂ ਨੂੰ ਖਤਮ ਕਰਨ ਲਈ ਵੱਡੇ ਪੈਮਾਨੇ ਤੇ ਯੋਜਨਾ ਤਿਆਰ ਕੀਤੀ ਗਈ।
ਉਸਮਾਨ ਖਾਂ ਸਹੀ ਮੌਕਾ ਜਾਣ ਕੇ ਸਢੌਰੇ ਆ ਗਿਆ ਅਤੇ ਪੀਰ ਜੀ ਦੇ ਖਿਲਾਫ਼ ਵੀ ਅਜਿਹੀਆਂ ਸਾਜ਼ਿਸ਼ਾਂ ਹੋਰ ਤੇਜ਼ ਕਰ ਦਿੱਤੀਆਂ, ਜਿਨ੍ਹਾਂ ਨਾਲ ਕਿ ਪਹਿਲਾਂ ਤਾਂ ਪੀਰ ਜੀ ਦੇ ਲੋਕਾਂ ਤੇ ਪੈ ਰਹੇ ਪ੍ਰਭਾਵ ਨੂੰ ਘੱਟ ਕੀਤਾ ਜਾ ਸਕੇ ਫਿਰ ਹੌਲੀ ਹੌਲੀ ਉਨ੍ਹਾਂ ਨੂੰ ਖਤਮ ਕੀਤਾ ਜਾ ਸਕੇ। ਉਸਮਾਨ ਖਾਂ ਲਈ ਇਹ ਸਮਾਂ ਬਹੁਤ ਹੀ ਢੁਕਵਾਂ ਸੀ, ਕਿਉਂਕਿ ਗੁਰੂ ਜੀ ਦੇ ਹੱਕ ਵਿੱਚ ਬੋਲਣ ਵਾਲੇ ਲੋਕ ਉਸ ਵੇਲੇ ਬਹੁਤ ਘੱਟ-ਗਿਣਤੀ ਵਿਚ ਸਨ ਅਤੇ ਕੋਈ ਵੀ ਵਿਅਕਤੀ ਖੁੱਲ੍ਹ ਕੇ ਗੁਰੂ ਜੀ ਦੀ ਹਮਾਇਤ ਨਹੀਂ ਸੀ ਕਰਨਾ ਚਾਹੁੰਦਾ।
ਉਸਮਾਨ ਖਾਂ ਨੇ ਪੀਰ ਜੀ ਨੂੰ ਤੰਗ ਕਰਨਾ ਸ਼ੁਰੂ ਕਰ ਦਿੱਤਾ ਅਤੇ ਇਕ ਦਿਨ ਜੰਗਲ ਵਿਚ ਲਿਜਾ ਕੇ ਤਸੀਹੇ ਦੇ ਕੇ ਉਨ੍ਹਾਂ ਨੂੰ ਸ਼ਹੀਦ ਕਰ ਦਿੱਤਾ।
ਪੀਰ ਜੀ ਤੇ ਉਸਮਾਨ ਖਾਂ ਦੁਆਰਾ ਕੀਤੇ ਜ਼ੁਲਮਾਂ ਦਾ ਸਢੌਰੇ ਵਾਸੀਆਂ ਨੂੰ ਕਾਫੀ ਸਦਮਾ ਪਹੁੰਚਿਆ ਜਿਸ ਵਿੱਚ ਪੀਰ ਜੀ ਦੇ ਪੱਕੇ ਸ਼ਰਧਾਲੂ ਅਤੇ ਹਿੰਦੂ ਸ਼ਾਮਲ ਸਨ, ਪਰ ਉਹ ਆਪਣੀ ਜਾਨ ਦੇ ਡਰੋਂ ਖੁੱਲ੍ਹ ਕੇ ਵਿਰੋਧ ਪ੍ਰਗਟ ਕਰਨ ਤੋਂ ਅਸਮਰੱਥ ਸਨ।

ਉਸਮਾਨ ਖਾਂ ਦੇ ਹਾਕਮ ਪ੍ਰਸਤਾਂ ਨੂੰ ਬਾਬਾ ਬੰਦਾ ਸਿੰਘ ਵਲੋਂ ਸੋਧਣਾ
ਇਸ ਦਾ ਸਬੂਤ ਸਾਨੂੰ ਇਸ ਗੱਲ ਤੋਂ ਮਿਲਦਾ ਹੈ, ਜਦੋਂ ਬੰਦੇ ਦੇ ਪੰਜਾਬ ਆਗਮਨ ਤੇ ਸਢੌਰੇ ਦੇ ਵਸਨੀਕਾਂ ਨੇ ਉਸ ਨੂੰ ਉਸਮਾਨ ਖਾਂ ਵਲੋਂ ਪੀਰ ਜੀ ਉੱਤੇ ਕੀਤੇ ਜ਼ੁਲਮਾਂ ਦੀ ਦਾਸਤਾਨ ਸੁਣਾਈ ਕਿ ਇਸ ਨੇ
"ਸਢੌਰੇ ਦੇ ਨਾਮਵਰ ਮੁਸਲਮਾਨ ਪੀਰ ਸੱਯਦ ਬਦਰੁੱਦੀਨ ਸ਼ਾਹ ਨੂੰ (ਜੋ ਇਤਿਹਾਸ ਵਿਚ ਸੱਯਦ ਪੀਰ ਬੁੱਧੂ ਸ਼ਾਹ ਦੇ ਨਾਂ ਨਾਲ ਪ੍ਰਸਿੱਧ ਹੈ) ਕੇਵਲ ਇਸ ਕਰਕੇ ਤਸੀਹੇ ਦੇ ਕੇ ਮਰਵਾ ਦਿੱਤਾ ਸੀ ਕਿ ਉਸ ਨੇ ਭੰਗਾਣੀ ਦੇ ਯੁੱਧ ਵਿਚ ਗੁਰੂ ਗੋਬਿੰਦ ਸਿੰਘ ਜੀ ਦੀ ਸਹਾਇਤਾ ਕੀਤੀ ਸੀ।"
6. ਇਹ ਸੁਣ ਕੇ ਬਾਬਾ ਬੰਦਾ ਸਿੰਘ ਬਹਾਦਰ ਦਾ ਖੂਨ ਖੌਲ ਉਠਿਆ ਅਤੇ ਉਸ ਨੇ ਸਢੌਰੇ ਤੇ ਹਮਲਾ ਕਰ ਦਿੱਤਾ। ਇਸ ਲੜਾਈ ਵਿਚ ਬਾਬਾ ਬੰਦਾ ਸਿੰਘ ਬਹਾਦਰ ਦੇ ਸਾਥੀਆਂ ਤੋਂ ਇਲਾਵਾ ਸਢੌਰੇ ਦੇ ਉਹ ਵਸਨੀਕ ਵੀ ਸ਼ਾਮਲ ਸਨ, ਜਿਨ੍ਹਾਂ ਉੱਤੇ ਉਸਮਾਨ ਖਾਂ ਅਤੇ ਉਸ ਦੇ ਦੂਜੇ ਹਾਕਮ ਸਾਥੀਆਂ ਨੇ ਅਸਹਿ ਅਤੇ ਅਕਹਿ ਜ਼ੁਲਮ ਕੀਤੇ ਸਨ।
ਹਾਕਮ-ਪ੍ਰਸਤਾਂ ਨੂੰ ਬਾਬਾ ਬੰਦਾ ਸਿੰਘ ਬਹਾਦਰ ਨੇ ਸਖ਼ਤ ਸਜ਼ਾਵਾਂ ਦਿੱਤੀਆਂ। ਆਮ ਲੋਕਾਂ ਨੇ ਰਾਹਤ ਮਹਿਸੂਸ ਕੀਤੀ ਅਤੇ ਉਨ੍ਹਾਂ ਦੇ ਮਨਾਂ ਵਿਚ ਬਾਬਾ ਬੰਦਾ ਸਿੰਘ ਬਹਾਦਰ ਪ੍ਰਤੀ ਅਥਾਹ ਸ਼ਰਧਾ ਅਤੇ ਸਤਿਕਾਰ ਦੀ ਭਾਵਨਾ ਪੈਦਾ ਹੋ ਗਈ। ਇਸ ਸਮੇਂ ਪੀਰ ਬੁੱਧੂ ਸ਼ਾਹ ਜੀ ਭਾਵੇਂ ਸਰੀਰਕ ਰੂਪ ਵਿਚ ਮੌਜੂਦ ਨਹੀਂ ਸਨ, ਪਰ ਉਨ੍ਹਾਂ ਵਲੋਂ ਦਿਖਾਈ ਗਈ ਪਿਆਰ ਅਤੇ ਸਤਕਾਰ ਦੀ ਜੋਤ ਹਮੇਸ਼ਾ ਲਈ ਲੋਕਾਂ ਦੇ ਮਨਾਂ ਵਿਚ ਵਸ ਗਈ।
ਅੱਜ ਵੀ ਪੀਰ ਬੁੱਧੂ ਸ਼ਾਹ ਜੀ ਨੂੰ ਸਿੱਖ ਇਤਿਹਾਸ ਵਿਚ ਬੜੇ ਮਾਣ ਅਤੇ ਸਤਿਕਾਰ ਨਾਲ ਯਾਦ ਕੀਤਾ ਜਾਂਦਾ ਹੈ, ਕਿਉਂਕਿ ਉਨ੍ਹਾਂ ਨੇ ਸਮੇਂ ਦੇ ਚਾਪਲੂਸ ਹਾਕਮਾਂ ਦੀ ਪ੍ਰਵਾਹ ਨਾ ਕਰਦੇ ਹੋਏ ਸੱਚ ਅਤੇ ਹੱਕ ਦੀ ਆਵਾਜ਼ ਲਈ ਭੰਗਾਣੀ ਦੇ ਯੁੱਧ ਵਿਚ ਗੁਰੂ ਜੀ ਦਾ ਸਾਥ ਦਿੱਤਾ ਸੀ। ਇਸ ਰਸਤੇ ਤੇ ਚੱਲਦੇ ਹੋਏ ਉਨ੍ਹਾਂ ਨੇ ਆਪਣੀ ਜਾਨ ਤਕ ਦੀ ਵੀ ਪ੍ਰਵਾਹ ਨਾ ਕੀਤੀ ਅਤੇ ਉਹ ਸਦਾ ਲਈ ਗੁਰੂ ਜੀ ਦੇ ਸਤਿਕਾਰ ਦੇ ਪਾਤਰ ਬਣ ਗਏ।

ਡਾ.ਪਰਮਵੀਰ ਸਿੰਘ ਦੇ ਗੁਰਮਤ ਪ੍ਰਕਾਸ਼ ਵਿਚ ਲੇਖ ਤੇ ਅਧਾਰਿਤ
No comments:
Post a Comment