ਸਿਖ ਇਤਿਹਾਸ ਵਿੱਚ ਅਨੇਕਾ ਸਿੰਘ ਸ਼ਹੀਦ ਹੋਏ ਹਨ , ਉਹਨਾਂ ਵਿੱਚੋਂ ਹੀ ਇੱਕ ਮਹਾਂ ਸਿਖੀ ਸਿਦਕ ਨਿਭਾਉਣ ਵਾਲੇ ਸਨ " ਭਾਈ ਮਨੀ ਸਿੰਘ ਜੀ"
ਭਾਈ ਮਨੀ ਸਿੰਘ ਜੀ ਨੇ ਸਿਖੀ ਵਿੱਚ ਪਰਪੱਕ ਰਹਿੰਦੇ ਹੋਏ ਆਪਣਾ ਬੰਦ-ਬੰਦ 1734 ਵਿੱਚ ਕਟਵਾ ਦਿੱਤਾ ਅਤੇ ਸ਼ਹੀਦੀ ਪ੍ਰਾਪਤ ਕੀਤੀ !
ਆਓ ਉਹਨਾਂ ਦੇ ਜੀਵਨ ਕਾਲ ਨਾਲ ਸੰਬੰਧਿਤ ਕੁਝ ਜਾਣਕਾਰੀ ਲਈਏ...
- ਭਾਈ ਮਨੀ ਸਿੰਘ ਜੀ ਦਾ ਜਨਮ ਕਦੋਂ ਤੇ ਕਿੱਥੇ ਹੋਇਆ?
10 ਮਾਰਚ 1644 ਨੂੰ ਪਿੰਡ ਅਲੀਪੁਰ ਜ਼ਿਲ੍ਹਾ ਮੁਜ਼ਫਰਗੜ੍ਹ (ਪਾਕਿ),
- ਭਾਈ ਮਨੀ ਸਿੰਘ ਜੀ ਦੇ ਮਾਤਾ-ਪਿਤਾ ਦਾ ਨਾਂਅ ਦੱਸੋ?
ਪਿਤਾ ਮਾਈ ਦਾਸ ਜੀ ਤੇ ਮਾਤਾ ਮਧਰੀ ਬਾਈ ਜੀ,
- ਭਾਈ ਮਨੀ ਸਿੰਘ ਜੀ ਦਾ ਵਿਆਹ ਕਿਸ ਨਾਲ ਹੋਇਆ ਸੀ?
ਬੀਬੀ ਸੀਤੋ ਜੀ ਨਾਲ,
- ਭਾਈ ਮਨੀ ਸਿੰਘ ਜੀ ਦੇ ਦਾਦਾ ਜੀ ਦਾ ਨਾਂਅ ਕੀ ਸੀ?
ਭਾਈ ਬਲੂ ਜੀ,
- ਭਾਈ ਮਨੀ ਸਿੰਘ ਜੀ ਦੇ ਦਾਦਾ ਜੀ ਨੇ ਕਿਹੜੇ ਗੁਰੂ ਸਾਹਿਬ ਦੇ ਸਮੇਂ ਕਿਵੇਂ ਸ਼ਹੀਦੀ ਪਾਈ ਸੀ?
ਛੇਵੇਂ ਗੁਰੂ ਜੀ ਦੇ ਸਮੇਂ ਤੁਰਕਾਂ ਨਾਲ ਜੰਗ ਕਰਦੇ,
- ਭਾਈ ਮਨੀ ਸਿੰਘ ਜੀ ਨੇ ਸੱਤਵੇਂ ਗੁਰੂ ਜੀ ਦੇ ਦਰਸ਼ਨ ਕਿੰਨੇ ਸਾਲ ਦੀ ਉਮਰ ਵਿੱਚ ਕੀਤੇ ਸਨ?
13 ਸਾਲ ਦੀ ਉਮਰ ਵਿੱਚ,
- ਸੱਤਵੇਂ ਗੁਰੂ ਹਰਿਰਾਏ ਜੀ ਨੇ ਆਪ ਜੀ ਨੂੰ ਵੇਖ ਕੇ ਕੀ ਫੁਰਮਾਇਆ ਸੀ?
ਇਹ ਬਾਲਕ ਗੁਣਾਂ ਨਾਲ ਭਰਪੂਰ ਸਾਰੇ ਸੰਸਾਰ ਵਿੱਚ ਪ੍ਰਸਿੱਧੀ ਹਾਸਲ ਕਰੇਗਾ
- ਭਾਈ ਮਨੀ ਸਿੰਘ ਜੀ ਨੇ ਕਿਹੜੇ-ਕਿਹੜੇ ਗੁਰੂ ਸਾਹਿਬਾਨ ਦੇ ਦਰਸ਼ਨ ਕੀਤੇ ਸਨ?
ਸੱਤਵੇਂ ਅੱਠਵੇਂ ਨੌਵੇਂ ਤੇ ਦੱਸਵੇਂ ਗੁਰੂ ਸਾਹਿਬ ਜੀ ਦੇ
- ਭੰਗਾਣੀ ਯੁੱਧ ਵਿੱਚ, ਭਾਈ ਮਨੀ ਸਿੰਘ ਜੀ ਦੇ ਕਿਹੜੇ ਭਰਾ ਨੇ ਸ਼ਹੀਦੀ ਪ੍ਰਾਪਤ ਕੀਤੀ ਸੀ?
ਭਾਈ ਹਰੀ ਚੰਦ ਜੀ ਨੇ
- ਦੱਸਵੇਂ ਪਾਤਸ਼ਾਹ ਜੀ ਨੇ ਆਪ ਦੇ ਸਿਦਕ ਨੂੰ ਦੇਖ ਕੇ ਆਪ ਨੂੰ ਕਿਹੜੀ ਉਪਾਧੀ ਬਖਸ਼ੀ ਸੀ?
10. ਦੀਵਾਨ ਦੀ
- ਸ੍ਰੀ ਆਨੰਦਪੁਰ ਸਾਹਿਬ ਭਾਈ ਮਨੀ ਸਿੰਘ ਜੀ ਕੀ ਸੇਵਾ ਕਰਦੇ ਸਨ?
ਰੋਜ਼ਾਨਾ ਗੁਰਬਾਣੀ ਦੀ ਕਥਾ ਸੁਣਾਉਂਦੇ
- ਨੌਵੇਂ ਗੁਰੂ ਜੀ ਨੇ ਭਾਈ ਮਨੀ ਸਿੰਘ ਜੀ ਆਨੰਦਪੁਰ ਸਾਹਿਬ ਕੀ ਸੇਵਾ ਲਾਈ ਸੀ?
ਗੁਰਬਾਣੀ ਦੀਆਂ ਪੋਥੀਆਂ ਦੇ ਉਤਾਰੇ ਕਰਨ ਤੇ ਕਰਵਾਉਣ ਦੀ
- ਭਾਈ ਮਨੀ ਸਿੰਘ ਜੀ ਨੇ ਅੰਮ੍ਰਿਤਸਰ ਵਿਖੇ ਕਿਹੜੀ ਮਰਿਯਾਦਾ ਨੂੰ ਬੰਦ ਕਰਕੇ ਕਿਹੜੀ ਮਰਿਯਾਦਾ ਚਲਾਈ ਸੀ?
ਸੋਢੀਆਂ ਦੀ ਮਰਿਯਾਦਾ ਨੂੰ ਬੰਦ ਕਰਕੇ ਗੁਰ-ਮਰਿਯਾਦਾ ਚਲਾਈ ਸੀ
- ਆਨੰਦਪੁਰ ਸਾਹਿਬ ਦੀ ਪਹਿਲੀ ਜੰਗ ਵਿੱਚ ਪਹਾੜੀ ਰਾਜਿਆਂ ਦਾ ਮੁਕਾਬਲਾ ਭਾਈ ਮਨੀ ਸਿੰਘ ਜੀ ਦੇ ਕਿਹੜੇ ਸਪੁੱਤਰਾਂ ਨੇ ਕੀਤਾ ਸੀ?
ਭਾਈ ਬਚਿੱਤਰ ਸਿੰਘ ਜੀ ਤੇ ਭਾਈ ਉਦੈ ਸਿੰਘ ਜੀ ਨੇ
- ਆਨੰਦਪੁਰ ਦਾ ਕਿਲ੍ਹਾ ਖਾਲੀ ਹੋਣ ਪਿੱਛੋਂ ਭਾਈ ਜੀ ਗੁਰੂ ਕੇ ਮਹਿਲਾਂ ਨੂੰ ਕਿੱਥੇ ਲੈ ਗਏ ਸਨ?
ਦਿੱਲੀ
- ਭਾਈ ਮਨੀ ਸਿੰਘ ਜੀ ਦੇ ਹੋਰ ਕਿੰਨੇ ਭਰਾ ਸਨ?
ਹੋਰ 10 ਭਰਾ
- ਭਾਈ ਦਇਆਲਾ ਜੀ ਭਾਈ ਮਨੀ ਸਿੰਘ ਦੇ ਕੀ ਲੱਗਦੇ ਸਨ?
ਭਰਾ
- ਭਾਈ ਮਨੀ ਸਿੰਘ ਜੀ ਦੇ ਕਿੰਨੇ ਭਰਾ ਸ਼ਹੀਦ ਹੋਏ?
ਆਪ ਸਮੇਤ 11 ਭਰਾ ਸ਼ਹੀਦ ਹੋਏ
- ਮੁਕਤਸਰ ਦੀ ਜੰਗ ਤੋਂ ਬਾਅਦ ਆਪ ਜੀ ਗੁਰੂ ਕੇ ਮਹਿਲਾਂ ਨੂੰ ਲੈ ਕੇ ਦਸਮ ਪਾਤਸ਼ਾਹ ਜੀ ਕੋਲ ਕਿਸ ਅਸਥਾਨ ’ਤੇ ਪੁੱਜੇ ਸਨ?
ਸਾਬੋਂ ਕੀ ਤਲਵੰਡੀ
- ਸ੍ਰੀ ਗੁਰੂ ਗੋਬਿੰਦ ਸਿੰਘ ਜੀ ਨੇ ਦਮਦਮਾ ਸਾਹਿਬ ਵਿਖੇ ਭਾਈ ਮਨੀ ਸਿੰਘ ਜੀ ਦੀ ਕਿਹੜੀ ਸੇਵਾ ਲਗਾਈ ਸੀ?
ਸ੍ਰੀ ਗੁਰੂ ਗ੍ਰੰਥ ਸਾਹਿਬ ਦੀ ਬੀੜ ਲਿਖਣ ਦੀ।
ਅਸੀਂ ਸਭ ਵੀ ਸਿਖੀ ਵਿੱਚ ਇਨੇ ਹੀ ਪਰਪੱਕ ਰਹਿਣ ਦਾ ਪ੍ਰਣ ਕਰੀਏ ਜੀ....
ਵਾਹਿਗੁਰੂ ਜੀ ਕਾ ਖਾਲਸਾ !!
ਵਾਹਿਗੁਰੂ ਜੀ ਕੀ ਫਤਿਹ !!
No comments:
Post a Comment